ਪੰਜਾਬ ‘ਚ ਗੈਂਗਸਟਰਾਂ ਵਿਚਾਲੇ ਜੰਗ ਛਿੜ ਗਈ ਹੈ। ਤਿਹਾੜ ਜੇਲ ‘ਚ ਪ੍ਰਿੰਸ ਤਿਵਾਤੀਆ ਦੇ ਕਤਲ ਤੋਂ ਬਾਅਦ ਬੰਬੀਹਾ ਗੈਂਗ ਨੇ ਫੇਸਬੁੱਕ ‘ਤੇ ਪੋਸਟ ਪਾ ਕੇ ਲਿਖਿਆ ਕਿ ਹੁਣ ਜਲਦ ਹੀ ਲਾਰੈਂਸ ਗਰੁੱਪ ਦੀ ਦੂਜੀ ਵਿਕਟ ਡਿੱਗਣ ਵਾਲੀ ਹੈ। ਇਹ ਪੋਸਟ ਬੰਬੀਹਾ ਗੈਂਗ ਦੇ ਗੈਂਗਸਟਰ ਨੀਰਜ ਸ਼ਹਿਰਾਵਤ ਨੇ ਕੀਤੀ ਹੈ। ਨੀਰਜ ਨੇ ਇਸ ਪੋਸਟ ਨੂੰ NB ਗਰੁੱਪ, ਟਿੱਲੂ, ਸੁਨੀਲ ਮਾਨ, ਬੱਲੀ ਬ੍ਰਦਰਜ਼, ਦਵਿੰਦਰ ਬੰਬੀਹਾ ਗਰੁੱਪ, ਕੌਸ਼ਲ ਤੌਧਰੀ, ਰੋਹਿਤ ਚੌਧਰੀ ਨੂੰ ਟੈਗ ਕੀਤਾ ਹੈ।
ਗੈਂਗਸਟਰ ਪ੍ਰਿੰਸ ਤਿਵਾਤੀਆ ਦਿੱਲੀ ਦੀ ਤਿਹਾੜ ਜੇਲ੍ਹ ਦੇ ਅੰਦਰ ਇੱਕ ਗੈਂਗਵਾਰ ਵਿੱਚ ਮਾਰਿਆ ਗਿਆ ਸੀ। ਇਸ ਕਤਲ ਤੋਂ ਬਾਅਦ ਪੁਲਿਸ ਬੇਸ਼ੱਕ ਅਲਰਟ ਹੋ ਗਈ ਹੈ ਪਰ ਗੈਂਗਸਟਰ ਲਗਾਤਾਰ ਸੋਸ਼ਲ ਮੀਡੀਆ ‘ਤੇ ਪੋਸਟਾਂ ਪਾ ਰਹੇ ਹਨ।
ਪ੍ਰਿੰਸ ਤਿਵਾਤੀਆ ਦੇ ਕਤਲ ਵਿੱਚ ਗੈਂਗਸਟਰ ਰੋਹਿਤ ਚੌਧਰੀ ਦਾ ਨਾਂ ਸਾਹਮਣੇ ਆ ਰਿਹਾ ਹੈ। ਪ੍ਰਿੰਸ ਪਹਿਲਾਂ ਬੰਬੀਹਾ ਗੈਂਗ ‘ਚ ਸੀ ਪਰ ਉਸ ਦੀ ਗੈਂਗਸਟਰ ਰੋਹਿਤ ਚੌਧਰੀ ਨਾਲ ਦੁਸ਼ਮਣੀ ਸੀ। ਇਸ ਕਾਰਨ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਉਸ ਨੇ ਦਿੱਲੀ ਦੇ ਇੱਕ ਹੋਰ ਮਸ਼ਹੂਰ ਗੈਂਗਸਟਰ ਹਾਸ਼ਿਮ ਬਾਬਾ ਨਾਲ ਹੱਥ ਮਿਲਾਇਆ।
ਹਾਸ਼ਿਮ ਬਾਬਾ ਲਾਰੈਂਸ ਸਿੰਡੀਕੇਟ ਦਾ ਮੈਂਬਰ ਸੀ। ਉਸ ਨੇ ਹੀ ਪ੍ਰਿੰਸ ਦੀ ਜੇਲ੍ਹ ਵਿੱਚ ਲਾਰੈਂਸ ਨਾਲ ਮੁਲਾਕਾਤ ਕਰਾਈ ਸੀ। ਇਸ ਮਗਰੋਂ ਪ੍ਰਿੰਸ ਨੇ ਲਾਰੈਂਸ ਸਿੰਡੀਕੇਟ ਦੇ ਮੈਂਬਰ ਵਜੋਂ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ : MSP ‘ਚ ਕਟੌਤੀ ਦੇ ਵਿਰੋਧ ‘ਚ ਕਿਸਾਨਾਂ ਨੇ ਰੋਕੀਆਂ ਟ੍ਰੇਨਾਂ, ਅੱਜ ਸ਼ਾਮ ਤੱਕ ਰਹੇਗਾ ਚੱਕਾ ਜਾਮ
ਗੋਲਡੀ ਬਰਾੜ, ਸੰਦੀਪ ਉਰਫ਼ ਕਾਲਾ ਜਥੇਦੀ, ਸੰਪਤ ਨਹਿਰਾ, ਕਪਿਲ ਸਾਂਗਵਾਨ ਉਰਫ਼ ਨੰਦੂ ਗੈਂਗ, ਹਾਸ਼ਿਮ ਬਾਬਾ, ਜਤਿੰਦਰ ਮਾਨ ਉਰਫ਼ ਗੋਗੀ ਗੈਂਗ, ਨੀਤੂ ਡਬੋਡੀਆ ਗੈਂਗ, ਸੁਨੀਲ ਰਾਠੀ, ਅਸ਼ੋਕ ਪ੍ਰਧਾਨ, ਰਾਜੇਸ਼ ਬਵਾਨੀਆ, ਮੋਹਿਤ ਮੋਈ ਤੋਂ ਇਲਾਵਾ ਪੰਜਾਬ ਦੇ ਕੁਝ ਹੋਰ ਗੈਂਗ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -: