BCCI nominates Rohit Sharma: ਪਿਛਲੇ ਸਾਲ ਵਨਡੇ ਵਿਸ਼ਵ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਰੋਹਿਤ ਸ਼ਰਮਾ ਨੂੰ ਬੀਸੀਸੀਆਈ ਨੇ ‘ਖੇਡ ਰਤਨ’ ਪੁਰਸਕਾਰ ਦੀ ਸਿਫਾਰਸ਼ ਕੀਤੀ ਸੀ । ਭਾਰਤੀ ਕ੍ਰਿਕਟ ਬੋਰਡ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ । ਰੋਹਿਤ ਦੇ ਓਪਨਿੰਗ ਪਾਰਟਨਰ ਸ਼ਿਖਰ ਧਵਨ ਦਾ ਨਾਮ ਇੱਕ ਵਾਰ ਫਿਰ ਅਰਜੁਨ ਅਵਾਰਡ ਲਈ ਭੇਜਿਆ ਗਿਆ ਹੈ । ਭਾਰਤੀ ਟੀਮ ਦੇ ਸਭ ਤੋਂ ਸੀਨੀਅਰ ਸਭ ਤੋਂ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਦੇ ਨਾਮ ਦੀ ਵੀ ਸਿਫਾਰਸ਼ ਕੀਤੀ ਗਈ ਹੈ । ਖੱਬੇ ਹੱਥ ਦੇ ਬੱਲੇਬਾਜ਼ ਧਵਨ ਸਾਲ 2018 ਵਿੱਚ ਅਰਜੁਨ ਅਵਾਰਡ ਤੋਂ ਖੁੰਝ ਗਏ ਸਨ । ਮਹਿਲਾ ਵਰਗ ਵਿੱਚ ਆਲਰਾਊਂਡਰ ਦੀਪਤੀ ਸ਼ਰਮਾ ਦਾ ਨਾਮ ਅਰਜੁਨ ਅਵਾਰਡ ਲਈ ਭੇਜਿਆ ਗਿਆ ਹੈ, ਜੋ ਪਿਛਲੇ ਤਿੰਨ ਸਾਲਾਂ ਤੋਂ ਵਨਡੇ ਅਤੇ ਟੀ-20 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ ।
33 ਸਾਲਾ ਰੋਹਿਤ ਸ਼ਰਮਾ ਨੇ 2019 ਵਿੱਚ 50 ਓਵਰਾਂ ਦੇ ਵਿਸ਼ਵ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ . ਹਿੱਟਮੈਨ ਦੇ ਨਾਮ ਨਾਲ ਮਸ਼ਹੂਰ ਰੋਹਿਤ ਨੇ ਵਿਸ਼ਵ ਕੱਪ ਵਿਚ ਪੰਜ ਸੈਂਕੜੇ ਲਗਾਏ ਸਨ । ਉਸਨੇ ਵਿਸ਼ਵ ਕੱਪ ਵਿੱਚ 81.00 ਦੀ ਔਸਤ ਨਾਲ 648 ਦੌੜਾਂ ਬਣਾ ਕੇ ਟਾਪ ‘ਤੇ ਰਹੇ ਸਨ । ਇਸ ਤੋਂ ਇਲਾਵਾ 2019 ਵਿੱਚ ਰੋਹਿਤ ਨੇ ਪੰਜ ਟੈਸਟਾਂ ਵਿੱਚ 92.66 ਦੀ ਪ੍ਰਭਾਵਸ਼ਾਲੀ ਔਸਤ ਨਾਲ 556 ਦੌੜਾਂ ਬਣਾਈਆਂ ਸਨ । ਵਨਡੇ ਕ੍ਰਿਕਟ ਵਿੱਚ ਵੀ ਉਸਨੇ 2019 ਵਿੱਚ 57.30 ਦੀ ਔਸਤ ਨਾਲ 1657 ਦੌੜਾਂ ਬਣਾਈਆਂ ਸਨ ।
ਜ਼ਿਕਰਯੋਗ ਹੈ ਕਿ ਖੇਡ ਰਤਨ ਹਾਸਿਲ ਕਰਨ ਵਾਲਾ ਪਹਿਲੇ ਕ੍ਰਿਕਟਰ ਸਚਿਨ ਤੇਂਦੁਲਕਰ ਸੀ, ਜਿਨ੍ਹਾਂ ਨੂੰ 1997-1998 ਵਿੱਚ ਇਹ ਪੁਰਸਕਾਰ ਹਾਸਿਲ ਕੀਤਾ ਸੀ । ਇਸ ਤੋਂ ਬਾਅਦ 2007 ਵਿੱਚ ਮਹਿੰਦਰ ਸਿੰਘ ਧੋਨੀ ਅਤੇ 2018 ਵਿੱਚ ਵਿਰਾਟ ਕੋਹਲੀ ਨੇ ਖੇਡ ਰਤਨ ਹਾਸਿਲ ਕੀਤਾ । ਰੋਹਿਤ ਇਹ ਸਨਮਾਨ ਪ੍ਰਾਪਤ ਕਰਨ ਵਾਲਾ ਚੌਥਾ ਕ੍ਰਿਕਟਰ ਬਣ ਸਕਦੇ ਹਨ ।
ਦੱਸ ਦੇਈਏ ਕਿ ਰੋਹਿਤ ਸ਼ਰਮਾ ਟੀਮ ਇੰਡੀਆ ਦੇ ਵ੍ਹਾਈਟ ਬਾਲ ਫਾਰਮੈਟ ‘ਚ ਸ਼ਾਨਦਾਰ ਬੱਲੇਬਾਜ਼ੀ ਲਈ ਜਾਣੇ ਜਾਂਦੇ ਹਨ । ਉਸਨੂੰ ਵਨਡੇ ਕ੍ਰਿਕਟਰ ਆਫ ਦ ਈਯਰ (2019 ODI Cricketer of the Year) ਚੁਣਿਆ ਗਿਆ । ਉਹ ਵਿਸ਼ਵ ਦਾ ਪਹਿਲਾ ਬੱਲੇਬਾਜ਼ ਹੈ ਜਿਸ ਨੇ ਆਈਸੀਸੀ ਕ੍ਰਿਕਟ ਵਰਲਡ ਕੱਪ ਦੇ ਕਿਸੇ ਇੱਕ ਐਡੀਸ਼ਨ ਵਿੱਚ ਪੰਜ ਵਨਡੇ ਸੈਂਕੜੇ ਲਗਾਏ ਹਨ ।