ਉੱਤਰਾਖੰਡ ਵਿੱਚ ਅੱਜ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਅੱਜ ਮਸੂਰੀ-ਦੇਹਰਾਦੂਨ ਰੋਡ ਆਈਟੀਬੀਪੀ ਨੇੜੇ ਰੋਡਵੇਜ਼ ਦੀ ਬੱਸ ਬੇਕਾਬੂ ਹੋ ਕੇ ਡੂੰਘੀ ਖਾਈ ਵਿੱਚ ਜਾ ਡਿੱਗੀ। ਬੱਸ ‘ਚ ਸਵਾਰ 39 ਲੋਕ ਸਵਾਰ ਦੱਸੇ ਜਾ ਰਹੇ ਹਨ।
ਇਸ ਹਾਦਸੇ ‘ਚ 17 ਲੋਕ ਜ਼ਖਮੀ ਹੋ ਗਏ। ਅੱਠ ਦੀ ਹਾਲਤ ਕਾਫੀ ਖਰਾਬ ਦੱਸੀ ਜਾ ਰਹੀ ਹੈ, ਮਸੂਰੀ ਪੁਲਿਸ, ਫਾਇਰ ਸਰਵਿਸ 108 ਐਂਬੂਲੈਂਸ ਮੌਕੇ ‘ਤੇ ਪਹੁੰਚੀ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਹਾਲਾਂਕਿ ਭਾਰੀ ਮੀਂਹ ਕਾਰਨ ਬਚਾਅ ਕਾਰਜ ‘ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਹਾਦਸਾ ਹਾਈਵੇਅ ਦੇ ਕਿੰਕਰੇਗ ਲਾਇਬ੍ਰੇਰੀ ਰੋਡ ‘ਤੇ ਹੁਸੈਨਗੰਜ ਸਥਿਤ ਆਈਟੀਬੀਪੀ ਗੇਟ ਨੇੜੇ ਵਾਪਰਿਆ।
ਮਿਲੀ ਜਾਣਕਾਰੀ ਮੁਤਾਬਕ ਹਾਦਸਾ ਉਦੋਂ ਵਾਪਰਿਆ ਜਦੋਂ ਤੇਜ਼ ਮੀਂਹ ਪੈ ਰਿਿਹਾ ਸੀ। ਸਥਾਨਕ ਲੋਕਾਂ ਨੇ ਦੱਸਿਆ ਕਿ ਬੱਸ ਦੀ ਰਫਤਾਰ ਤੇਜ਼ ਸੀ, ਜਿਸ ਕਰਕੇ ਇਹ ਬੇਕਾਬੂ ਹੋ ਕੇ ਪਲਟ ਗਈ। ਲੋਕਾਂ ਨੇ ਦੱਸਿਆ ਕਿ ਹਾਦਸਾ ਹੁੰਦੇ ਹੀ ਦੇਖ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਕੋਲ ਹੀ ਆਈਟੀਬੀਪੀ ਦੇ ਕੈਂਪ ਸੀ ਤਾਂ ਉਥੇ ਦੇ ਜਵਾਨ ਵੀ ਮੌਕੇ ‘ਤੇ ਪਹੁੰਚ ਗਏ। ਆਈਟੀਬੀਪੀ, ਪੁਲਿਸ ਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਮਿਲ ਕੇ ਰੈਸਕਿਊ ਆਪ੍ਰੇਸ਼ਨ ਚਲਾਇਆ।
ਇਹ ਵੀ ਪੜ੍ਹੋ : ਕੈਦੀ ਦੀ ਮਦਦ ਨਾਲ ਸਹਾਇਕ ਸੁਪਰਡੈਂਟ ਜੇਲ੍ਹ ‘ਚ ਚਲਾਉਂਦਾ ਸੀ ਨਸ਼ੇ ਦਾ ਕਾਰੋਬਾਰ, ਘਰੋਂ ਮਿਲੀ 6 ਲੱਖ ਨਕਦੀ
ਦੱਸ ਦੇਈਏ ਕਿ ਮਸੂਰੀ ‘ਚ ਭਾਰੀ ਮੀਂਹ ਕਾਰਨ ਰਾਹਤ ਕਾਰਜਾਂ ‘ਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਪਰ ਭਾਰੀ ਬਾਰਿਸ਼ ਦੀ ਵੱਡੀ ਚੁਣੌਤੀ ਦਾ ਸਾਹਮਣਾ ਕਰਦੇ ਹੋਏ ਸਥਾਨਕ ਪੁਲਸ ਅਤੇ ਐੱਸਟੀਐੱਫ ਦੀ ਟੀਮ ਨੇ ਸਾਰੇ ਲੋਕਾਂ ਨੂੰ ਬਚਾਇਆ ਅਤੇ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ। 10 ਦੇ ਕਰੀਬ ਲੋਕਾਂ ਨੂੰ ਆਟੀਬੀਪੀ ਦੀ ਟੀਮ ਨੇ ਆਪਣੇ ਹਸਪਤਾਲ ਪਹੁੰਚਿਆ, ਜਦਕਿ ਹੋਰਨਾਂ ਨੂੰ ਮਸੂਰੀ ਜ਼ਿਲ੍ਹਾ ਹਸਪਤਾਲ ਭਰਤੀ ਕਰਵਾਇਆ ਗਿਆ। ਉਥੇ ਅੱਠ ਦੀ ਹਾਲਤ ਗੰਭੀਰ ਵੇਖਦੇ ਹੋਏ ਉਨ੍ਹਾਂ ਨੂੰ ਹਾਇਰ ਸੈਂਟਰ ਰੈਫਰ ਕਰ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: