ਮੰਜ਼ਿਲ ਉਨ੍ਹਾਂ ਨੂੰ ਹੀ ਮਿਲਦੀ ਹੈ, ਜਿਨ੍ਹਾਂ ਦੇ ਸੁਪਨਿਆਂ ‘ਚ ਜਾਨ ਹੁੰਦੀ ਏ, ਖੰਭਾਂ ਨਾਲ ਕੁਝ ਨਹੀਂ ਹੁੰਦਾ, ਹੌਂਸਲਿਆਂ ‘ਚ ਉਡਾਨ ਹੁੰਦੀ ਏ’ ਇਹ ਕਹਾਵਤ ਮੱਧ ਪ੍ਰਦੇਸ਼ ਅਧੀਨ ਪੈਂਦੇ ਦੇਵਾਸ ਜ਼ਿਲ੍ਹੇ ਦੇ ਅਮੀਨ ‘ਤੇ ਬਿਲਕੁਲ ਢੁਕਵੀਂ ਹੈ। ਜ਼ਿਲ੍ਹੇ ਦੇ ਸੋਨਕੱਛ ਤਹਿਸੀਲ ਦੀ ਨਗਰ ਕੌਂਸਲ ਪੀਪਲਰਾਵਾਂ ਵਿੱਚ ਇੱਕ ਗਰੀਬ ਪਰਿਵਾਰ ਦਾ ਪੁੱਤ ਅਮਨੀ ਬਚਪਨ ਤੋਂ ਹੀ ਦੋਵੇਂ ਹੱਥ ਨਾ ਹੋਣ ਕਰਕੇ ਦਿਵਿਆਂਗ ਹੈ ਪਰ ਉਸ ਨੇ ਆਪਣੀ ਇਸ ਕਮਜ਼ੋਰੀ ਨੂੰ ਆਪਣੇ ਹੌਂਸਲੇ ਦੇ ਅੱਗੇ ਨਹੀਂ ਆਉਣ ਦਿੱਤਾ ਅਤੇ ਪੈਰਾਂ ਨਾਲ ਲਿਖ ਕੇ ਪਟਵਾਰੀ ਦੀ ਪ੍ਰੀਖਿਆ ਪਾਸ ਕੀਤੀ।
ਪੀਪਲਰਾਵਾਂ ਵਿੱਚ ਰਹਿਣ ਵਾਲੇ ਆਮੀਨ ਦੇ ਪਿਤਾ ਇਕਬਾਲ ਖਾਨ ਦੇ ਘਰ ਉਨ੍ਹਾਂ ਦਾ ਬੱਚਾ ਬਗੈਰ ਹੱਥਾਂ ਦੇ ਹੀ ਦੁਨੀਆ ਵਿੱਚ ਆਇਆ ਸੀ। ਉਦੋਂ ਉਸ ਦੇ ਮਾਪਿਆਂ ‘ਤੇ ਕੀ ਬੀਤੀ ਹੋਵੇਗੀ ਇਹ ਤਾਂ ਉਹੀ ਮਹਿਸੂਸ ਕਰ ਸਕਦੇ ਹਨ। ਅਮੀਨ ਨੂੰ ਲੈ ਕੇ ਰਿਸ਼ਤੇਦਾਰਾਂ ਨੇ ਵੀ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕੀਤੀਆਂ। ਜਿਵੇਂ-ਜਿਵੇਂ ਅਮੀਨ ਵੱਡਾ ਹੋਇਆ ਉਸ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਦਿਵਿਆਂਗਾਂ ਨੂੰ ਦੁਨੀਆ ਵੀ ਦਇਆ ਭਾਵ ਨਾਲ ਵੇਖਦੀ ਹੈ। ਅਜਿਹਾ ਹੀ ਅਮੀਨ ਨਾਲ ਵੀ ਹੋਇਆ।
ਅਕਸਰ ਦਿਵਿਆਂਗ ਲੋਕ ਦਿਵਿਆਂਗਤਾ ਕਰਕੇ ਕੁਝ ਨਹੀਂ ਕਰ ਸਕਦੇ। ਦੂਜੇ ਪਾਸੇ ਇਸ ਦੇ ਉਲਟ ਨੌਜਵਾਨ ਅਮੀਨ ਨੇ ਕੁਝ ਬਣਨ ਦੀ ਬਚਪਨ ਤੋਂ ਹੀ ਠਾਣ ਲਈ ਸੀ। ਉਸ ਨੇ ਪੈਰਾਂ ਨਾਲ ਆਪਣੇ ਸਾਰੇ ਕੰਮ ਕਰਨਾ ਸਿੱਖਿਆ। ਪੈਰਾਂ ਤੋਂ ਲਿਖਣਾ, ਆਪਣਾ ਰੋਜ਼ਾਨਾ ਦਾ ਕੰਮ ਕਰਨਾ, ਕੰਪਿਊਟਰ ਚਲਾਉਣਾ ਵਰਗੇ ਸਾਰੇ ਜ਼ਰੂਰੀ ਕੰਮ ਉਹ ਖੁਦ ਕਰਨ ਲੱਗਾ। ਅਮੀਨ ਨੇ 1 ਤੋਂ 12ਵੀਂ ਤੱਕ ਪੜ੍ਹਾਈ ਸ਼ਾਸਕੀ ਸਕੂਲ ਤੋਂ ਕਰਨ ਤੋਂ ਬਾਅਦ ਇੰਦੌਰ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ। ਹੁਣ ਆਪਣੀ ਪਹਿਲੀ ਹੀ ਕੋਸ਼ਿਸ਼ ਵਿੱਚ ਉਸ ਨੇ ਪਟਵਾਰੀ ਦੀ ਪ੍ਰੀਖਿਆ ਆਪਣੇ ਕੋਟੇ ਵਿੱਚ ਜ਼ਿਲ੍ਹੇ ਵਿੱਚ ਪਹਿਲੇ ਨੰਬਰ ‘ਤੇ ਆ ਕੇ ਪਾਸ ਕੀਤੀ ਹੈ।
ਇਹ ਵੀ ਪੜ੍ਹੋ : ‘ਸ਼ੈਤਾਨ ਦੇ ਪੁਜਾਰੀ’ ਨੇ ਮਾਰੀ ਪਤਨੀ, ਮ੍ਰਿਤ.ਕ ਦੇਹ ਦਾ ਕੀਤਾ ਦਿਲ ਦਹਿਲਾਉਣ ਵਾਲਾ ਹਾਲ
ਅਮੀਨ ਨੇ ਦੱਸਿਆ ਕਿ ਪਟਵਾਰੀ ਦੀ ਪ੍ਰੀਖਿਆ ਦੀ ਤਿਆਰੀ ਲਈ ਉਹ ਰੋਜ਼ਾਨਾ 12 ਘੰਟੇ ਪੜ੍ਹਾਈ ਕਰਦਾ ਸੀ। ਪਟਵਾਰੀ ਪ੍ਰੀਖਿਆ ਵਿੱਚ ਚੁਣੇ ਜਾਣ ਤੋਂ ਬਾਅਦ ਉਸ ਦੇ ਪਰਿਵਾਰ ਦੀ ਖੁਸ਼ੀ ਦਾ ਠਿਕਾਨਾ ਨਹੀਂ ਹੈ। ਅਮੀਨ ਨੇ ਦੇਵਾਸ ਜ਼ਿਲ੍ਹੇ ਸਣੇ ਪੀਪਲਰਾਵਾਂ ਦਾ ਨਾਂ ਰੋਸ਼ਨ ਕੀਤਾ ਹੈ।
ਉਸ ਦੇ ਪਾਸ ਹੋਣ ਦੀ ਖ਼ਬਰ ਜਿਵੇਂ ਹੀ ਸ਼ਹਿਰ ਵਿੱਚ ਫੈਲੀ ਤਾਂ ਉਸ ਨੂੰ ਵਧਾਈ ਦੇਣ ਵਾਲਿਆਂ ਦੀ ਭੀੜ ਲੱਗ ਗਈ। ਅਮੀਨ ਨੇ ਕਿਹਾ ਕਿ ਮੈਂ ਆਪਣੀ ਸਖਤ ਮਿਹਨਤ ਅਤੇ ਮੇਰੇ ਮਾਤਾ-ਪਿਤਾ ਦੀ ਦੁਆ ਨਾਲ ਇਹ ਮੁਕਾਮ ਹਾਸਲ ਕੀਤਾ ਹੈ। ਉਸ ਨੇ ਕਿਹਾ ਕਿ ਦਿਵਿਆਂਗਾਂ ਪ੍ਰਤੀ ਸਮਾਜਿਕ ਸੋਚ ਬਦਲਣ ਦੀ ਲੋੜ ਹੈ। ਦਿਵਿਆਂਗ ਲੋਕ ਦਿਵਿਆਂਗਤਾ ਨੂੰ ਆਪਣੀ ਤਾਕਤ ਬਣਾਉਣ ਅਤੇ ਦੁਨੀਆ ਨੂੰ ਦੱਸ ਦੇਣ ਕਿ ਉਹ ਵੀ ਕਿਸੇ ਤੋਂ ਘੱਟ ਨਹੀਂ ਹਨ।
ਵੀਡੀਓ ਲਈ ਕਲਿੱਕ ਕਰੋ -: