ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ ਯੂਕਰੇਨ ਦੀ ਮਦਦ ਲਈ ਸੰਸਦ ‘ਚ 33 ਅਰਬ ਡਾਲਰ ਦੇ ਵੱਡੇ ਪੈਕੇਜ ਦਾ ਪ੍ਰਸਤਾਵ ਰੱਖਿਆ ਹੈ। ਇਸ ਰਕਮ ਵਿਚੋਂ 20 ਅਰਬ ਡਾਲਰ ਫੌਜੀ ਸਹਾਇਤਾ ਲਈ ਤੇ 8.5 ਅਰਬ ਡਾਲਰ ਯੂਕਰੇਨੀ ਸਰਕਾਰ ਲਈ ਤੇ ਬਾਕੀ ਦੇ 3 ਅਰਬ ਡਾਲਰ ਲੋਕਾਂ ਦੀ ਮਦਦ ਲਈ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਲੜਾਈ ਦੀ ਕੀਮਤ ਸਸਤੀ ਨਹੀਂ ਹੈ ਪਰ ਅਸੀ ਜੇਕਰ ਇਸ ਨੂੰ ਹੋਣ ਦਿੰਦੇ ਹਾਂ ਤਾਂ ਇਸ ਲਈ ਹਮਲੇ ਦਾ ਸ਼ਿਕਾਰ ਹੋਣਾ ਹੋਰ ਮਹਿੰਗਾ ਹੋਵੇਗਾ।
ਇਸ ਦੇ ਨਾਲ ਹੀ ਉਨ੍ਹਾਂ ਰੂਸ ਦੇ ਪੂੰਜੀਪਤੀਆਂ ਦੀ ਸੰਪਤੀਆਂ ‘ਤੇ ਕਬਜ਼ਾ ਕਰਨ ਅਤੇ ਇਨ੍ਹਾਂ ਪੈਸਿਆਂ ਨਾਲ ਯੂਕਰੇਨ ਦੀ ਮਦਦ ਕਰਨ ਲਈ ਪ੍ਰਸਤਾਵਿਤ ਨਵੇਂ ਕਾਨੂੰਨ ਦਾ ਜ਼ਿਕਰ ਕੀਤਾ ਹੈ । ਬਾਇਡੇਨ ਨੇ ਇਹ ਵੀ ਸਾਫ ਕੀਤਾ ਕਿ ਉਹ ਸਿਰਫ ਯੂਕਰੇਨ ਦੀ ਮਦਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਰੂਸ ‘ਤੇ ਹਮਲਾ ਨਹੀਂ ਕਰ ਰਹੇ ਹਾਂ ਅਸੀਂ ਯੂਕਰੇਨ ਨੂੰ ਰੂਸੀ ਹਮਲੇ ਤੋਂ ਬਚਾਉਣ ਵਿਚ ਮਦਦ ਕਰ ਰਹੇ ਹਾਂ। ਨਾਲ ਹੀ ਉਨ੍ਹਾਂ ਨੇ ਪ੍ਰਮਾਣੂ ਯੁੱਧ ਦੀ ਸੰਭਾਵਨਾ ਬਾਰੇ ਮਾਸਕੋ ਵੱਲੋਂ ਆ ਰਹੀ ਬਿਆਨਬਾਜ਼ੀ ਨੂੰ ਗਲਤ ਦੱਸਿਆ। ਬਾਇਡੇਨ ਨੇ ਕਿਹਾ ਕਿ ਕਿਸੇ ਨੂੰ ਵੀ ਪ੍ਰਮਾਣੂ ਹਥਿਆਰਾਂ ਦੇ ਇਸਤੇਮਾਲ ਨੂੰ ਲੈ ਕੇ ਟਿੱਪਣੀ ਨਹੀਂ ਕਰਨੀ ਚਾਹੀਦੀ ਕਿ ਉਹ ਇਸ ਦੀ ਵਰਤੋਂ ਕਰਨਗੇ, ਇਹ ਗੈਰ-ਜ਼ਿੰਮੇਵਾਰਾਨਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਹੁਣੇ ਜਿਹੇ ਰੂਸ ਦੀ ਗੈਸ ਕੰਪਨੀ ਨੇ ਨਾਟੋ ਤੇ ਯੂਰਪੀ ਸੰਘ ਦੇ ਮੈਂਬਰਾਂ ਬੁਲਗਾਰੀਆ ਤੇ ਪੋਲੈਂਡ ਦੀ ਗੈਸ ਸਪਲਾਈ ਬੰਦ ਕਰ ਦਿੱਤੀ ਹੈ। ਯੂਕਰੇਨ ‘ਤੇ ਹਮਲਾ ਕਰਨ ਕਾਰਨ ਯੂਰਪੀ ਸੰਘ ਵੱਲੋਂ ਰੂਸ ‘ਤੇ ਕਈ ਪ੍ਰਤੀਬੰਧ ਲਗਾਏ ਗਏ ਸਨ ਜਿਸ ਤੋਂ ਬਾਅਦ ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਸਖਤ ਰੁਖ਼ ਅਪਣਾਉਂਦੇ ਹੋਏ ਸਾਫ ਕੀਤਾ ਸੀ ਕਿ ਜੇਕਰ ਕੋਈ ਰੂਸ ਤੋਂ ਗੈਸ ਖਰੀਦਣਾ ਚਾਹੁੰਦਾ ਹੈ ਤਾਂ ਉਸ ਨੂੰ ਸਿਰਫ ਰੂਬਲ ਵਿਚ ਹੀ ਭੁਗਤਾਨ ਕਰਨਾ ਹੋਵੇਗਾ। ਰੂਸ ਦੀ ਇਸ ਸ਼ਰਤ ਨੂੰ ਪੂਰਾ ਕਰਨ ਨੂੰ ਲੈ ਕੇ ਪੋਲੈਂਡ ਤੇ ਬੁਲਗਾਰੀਆ ਦੀ ਗੈਸ ਸਪਲਾਈ ਨੂੰ ਰੋਕ ਦਿੱਤਾ ਗਿਆ।
ਇਸ ਮੁੱਦੇ ‘ਤੇ ਬਾਇਡੇਨ ਨੇ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਊਰਜਾ ਸਪਲਾਈ ਨੂੰ ਪੂਰਾ ਕਰਨ ਲਈ ਕੰਮ ਕਰ ਰਿਹਾ ਹੈ। ਬਾਇਡੇਨ ਨੇ ਕਿਹਾ ਕਿ ਅਸੀਂ ਰੂਸ ਨੂੰ ਡਰਾਉਣ ਜਾਂ ਬਲੈਕਮੇਲ ਨਹੀਂ ਕਰਨ ਦੇਵਾਂਗੇ। ਅਸੀਂ ਉਨ੍ਹਾਂ ਨੂੰ ਆਪਣੇ ਹਮਲੇ ਦੇ ਨਤੀਜਿਆਂ ਤੋਂ ਬਚਣ ਲਈ ਸਾਡੇ ਤੇਲ ਤੇ ਗੈਸ ਦਾ ਇਸਤੇਮਾਲ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ।