ਮੈਕਸੀਕੋ ਵਿਚ ਵੱਡਾ ਹਾਦਸਾ ਵਾਪਰ ਗਿਆ। ਬੀਤੀ ਰਾਤ ਮੈਕਸੀਕੋ ਵਿਚ ਇਕ ਯਾਤਰੀਆਂ ਨਾਲ ਭਰੀ ਬੱਸ ਖੱਡ ਵਿਚ ਡਿੱਗ ਗਈ। ਬੱਸ ਅਮਰੀਕਾ ਦੀ ਬਾਰਡਰ ਨਾਲ ਲੱਗਣ ਵਾਲੇ ਮੈਕਸੀਕਨ ਸ਼ਹਿਰ ਤਿਜੂਆਣਾ ਜਾ ਰਹੀ ਸੀ ਜਦੋਂ ਉਸ ਦਾ ਐਕਸੀਡੈਂਟ ਹੋਇਆ। ਬੱਸ ਜਿਸ ਖੱਡ ਵਿਚ ਡਿੱਗੀ ਉਹ ਲਗਭਗ 131 ਫੁੱਟ ਡੂੰਘੀ ਸੀ। ਬੱਸ ਕਈ ਪਲਟੀਆਂ ਖਾਧੇ ਹੋਏ ਖੱਡ ਵਿਚ ਜਾ ਡਿੱਗੀ।
ਜਾਣਕਾਰੀ ਮੁਤਾਬਕ ਬੱਸ ਵਿਚ ਲਗਭਗ 42 ਯਾਤਰੀ ਬੈਠੇ ਹੋਏ ਸਨ। ਦੇਰ ਰਾਤ ਬੱਸ ਦੇ ਖੱਡ ਵਿਚ ਡਿੱਗਣ ਨਾਲ 18 ਲੋਕਾਂ ਦੀ ਮੌਤ ਹੋ ਗਈ ਤੇ ਲਗਭਗ 24 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਰਿਪੋਰਟ ਮੁਤਾਬਕ ਮਰਨ ਵਾਲਿਆਂ ਵਿਚੋਂ 6 ਭਾਰਤੀ ਮੂਲ ਦੇ ਸਨ। ਇੰਨਾ ਹੀ ਨਹੀਂ ਉਸ ਬੱਸ ਵਿਚ ਬੈਠੇ ਜ਼ਿਆਦਾਤਰ ਯਾਤਰੀ ਅਮਰੀਕੀ ਨਾ ਹੋ ਕੇ ਦੂਜੇ ਮੂਲ ਦੇ ਸਨ। ਇਨ੍ਹਾਂ ਵਿਚ ਡਾਮਿਨਿਕਨ ਰਿਪਬਲਿਕ ਤੇ ਅਫਰੀਕੀ ਦੇਸ਼ਾਂ ਦੇ ਲੋਕ ਵੀ ਸਨ।
ਬੱਸ ਜਿਸ ਖੱਡ ਵਿਚ ਡਿੱਗੀ ਸੀ ਉਸ ਨੂੰ ਰੱਸੀਆਂ ਦੀ ਮਦਦ ਨਾਲ ਬੰਨ੍ਹ ਕੇ ਬਾਹਰ ਕੱਢਿਆ। ਬੱਸ ਬੁਰੀ ਤਰ੍ਹਾਂ ਤੋਂ ਨੁਕਸਾਨੀ ਗਈ। ਰੈਸਕਿਊ ਆਪ੍ਰੇਸ਼ਨ ਜ਼ਰੀਏ ਬੱਸ ਅਤੇ ਉਸ ਵਿਚ ਫਸੇ ਲੋਕਾਂ ਨੂੰ ਕੱਢਿਆ ਗਿਆ। ਹਾਲਾਂਕਿ ਸਾਰਿਆਂ ਨੂੰ ਬਚਾਇਆ ਨਹੀਂ ਜਾ ਸਕਿਆ ਪਰ ਜੋ ਲੋਕ ਇਸ ਹਾਦਸੇ ਵਿਚ ਜ਼ਿੰਦਾ ਬਚ ਗਏ ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ।
ਇਹ ਵੀ ਪੜ੍ਹੋ : ਪੰਜਾਬ ‘ਚ ਫਿਰ ਤੋਂ ਹੋਈ ਬੇਅਦਬੀ, ਨਸ਼ੇੜੀ ਨੇ ਗੁਰਦੁਆਰਾ ਸਾਹਿਬ ਨੂੰ ਬਣਾਇਆ ਨਿਸ਼ਾਨਾ
ਬੱਸ ਦੇ ਡਰਾਈਵਰ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਦੇਰ ਰਾਤ ਹਨ੍ਹੇਰਾ ਕਾਫੀ ਸੀ ਤੇ ਡਰਾਈਵਰ ਲਾਪ੍ਰਵਾਹੀ ਨਾਲ ਬੱਸ ਚਲਾ ਰਿਹਾ ਸੀ। ਮੋੜ ਹੋਣ ‘ਤੇ ਵੀ ਉਸ ਨੇ ਬੱਸ ਦੀ ਰਫਤਾਰ ਘੱਟ ਨਹੀਂ ਕੀਤੀ ਸੀ ਜਿਸ ਕਾਰਨ ਹਾਦਸਾ ਵਾਪਰ ਗਿਆ।
ਵੀਡੀਓ ਲਈ ਕਲਿੱਕ ਕਰੋ -: