ਸੰਯੁਕਤ ਸਮਾਜ ਮੋਰਚੇ ਨੂੰ ਬੀਤੀ ਦੇਰ ਸ਼ਾਮ ਮਾਨਤਾ ਮਿਲਣ ਪਿੱਛੋਂ ਪਾਰਟੀ ਪ੍ਰਧਾਨ ਤੇ ਮੁੱਖ ਮੰਤਰੀ ਉਮੀਦਵਾਰ ਬਲਬੀਰ ਸਿੰਘ ਰਾਜੇਵਾਲ ਨੇ ਹਲਕਾ ਸਮਰਾਲਾ ਤੋਂ ਆਪਣਾ ਨਾਮਜ਼ਦਗੀ ਭਰੀ। ਉਨ੍ਹਾਂ ਬੀਤੇ ਦਿਨ ਚੋਣ ਅਧਿਕਾਰੀ ਵਿਕਰਮਜੀਤ ਸਿੰਘ ਪਾਂਥੇ ਕੋਲ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਇਆ।
ਨਾਮਜ਼ਦਗੀ ਭਰਨ ਪਿੱਛੋਂ ਰਾਜੇਵਾਲ ਨੇ ਕਿਹਾ ਕਿ ਸੰਯੁਕਤ ਸਮਾਜ ਮੋਰਚਾ ਪੰਜਾਬ ਨੂੰ ਬਚਾਉਣ ਦੀ ਲੜਾਈ ਲੜ ਰਿਹਾ ਹੈ ਅਤੇ ਹੁਣ ਸੂਬੇ ਦੇ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਮੋਰਚੇ ਵੱਲੋਂ ਖੜ੍ਹੇ ਕੀਤੇ ਸਾਰੇ 117 ਉਮੀਦਵਾਰਾਂ ਨੂੰ ਜਿਤਾਉਣ।
ਦੱਸ ਦੇਈਏ ਕਿ ਪਾਰਟੀ ਨੂੰ ਮਾਨਤਾ ਨਾਮਜ਼ਦਗੀਆਂ ਭਰਨ ਦੇ ਆਖਰੀ ਦਿਨ ਦਿੱਤੀ ਗਈ, ਜਦੋਂ ਮੋਰਚੇ ਦੇ ਵਧੇਰੇ ਉਮੀਦਵਾਰਾਂ ਨੇ ਆਜ਼ਾਦ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਸਨ।
ਮਾਨਤਾ ਮਿਲਣ ਤੋਂ ਬਾਅਦ ਇਸ ਦੇ ਸਮੇਂ ਨੂੰ ਲੈ ਕੇ ਮੋਰਚੇ ਵੱਲੋਂ ਸਵਾਲ ਉਠਾਏ ਜਾ ਰਹੇ ਹਨ। ਹੁਣ ਜਿਸ ਨੂੰ ਵੀ ਸੰਯੁਕਤ ਸਮਾਜ ਮੋਰਚੇ ਵੱਲੋਂ ਇੱਕ ਪੱਤਰ ਦਿੱਤਾ ਜਾਵੇਗਾ ਉਸ ਨੂੰ ਇਕੋ ਜਿਹਾ ਚੋਣ ਨਿਸ਼ਾਨ ਮਿਲ ਜਾਏਗਾ ਅਤੇ ਇਸ ‘ਤੇ ਵੀ ਫ਼ੈਸਲਾ ਜਲਦ ਆਉਣਦੀ ਉਮੀਦ ਹੈ। ਐਸਐਸਐਮ ਪਾਰਟੀ ਵੱਲੋਂ ਟਰੈਕਟਰ ਟਰਾਲੀ, ਹੱਲ ਵਾਹੁਣ ਵਾਲੇ ਕਿਸਾਨ ਅਤੇ ਇੱਕ ਟਰਾਲੀ ਚੋਣ ਨਿਸ਼ਾਨ ਦੇਣ ਦੀ ਮੰਗ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
“ਚੱਲਦੀ ਇੰਟਰਵਿਊ ‘ਚ ਪੱਤਰਕਾਰਾਂ ਨੂੰ ਚੁੱਪ ਕਰਵਾ ਕੇ ਜਨਤਾ ਨੇ ਖੁਦ ਪੁੱਛੇ ਸਵਾਲ..”
ਸੰਯੁਕਤ ਸਮਾਜ ਮੋਰਚੇ ਨੂੰ ਚੋਣ ਨਿਸ਼ਾਨ ਨਾ ਅਲਾਟ ਕੀਤੇ ਜਾਣ ਸਬੰਧੀ ਉਨ੍ਹਾਂ ਕਿਹਾ ਕਿ ਇਹ ਆਮ ਆਦਮੀ ਪਾਰਟੀ ਅਤੇ ਭਾਜਪਾ ਦੀ ਮਿਲੀਭੁਗਤ ਹੈ ਪਰ ਮੋਰਚੇ ਦੇ ਉਮੀਦਵਾਰ ਹਰ ਹਾਲ ਵਿੱਚ ਸਾਂਝੇ ਚੋਣ ਨਿਸ਼ਾਨ ’ਤੇ ਚੋਣ ਲੜਨਗੇ।