ਦੀਪਕ ਟੀਨੂੰ ਨੂੰ ਫਰਾਰ ਹੋਣ ਦੇ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ। ਉਸ ਨੂੰ ਭਜਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਗਏ ਸੀ.ਆਈ.ਏ. ਮਾਨਸਾ ਦੇ ਬਰਖਾਸਤ ਸਾਬਕਾ ਸੀ.ਆਈ.ਏ. ਇੰਚਾਰਜ ਪ੍ਰਿਤਪਾਲ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਫਸਾਇਆ ਜਾ ਰਿਹਾ ਹੈ। ਅਦਾਲਤ ਵਿੱਚ ਉਸ ਨੇ ਵੱਡੇ ਅਫਸਰਾਂ ‘ਤੇ ਦੋਸ਼ ਲਾਏ ਹਨ।
ਪ੍ਰਿਤਪਾਲ ਸਿੰਘ ਨੇ ਕਿਹਾ ਕਿ ਉਸ ਨੂੰ ਫਸਾਇਆ ਗਿਆ ਹੈ ਜਦਕਿ ਇਸ ਵਿੱਚ ਵੱਡੇ ਅਧਿਕਾਰੀਆਂ ਦਾ ਨਾਂ ਆ ਸਕਦਾ ਸੀ। ਅਦਾਲਤ ਨੇ ਇਸ ਮਾਮਲੇ ਨੂੰ ਲੈ ਕੇ ਕੱਲ੍ਹ ਪ੍ਰਿਤਪਾਲ ਸਿੰਘ ਦੀ ਜ਼ਮਾਨਤ ਅਰਜ਼ੀ ਨੂੰ ਖਾਰਿਜ ਕਰਦਿਆਂ ਇਸ ਗੱਲ ਦਾ ਜ਼ਿਕਰ ਕੀਤਾ ਹੈ। ਪ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਦੀਪਕ ਟੀਨੂੰ ਨੂੰ ਫਰਾਰ ਕਰਵਾਉਣ ਦੇ ਮਾਮਲੇ ਵਿੱਚ ਮੁੱਖ ਦੋਸ਼ੀ ਬਣਾ ਕੇ ਪੇਸ਼ ਕੀਤਾ ਗਿਆ ਹੈ।
ਅਦਾਲਤ ਨੇ SI ਪ੍ਰਿਤਪਾਲ ਸਿੰਘ ਦੀ ਜ਼ਮਾਨਤ ਅਰਜ਼ੀ ਖਾਰਿਜ ਕਰਦੇ ਹੋਏ ਕਿਹਾ ਕਿ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਮੁਲਜ਼ਮ ਦੀਪਕ ਟੀਨੂੰ ਫਰਾਰ ਹੋਣ ਵੇਲੇ ਐਸਆਈ ਪ੍ਰਿਤਪਾਲ ਸਿੰਘ ਦੀ ਹਿਰਾਸਤ ਵਿੱਚ ਸੀ।
ਪ੍ਰਿਤਪਾਲ ਸਿੰਘ ਦਾ ਕਹਿਣਾ ਹੈ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਹੈ। ਅਸਲ ਵਿੱਚ ਇਸ ਪਿੱਛੇ ਵੱਖਰੀ ਕਹਾਣੀ ਹੈ ਜਿਸਦਾ ਖੁਲਾਸਾ ਕਰਨਾ ਸਹੀ ਨਹੀਂ ਹੈ। ਇਸ ਮਾਮਲੇ ਵਿੱਚ ਹੋਰ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਦੀ ਸ਼ਮੂਲੀਅਤ ਹੋ ਸਕਦੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ 13 IAS/PCS ਅਫ਼ਸਰਾਂ ਦੇ ਤਬਾਦਲੇ, ਆਸ਼ਿਕਾ ਜੈਨ ਬਣੇ ਮੋਹਾਲੀ ਦੇ ਨਵੇਂ ਡਿਪਟੀ ਕਮਿਸ਼ਨਰ
ਦੱਸਣਯੋਗ ਹੈ ਕਿ ਦੀਪਕ ਟੀਨੂੰ ਉਸ ਵੇਲੇ SI ਪ੍ਰਿਤਪਾਲ ਸਿੰਘ ਦੀ ਹਿਰਾਸਤ ਵਿੱਚ ਸੀ, ਜਦੋਂ ਉਹ ਉਸ ਨੂੰ ਮਿਲਵਾਉਣ ਲਈ ਉਸ ਦੀ ਗਰਲਫ੍ਰੈਂਡ ਕੋਲ ਲੈ ਕੇ ਗਿਆ। ਉਥੋਂ ਹੀ ਟੀਨੂੰ ਫਰਾਰ ਹੋ ਗਿਆ। SI ਪ੍ਰਿਤਪਾਲ ਸਿੰਘ 02.10.2022 ਤੋਂ ਹਿਰਾਸਤ ਵਿੱਚ ਹੈ।
ਵੀਡੀਓ ਲਈ ਕਲਿੱਕ ਕਰੋ -: