ਰੂਸ ਦੇ ਦੱਖਣੀ ਗਣਰਾਜ ਦਾਗੇਸਤਾਨ ‘ਚ ਇਕ ਗੈਸ ਸਟੇਸ਼ਨ ‘ਤੇ ਹੋਏ ਜ਼ਬਰਦਸਤ ਧਮਾਕੇ ‘ਚ 30 ਲੋਕਾਂ ਦੀ ਮੌਤ ਹੋ ਗਈ ਅਤੇ 100 ਤੋਂ ਵੱਧ ਜ਼ਖਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਦਾਗੇਸਤਾਨ ਦੇ ਗਵਰਨਰ ਸਰਗੇਈ ਮੇਲੀਕੋਵੀ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਤਿੰਨ ਬੱਚੇ ਵੀ ਸ਼ਾਮਲ ਹਨ।
ਰੂਸ ਦੀ ਸਰਕਾਰੀ ਸਮਾਚਾਰ ਏਜੰਸੀ ਆਰਆਈਏ ਨੋਵੋਸਤੀ ਨੇ ਦੇਸ਼ ਦੇ ਸੰਕਟਕਾਲੀਨ ਸਥਿਤੀ ਮੰਤਰਾਲੇ ਦੇ ਹਵਾਲੇ ਨਾਲ ਜਾਰੀ ਕੀਤੀ ਖਬਰ ਮੁਤਾਬਕ ਖੇਤਰ ਦੀ ਰਾਜਧਾਨੀ ਮਖਾਚਕਲਾ ਦੇ ਬਾਹਰਵਾਰ ਸਥਿਤ ਇਕ ਗੈਸ ਸਟੇਸ਼ਨ ‘ਤੇ ਸੋਮਵਾਰ ਰਾਤ ਨੂੰ ਧਮਾਕਾ ਹੋਇਆ। ਅੱਗ ਸਭ ਤੋਂ ਪਹਿਲਾਂ ਕਾਰ ਦੀ ਮੁਰੰਮਤ ਦੀ ਦੁਕਾਨ ਤੋਂ ਸ਼ੁਰੂ ਹੋਈ ਅਤੇ ਜਲਦੀ ਹੀ ਨੇੜਲੇ ਗੈਸ ਸਟੇਸ਼ਨ ਤੱਕ ਫੈਲ ਗਈ।
ਖਬਰਾਂ ਮੁਤਾਬਕ ਗੈਸ ਸਟੇਸ਼ਨ ‘ਚ ਲੱਗੀ ਅੱਗ ਕੁਝ ਹੀ ਸਮੇਂ ‘ਚ 600 ਵਰਗ ਮੀਟਰ ਦੇ ਖੇਤਰ ‘ਚ ਫੈਲ ਗਈ। ਕੁਝ ਜ਼ਖਮੀਆਂ ਨੂੰ ਇਲਾਜ ਲਈ ਹਵਾਈ ਜਹਾਜ਼ ਰਾਹੀਂ ਮਾਸਕੋ ਲਿਜਾਇਆ ਜਾਵੇਗਾ। ਰੂਸੀ ਅਧਿਕਾਰੀਆਂ ਨੇ ਅਪਰਾਧਿਕ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੁਢਲੀ ਜਾਣਕਾਰੀ ਮੁਤਾਬਕ ਇਹ ਧਮਾਕਾ ਮਖਾਚਕਲਾ ‘ਚ ਗਲੋਬਸ ਸ਼ਾਪਿੰਗ ਸੈਂਟਰ ਨੇੜੇ ਇਕ ਕਾਰ ਸੇਵਾ ਕੇਂਦਰ ‘ਚ ਹੋਇਆ। ਖੇਤਰੀ ਗਵਰਨਰ ਨੇ ਮੰਗਲਵਾਰ, 15 ਅਗਸਤ ਨੂੰ ਕਿਹਾ ਕਿ ਦੱਖਣੀ ਰੂਸੀ ਖੇਤਰ ਦਾਗੇਸਤਾਨ ਵਿੱਚ ਇੱਕ ਗੈਸ ਸਟੇਸ਼ਨ ਵਿੱਚ ਅੱਗ ਲੱਗ ਗਈ।
ਇਹ ਵੀ ਪੜ੍ਹੋ : ਆਜ਼ਾਦੀ ਦਿਹਾੜੇ ਦੇ ਰੰਗ ‘ਚ ਰੰਗਿਆ ਸ਼ਿਆਮ ਬਾਬਾ ਦਾ ਮੰਦਰ, 100 ਕਿਲੋ ਫੁੱਲਾਂ ਨਾਲ ਤਿਰੰਗੇ ਦੀ ਤਰਜ ‘ਤੇ ਸਿੰਗਾਰ
ਦਾਗੇਸਤਾਨ ਡਿਜ਼ਾਸਟਰ ਮੈਨੇਜਮੈਂਟ ਸੈਂਟਰ ਤੋਂ ਮਿਲੀ ਜਾਣਕਾਰੀ ਅਨੁਸਾਰ, 12.00 ਵਜੇ (ਮਾਸਕੋ ਦੇ ਸਮੇਂ) ਤੱਕ 12 ਲੋਕ ਮਾਰੇ ਗਏ ਸਨ, 50 ਜ਼ਖਮੀ ਹੋ ਗਏ ਸਨ। ਹਾਲਾਂਕਿ ਬਾਅਦ ‘ਚ ਮ੍ਰਿਤਕਾਂ ਦੀ ਗਿਣਤੀ ਹੋਰ ਵਧ ਗਈ, ਜੋ 25 ਤੱਕ ਪਹੁੰਚ ਗਈ। ਮਰਨ ਵਾਲਿਆਂ ਵਿੱਚ ਤਿੰਨ ਬੱਚੇ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਹੁਣ ਖਬਰ ਆ ਰਹੀ ਹੈ ਕਿ ਮ੍ਰਿਤਕਾਂ ਦੀ ਗਿਣਤੀ 30 ਹੋ ਗਈ ਹੈ ਅਤੇ ਜ਼ਖਮੀਆਂ ਦੀ ਗਿਣਤੀ 100 ਤੱਕ ਪਹੁੰਚ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: