ਭਾਰਤ ਤੋਂ ਨੇਪਾਲ ਤੱਕ ਧਾਰਮਿਕ ਸਥਾਨਾਂ ਨੂੰ ਜੋੜਨ ਵਾਲੀ ਪਹਿਲੀ ਭਾਰਤ ਗੌਰਵ ਟੂਰਿਸਟ ਟਰੇਨ ਅੱਜ ਜਲੰਧਰ ਸਿਟੀ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ। ਜਲੰਧਰ ਸਿਟੀ ਰੇਲਵੇ ਸਟੇਸ਼ਨ ‘ਤੇ ਭਾਰਤ ਗੌਰਵ ਟੂਰਿਸਟ ਟਰੇਨ ਦੇ ਰਵਾਨਾ ਹੋਣ ਤੋਂ ਪਹਿਲਾਂ ਇਕ ਸ਼ਾਨਦਾਰ ਪ੍ਰੋਗਰਾਮ ਕਰਵਾਇਆ ਗਿਆ। ਇਸ ਮਗਰੋਂ ਰੇਲਗੱਡੀ ਦੇ ਰਵਾਨਾ ਹੋਣ ਤੋਂ ਪਹਿਲਾਂ ਨਿਯਮਿਤ ਪੂਜਾ ਕੀਤੀ ਗਈ। DRM ਫਿਰੋਜ਼ਪੁਰ ਰੇਲਵੇ ਡਵੀਜ਼ਨ ਨੇ ਨੇਪਾਲ ਲਈ ਰੇਲਗੱਡੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਟਰੇਨ ਨੂੰ ਰਵਾਨਾ ਕਰਨ ‘ਤੋਂ ਪਹਿਲਾਂ ਇਕ ਯਾਤਰੀ ਤੋਂ ਹੀ ਟਰੇਨ ਸ਼ੁਰੂ ਕਰਨ ਦਾ ਰਿਬਨ ਕਟਾਇਆ ਗਿਆ। ਜਲੰਧਰ ਤੋਂ ਸਵੇਰੇ 8.30 ਵਜੇ ਰਵਾਨਾ ਹੋਈ ਰੇਲਗੱਡੀ ਅਯੁੱਧਿਆ, ਪ੍ਰਯਾਗਰਾਜ, ਵਾਰਾਣਸੀ ਤੋਂ ਹੁੰਦੇ ਹੋਏ ਨੇਪਾਲ ਦੀ ਰਾਜਧਾਨੀ ਕਾਠਮੰਡੂ ਦੇ ਪਸ਼ੂਪਤੀਨਾਥ ਮੰਦਿਰ ਤੱਕ ਸੈਲਾਨੀਆਂ-ਭਗਤਾਂ ਨੂੰ ਲੈ ਕੇ ਜਾਵੇਗੀ। ਇਸ ਵਿਸ਼ੇਸ਼ ਰੇਲਗੱਡੀ ਵਿੱਚ ਭਾਰਤ ਗੌਰਵ ਟੂਰਿਸਟ ਅਯੁੱਧਿਆ ਤੋਂ ਇਲਾਵਾ ਨੰਦੀਗ੍ਰਾਮ, ਪ੍ਰਯਾਗਰਾਜ, ਵਾਰਾਣਸੀ ਨੂੰ ਜੋੜਿਆ ਗਿਆ ਹੈ, ਜੋ ਦੋ ਦੇਸ਼ਾਂ ਭਾਰਤ ਅਤੇ ਨੇਪਾਲ ਦੇ ਪ੍ਰਮੁੱਖ ਤੀਰਥ ਸਥਾਨਾਂ ਨੂੰ ਕਵਰ ਕਰਦੀ ਹੈ।
ਭਾਰਤ ਗੌਰਵ ਟੂਰਿਸਟ ਟਰੇਨ ਨੂੰ ਲੈ ਕੇ ਯਾਤਰੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਮੌਕੇ ‘ਤੇ ਮੌਜੂਦ ਇੱਕ ਯਾਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਚੰਗਾ ਮਹਿਸੂਸ ਹੋ ਰਿਹਾ ਹੈ ਕਿ ਰੇਲਵੇ ਨੇ ਇਹ ਟਰੇਨ ਚਲਾਈ ਹੈ ਜੋ ਸਾਨੂੰ ਵੱਖ-ਵੱਖ ਥਾਵਾਂ ‘ਤੇ ਲੈ ਕੇ ਜਾਵੇਗੀ। ਹੋਰ ਯਾਤਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਰੇਲਗੱਡੀ ‘ਚ ਅਜਿਹਾ ਮਾਹੌਲ ਪਹਿਲਾਂ ਕਦੇ ਨਹੀਂ ਦੇਖਿਆ, ਜਿੱਥੇ ਆਰਤੀ ਕੀਤੀ ਜਾਵੇਗੀ, ਫੁੱਲਾਂ ਦੀ ਵਰਖਾ ਕੀਤੀ ਜਾਵੇਗੀ, ਅਜਿਹਾ ਮਾਹੌਲ ਉਨ੍ਹਾਂ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ।
ਇਹ ਵੀ ਪੜ੍ਹੋ : ਮਜੀਠਾ ‘ਚ ਪੁਲਿਸ ਤੇ ਬਦਮਾਸ਼ਾਂ ‘ਚ ਮੁੱਠਭੇੜ, ਇੱਕ ਕਾਂਸਟੇਬਲ ਜ਼ਖਮੀ, 2 ਮੁਲਜ਼ਮ ਕਾਬੂ
DRM ਫਿਰੋਜ਼ਪੁਰ ਡਾ: ਸੀਮਾ ਸ਼ਰਮਾ ਨੇ ਦੱਸਿਆ ਕਿ ਫਿਰੋਜ਼ਪੁਰ ਡਿਵੀਜ਼ਨ ਦੀ ਪਹਿਲੀ ਭਾਰਤ ਫੇਰੀ ਹੈ। ਇਹ ਆਸਥਾ ਦਾ ਭਾਰਤ-ਨੇਪਾਲ ਤੀਰਥ ਹੈ। ਜਲੰਧਰ ਤੋਂ ਸ਼ੁਰੂ ਹੋਈ ਇਹ ਟਰੇਨ ਲੁਧਿਆਣਾ, ਚੰਡੀਗੜ੍ਹ, ਅੰਬਾਲਾ, ਕੁਰੂਕਸ਼ੇਤਰ, ਪਾਣੀਪਤ, ਗਾਜ਼ੀਆਬਾਦ, ਅਲੀਗੜ੍ਹ, ਇਟਾਵਾ, ਕਾਨਪੁਰ, ਅਯੁੱਧਿਆ, ਨੰਦੀਗ੍ਰਾਮ, ਰਕਸੌਲ, ਕਾਠਮੰਡੂ, ਬਨਾਰਸ, ਪ੍ਰਯਾਗਰਾਜ ਤੋਂ ਬਾਅਦ 9 ਅਪ੍ਰੈਲ ਨੂੰ ਵਾਪਸ ਜਲੰਧਰ ਪਹੁੰਚੇਗੀ। ਉਨ੍ਹਾਂ ਦੱਸਿਆ ਕਿ ਕੁੱਲ ਮਿਲਾ ਕੇ ਇਹ 10 ਦਿਨਾਂ ਦਾ ਦੌਰਾ ਹੈ। ਉਨ੍ਹਾਂ ਕਿਹਾ ਕਿ ਉਹ ਤੀਰਥ ਯਾਤਰਾ ਦੌਰਾਨ ਸ਼ਰਧਾਲੂਆਂ-ਟੂਰਿਸਟਾਂ ਨੂੰ ਚੰਗੀਆਂ ਸਹੂਲਤਾਂ ਪ੍ਰਦਾਨ ਕਰਨਗੇ।
ਵੀਡੀਓ ਲਈ ਕਲਿੱਕ ਕਰੋ -: