ਪਟਿਆਲਾ ਹਿੰਸਾ ਮਾਮਲੇ ਵਿੱਚ ਪੁਲਿਸ ਵੱਲੋਂ ਲਗਾਤਾਰ ਐਕਸ਼ਨ ਲਏ ਜਾ ਰਹੇ ਹਨ। ਪਟਿਆਲਾ ਰੇਂਜ ਦੇ ਨਵੇਂ IG ਮੁਖਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੁਲਿਸ ਨੇ 6 FIR ਦਰਜ ਕੀਤੀਆਂ ਹਨ, ਜਿਨ੍ਹਾਂ ਵਿੱਚ 25 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ।
ਇਨ੍ਹਾਂ ਵਿੱਚੋਂ ਹਰੀਸ਼ ਸਿੰਗਲਾ, ਕੁਲਦੀਪ ਸਿੰਘ ਤੇ ਦਲਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੇ ਇਸ ਪੂਰੀ ਹਿੰਸਾ ਦਾ ਮਾਸਟਰਮਾਈਂਡ ਸਿੱਖ ਕੱਟੜਪੰਥੀ ਬਰਜਿੰਦਰ ਪਰਵਾਨਾ ਨੂੰ ਦੱਸਿਆ, ਜਿਸ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਹੁਣ ਤੱਕ ਇਸ ਮਾਮਲੇ ਵਿੱਚ 4 ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ।
ਪਰਵਾਨਾ ਦਾ ਕ੍ਰਿਮਨਲ ਬੈਕਗ੍ਰਾਊਂਡ ਹੈ। ਉਸ ਖਿਲਾਫ 4 ਮਾਮਲੇ ਦਰਜ ਹਨ। ਉਹ ਗ੍ਰਿਫ਼ਤਾਰ ਵੀ ਹੋਇਆ ਤੇ ਫਿਰ ਜ਼ਮਾਨਤ ‘ਤੇ ਆ ਗਿਆ। ਉਸ ਦੀ ਗ੍ਰਿਫ਼ਤਾਰੀ ਮਗਰੋਂ ਪੂਰੀ ਸਾਜ਼ਿਸ਼ ਦਾ ਪਰਦਾਫਾਸ਼ ਹੋਵੇਗਾ। ਉਸ ਨੂੰ ਫੜਨ ਲਈ ਲਗਾਤਾਰ ਰੇਡ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਖਆਲਿਸਤਾਨ ਵਿਰੋਧੀ ਮਾਰਚ ਕੱਢਣ ਵਾਲੇ ਹਰੀਸ਼ ਸਿੰਗਲਾ ਨੂੰ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਪੁਲਿਸ ਨੇ ਬੀਤੀ ਰਾਤ ਸ਼ਿਵ ਸੈਨਾ (ਬਾਲ ਠਾਕਰੇ) ਦੇ ਬਰਖਾਸਤ ਆਗੂ ਹਰੀਸ਼ ਸਿੰਗਲਾ ਨੂੰ ਗ੍ਰਿਫਤਾਰ ਕਰ ਲਿਆ ਸੀ। ਸਿੰਗਲਾ ਹੀ ਇਸ ਖਾਲਿਸਤਾਨ ਵਿਰੋਧੀ ਮਾਰਚ ਦੀ ਅਗਵਾਈ ਕਰ ਰਿਹਾ ਸੀ। ਇਸ ਮਗਰੋਂ ਉਸ ਨੂੰ ਪਾਰਟੀ ਨੇ ਬਾਹਰ ਕੱਢ ਦਿੱਤਾ। ਦੇਰ ਸ਼ਾਮ ਕਾਲੀ ਮਾਤਾ ਮੰਦਰ ਵਿੱਚ ਹਿੰਦੂ ਸੰਗਠਨਾਂ ਦੀ ਮੀਟਿੰਗ ਬੁਲਾਈ ਗਈ ਸੀ, ਜਿਥੇ ਸਿੰਗਲਾ ਦੇ ਪਹੁੰਚਣ ਮਗਰੋਂ ਉਸ ਨਾਲ ਮਾਰ-ਕੁੱਟ ਕੀਤੀ ਗਈ। ਉਸ ਦੀ ਗੱਡੀ ਵੀ ਤੋੜ ਦਿੱਤੀ ਗਈ। ਸਿੰਗਲਾ ਦੇ ਪੁੱਤਰ ਦੇ ਨਾਲ ਵੀ ਲੋਕਾਂ ਨੇ ਮਾਰਕੁੱਟ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਬੀਤੇ ਦਿਨ ਵਾਪਰੀ ਘਟਨਾ ਮਗਰੋਂ ਹਿੰਦੂ ਕਖਤ ਤੇ ਸ਼ਿਵ ਸੈਨਾ ਹਿੰਦੁਸਤਾਨ ਦੀ ਅਗਵਾਈ ਵਿੱਚ ਸ਼ਨੀਵਾਰ ਸਵੇਰੇ ਵੀ ਕਈ ਹਿੰਦੂ ਜਥੇਬੰਦੀਆਂ ਕਾਲੀ ਮਾਤਾ ਮੰਦਰ ਵਿੱਚ ਇਕੱਠਾ ਹੋ ਗਈਆਂ। ਸਾਰੇ ਰੋਸ ਮਾਰਚ ਕੱਢਣ ਦੀ ਤਿਆਰੀ ਕਰ ਰਹੇ ਸਨ, ਪਰ ਪੁਲਿਸ ਨੇ ਉਨਹ੍ਹਾਂ ਨੂੰ ਇਜਾਜ਼ਤ ਨਹੀਂ ਦਿੱਤੀ। ਇਸ ਮਗਰੋਂ ਉਨ੍ਹਾਂ ਨੇ ਕਾਲੀ ਮਾਤਾ ਮੰਦਰ ਦੇ ਕੋਲ ਹੀ ਮੁਜ਼ਾਹਰਾ ਕੀਤਾ।