ਪੰਜਾਬ ਸਰਕਾਰ ਨੇ ਭਾਖੜਾ ਡੈਮ ਤੋਂ ਪਾਣੀ ਛੱਡਣ ਦੀ ਤਿਆਰੀ ਕਰ ਲਈ ਹੈ। ਅਗਲੇ 24 ਘੰਟਿਆਂ ਬਾਅਦ ਕਿਸੇ ਵੀ ਵੇਲੇ ਡੈਮ ਤੋਂ ਪਾਣੀ ਛੱਡਿਆ ਜਾ ਸਕਦਾ ਹੈ। ਮੈਨੇਜਮੈਂਟ ਬੋਰਡ ਨੇ ਇਸ ਸਬੰਧੀ ਅਲਰਟ ਲੈਟਰ ਜਾਰੀ ਕੀਤਾ ਹੈ। ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਸਲਾਹ ਦਿੱਤੀ ਗਈ ਹੈ। ਪਿੰਡ ਖਾਲੀ ਕਰਨ ਲਈ ਕਿਹਾ ਗਿਆ ਹੈ। ਨਦੀਆਂ-ਨਾਲਿਆਂ ਤੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ।
ਭਾਖੜਾ ਮੈਨੇਜਮੈਂਟ ਬੋਰਡ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਭਾਖੜਾ ਵਿੱਚ ਇਸ ਵੇਲੇ 1629 ਫੁੱਟ ਪਾਣੀ ਹੈ, ਜੋ ਕਿ ਖ਼ਤਰੇ ਦੇ ਨਿਸ਼ਾਨ ਤੋਂ 52 ਫੁੱਟ ਹੇਠਾਂ ਹੈ। 19 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਪਰ ਹੁਣ 16 ਹਜ਼ਾਰ ਕਿਊਸਿਕ ਵਾਧੂ ਪਾਣੀ ਛੱਡਣ ਦਾ ਫੈਸਲਾ ਕੀਤਾ ਗਿਆ ਹੈ। 13 ਜੁਲਾਈ ਨੂੰ ਸਵੇਰੇ 10 ਵਜੇ ਤੋਂ ਭਾਖੜਾ ਤੋਂ ਟਰਬਾਈਨਾਂ ਰਾਹੀਂ 35 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾਵੇਗਾ।
ਇਹ ਪਾਣੀ ਸਤਲੁਜ ਦਰਿਆ ਵਿੱਚ ਛੱਡਿਆ ਜਾਵੇਗਾ। ਇਸ ਤੋਂ ਬਾਅਦ ਸਤਲੁਜ ਦਰਿਆ ਵਿੱਚ ਕੁੱਲ ਪਾਣੀ ਨੱਕੀਆਂ ਅਤੇ ਲੋਹੰਡ ਐਸਕੇਪ ਅਤੇ ਰੋਪੜ ਥਰਮਲ ਪਲਾਂਟ ਵਿੱਚੋਂ ਨਿਕਲਣ ਵਾਲੇ ਪਾਣੀ ਸਮੇਤ ਕਰੀਬ 30 ਹਜ਼ਾਰ ਕਿਊਸਿਕ ਰਹਿ ਜਾਵੇਗਾ। ਭਾਖੜਾ ਅਤੇ ਨੰਗਲ ਡੈਮ ਵਿਚਕਾਰ ਰਜਬਾਹਿਆਂ ਕਾਰਨ ਨੰਗਲ ਡੈਮ ਦੇ ਹੇਠਲੇ ਖੇਤਰ ਵਿੱਚ ਕਰੀਬ 5 ਹਜ਼ਾਰ ਕਿਊਸਿਕ ਪਾਣੀ ਦਾ ਵਾਧਾ ਹੋ ਸਕਦਾ ਹੈ।
ਇਹ ਵੀ ਪੜ੍ਹੋ : ਜਲੰਧਰ : ਪੂਰੀ ਰਾਤ ਚੱਲਿਆ ਧੁੱਸੀ ਬੰਨ੍ਹ ਦਾ ਕੰਮ, MP ਰਿੰਕੂ ਤੇ ਸੀਚੇਵਾਲ ਨੇ ਖੁਦ ਚੁੱਕੀਆਂ ਮਿੱਟੀ ਦੀਆਂ ਬੋਰੀਆਂ
ਇਸ ਤੋਂ ਇਲਾਵਾ, ਭਾਖੜਾ ਮੇਨ ਲਾਈਨ/ਨੰਗਲ ਹਾਈਡਲ ਚੈਨਲ ਦੇ ਅਚਾਨਕ ਬੰਦ/ਟੁੱਟਣ ਕਾਰਨ, ਪੰਜਾਬ ਅਥਾਰਟੀਆਂ ਦੇ ਇੰਡੈਂਟ ਮੁਤਾਬਕ ਹੇਠਲੀ ਨਹਿਰ ਵਿੱਚ ਵਹਾਅ 30 ਹਜ਼ਾਰ ਕਿਊਸਿਕ ਤੋਂ ਵੱਧ ਵਧਾਉਣਾ ਪੈ ਸਕਦਾ ਹੈ। ਅਜਿਹੇ ‘ਚ ਸੂਬੇ ਦੇ ਲੋਕਾਂ ਨੂੰ ਆਪਣੀ ਰੱਖਿਆ ਕਰਨ ਦੀ ਅਪੀਲ ਕੀਤੀ ਗਈ ਹੈ। ਜਿੰਨੀ ਜਲਦੀ ਹੋ ਸਕੇ ਕਿਸੇ ਸੁਰੱਖਿਅਤ ਥਾਂ ‘ਤੇ ਚਲੇ ਜਾਣ।
ਵੀਡੀਓ ਲਈ ਕਲਿੱਕ ਕਰੋ -: