ਚੰਡੀਗੜ੍ਹ ਰਾਏਪੁਰ ਕਲਾ ਵਿਖੇ ਸਥਿਤ ਯੂਨੀਟੈਕ ਅਸੈਸਮੈਂਟ ਸੈਂਟਰ ਵਿੱਚ ਬਣੇ ਪ੍ਰੀਖਿਆ ਕੇਂਦਰ ਵਿੱਚ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਕੁਝ ਪ੍ਰੀਖਿਆ ਦੇਣ ਆਏ ਕੁਝ ਉਮੀਦਵਾਰਾਂ ‘ਤੇ ਨਕਲ ਕਰਨ ਦੇ ਦੋਸ਼ ਲੱਗੇ। ਸਥਿਤੀ ਤਣਾਅਪੂਰਨ ਹੁੰਦੀ ਦੇਖ ਪੁਲਿਸ ਨੂੰ ਮੌਕੇ ‘ਤੇ ਬੁਲਾਉਣਾ ਪਿਆ।
ਜ਼ਿਕਰਯੋਗ ਹੈ ਕਿ ਯੂਨਟੇਕ ਅਸੇਸਮੈਂਟ ਸੈਂਟਰ ਵਿੱਚ ਨੈਸ਼ਨਲ ਵਾਟਰ ਡਿਵੈਲਪਮੈਂਟ ਏਜੰਸੀ ਦੀ ਭਰਤੀ ਨੂੰ ਲੈ ਕੇ ਪ੍ਰੀਖਿਆ ਹੋ ਰਹੀ ਸੀ। ਇਸ ਦੌਰਾਨ ਪ੍ਰੀਖਿਆ ਦੇ ਰਹੇ ਕੁਝ ਉਮੀਦਵਾਰਾਂ ਨੇ 4 ਤੋਂ 5 ਉਮੀਦਵਾਰਾਂ ਨੂੰ ਨਕਲ ਕਰਵਾਉਣ ਦੇ ਦੋਸ਼ ਲਗਾਏ।
ਇਹ ਵੀ ਪੜ੍ਹੋ : ਖੁਲਾਸਾ : ਭਰਾ ਦੇ ਕਤਲ ਦਾ ਬਦਲਾ ਲੈਣ ਲਈ ‘ਤੋਤਾ’ ਨੇ ਬਣਾਇਆ ਗੈਂਗ, ਪਹਿਲਾਂ ਹੀ ਚੜ੍ਹ ਗਿਆ ਪੁਲਿਸ ਦੇ ਹੱਥੇ
ਉਨ੍ਹਾਂ ਦੋਸ਼ ਲਾਇਆ ਕਿ ਪ੍ਰੀਖਿਆ ਕੇਂਦਰ ਦੇ ਸੀਸੀਟੀਵੀ ਕੈਮਰਿਆਂ ‘ਤੇ ਵੀ ਪੇਪੇਰ ਚਿਪਕਾ ਕੇ ਉਨ੍ਹਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਪ੍ਰੀਖਿਆ ਕੇਂਦਰ ਦੇ ਅੰਦਰ ਇਸਤੇਮਾਲ ਕੀਤੇ ਜਾ ਰਹੇ ਕੰਪਿਊਟਰ ਵਿੱਚ ਵੀ ਚਿਪ ਲਗਾ ਕੇ ਨਕਲ ਕਰਵਾਈ ਜਾ ਰਹੀ ਸੀ।
ਇਸ ਦੌਰਾਨ ਉਮੀਦਵਾਰਾਂ ਨੇ ਪ੍ਰੀਖਿਆ ਕੇਂਦਰ ਦੇ ਅੰਦਰ ਦੋ-ਤਿੰਨ ਬਾਹਰਲੇ ਨੌਜਵਾਨਾਂ ਨੂੰ ਵੀ ਫੜਿਆ। ਉਨ੍ਹਾਂ ਪ੍ਰੀਖਿਆ ਨੂੰ ਲੈ ਕੇ ਇਨਵਿਗਲੇਟਰਸ ‘ਤੇ ਵੀ ਦੋਸ਼ ਲਗਾਏ।