ਸ਼ਰਨ ਕੌਰ ਪਾਬਲਾ ਉਹ ਸਿੱਖ ਸ਼ਹੀਦ ਸੀ ਜਿਸਨੂੰ 1705 ‘ਚ ਮੁਗਲ ਸਿਪਾਹੀਆਂ ਨੇ ਚਮਕੌਰ ਦੀ ਲੜਾਈ ਤੋਂ ਬਾਅਦ ਦਸਵੇਂ ਸਿੱਖ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਪੁੱਤਰਾਂ ਦੇ ਦਾਹ ਸੰਸਕਾਰ ਕਰਦਿਆਂ ਮਾਰ ਦਿੱਤਾ ਸੀ। ਮਸ਼ਹੂਰ ਸ਼ਹਿਰ ਚਮਕੌਰ ਤੋਂ ਦੋ ਕਿਲੋਮੀਟਰ ਦੂਰ ਵਸੇ ਪਿੰਡ ਰਾਏਪੁਰ ਰਾਣੀ ਤੋਂ ਸਨ।
ਸ੍ਰੀ ਗੁਰੂ ਗੋਬਿੰਦ ਸਿੰਘ 22 ਦਸੰਬਰ, 1705 ਦੀ ਰਾਤ ਨੂੰ ਚਮਕੌਰ ਦੇ ਕਿਲੇ ਚੋਂ ਬਚ ਨਿਕਲੇ ਸਨ। ਉਹ ਮਾਛੀਵਾੜੇ ਨੂੰ ਜਾਂਦਿਆਂ ਥੋੜ੍ਹੀ ਦੇਰ ਲਈ ਰਾਏਪੁਰ ਰੁਕੇ ਸਨ। ਉਨ੍ਹਾਂ ਨੇ ਬੀਬੀ ਸ਼ਰਨ ਕੌਰ ਪਾਬਲਾ ਨੂੰ ਸ਼ਹੀਦ ਸਿੱਖ ਯੋਧਿਆਂ ਸਮੇਤ ਆਪਣੇ ਪੁੱਤਰਾਂ, ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੇ ਆਖਰੀ ਸੰਸਕਾਰ ਕਰਨ ਲਈ ਕਿਹਾ। ਬੀਬੀ ਸ਼ਰਨ ਕੌਰ ਪਾਬਲਾ ਨੇ ਲੜਾਈ ‘ਚ ਸ਼ਹੀਦ ਹੋਏ ਸਿੱਖ ਸਿਪਾਹੀਆਂ ਅਤੇ ਦੋਵਾਂ ਵੱਡੇ ਸਾਹਿਬਜ਼ਾਦਿਆਂ ਦੀਆ ਅੰਤਿਮ ਰਸਮਾਂ ਪੂਰੀਆਂ ਕੀਤੀਆ। ਉਸਦੇ ਪਤੀ ਭਾਈ ਪ੍ਰੀਤਮ ਸਿੰਘ ਜੋ ਕਿ ਚਮਕੋਰ ਦੀ ਗੜ੍ਹੀ ‘ਚ ਮੁਗਲਾਂ ਦੇ ਹਮਲੇ ਦਾ ਸਾਹਮਣਾ ਕਰਨ ਵਾਲੇ ਗੁਰੂ ਦੇ ਯੋਧਿਆਂ ‘ਚੋਂ ਇੱਕ ਸੀ। ਉਸ ਨੂੰ ਆਪਣੇ ਪਤੀ ਦੀ ਸ਼ਹੀਦੀ ਵਾਰੇ ਪਤਾ ਲੱਗ ਚੁੱਕਾ ਸੀ। ਉਸ ਨੂੰ ਗੁਰੂ ਜੀ ਨੇ 32 ਸ਼ਹੀਦ ਯੋਧਿਆਂ ਤੇ ਸਾਹਿਬਜ਼ਾਦਿਆਂ ਦੇ ਸਰੀਰ ਇਕੱਠੇ ਕਰਨ ਨੂੰ ਕਿਹਾ ਸੀ। ਉਸ ਨੇ ਸਾਰਿਆਂ ਦਾ ਇੱਕੋ ਥਾਂ ਸੰਸਕਾਰ ਕਰਨ ਦੀ ਕੋਸ਼ਿਸ਼ ਕੀਤੀ ਸੀ।
ਚਿਖਾ ਨੂੰ ਲਾਂਬੂ ਲਗਦਿਆਂ ਹੀ ਮੁਗਲ ਅਤੇ ਰੰਘੜ ਸਿਪਾਹੀਆਂ ਨੂੰ ਉਸਦਾ ਪਤਾ ਲਗ ਗਿਆ ਜੋ ਸ਼ਹੀਦ ਯੋਧਿਆਂ ਦਾ ਦਾਹ ਸੰਸਕਾਰ ਖੁੱਲੇ ‘ਚ ਕਰਕੇ ਗੈਰ ਮੁਸਲਿਮ ਜਨਤਾ ਨੂੰ ਧਮਕਾੳਣਾ ਚਾਹੁੰਦੇ ਸਨ ਜੋ ਅਪਣਾ ਧਰਮ ਬਦਲਣ ਤੋਂ ਇਨਕਾਰ ਕਰਦੇ ਸਨ ਤੇ ਆਪਣੇ ਗੁਰੂ ਦੇ ਠਿਕਾਣੇ ਦੀ ਸੂਹ ਨੀ ਦਿੰਦੇ ਸਨ। ਇਹ ਵੀ ਕਿਹਾ ਜਾਂਦਾ ਹੈ ਕਿ ਮੁਗਲ ਸਿਪਾਹੀਆਂ ਦੇ ਨਾਪਾਕ ਇਰਾਦਿਆਂ ਨੂੰ ਭਾਪਦਿਆਂ ਆਪਣੇ ਆਤਮ ਸਨਮਾਨ ਨੂੰ ਬਚਾਉਣ ਲਈ ਉਸ ਨੇ ਸੰਸਕਾਰ ਚਿਖਾ ‘ਚ ਛਾਲ ਮਾਰ ਦਿਤੀ ਜਿਸ ਵਿਚ ਸਿੱਖ ਯੋਧਿਆਂ ਦੇ ਨਾਲ ਉਸਦਾ ਪਤੀ ਵੀ ਸ਼ਾਮਿਲ ਸੀ।
ਇਹ ਵੀ ਪੜ੍ਹੋ : ਧੰਨ-ਧੰਨ ਗੁਰੂ ਤੇਗ ਬਹਾਦਰ ਜੀ- ਪਹਿਲੀ ਵਾਰ ਵੇਖਦਿਆਂ ਹੀ ਪਿਤਾ ਹਰਗੋਬਿੰਦ ਜੀ ਬੋਲੇ- ‘ਤਿਆਗ ਦੀ ਮੂਰਤ’