ਸ੍ਰੀ ਦਰਬਾਰ ਸਾਹਿਬ ਵਿਖੇ ਸ਼ਨੀਵਾਰ ਸ਼ਾਮ ਵਾਪਰੀ ਮੰਦਭਾਗੀ ਘਟਨਾ ਵਾਪਰਨ ਪਿੱਛੋਂ ਪੁਲਿਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਵਿਅਕਤੀ ਜੰਗਲਾ ਟੱਪ ਕੇ ਅੰਦਰ ਚਲਾ ਗਿਆ ਸੀ ਤੇ ਅੰਦਰ ਜਾ ਕੇ ਉਸ ਨੇ ਬੀੜ ਸਾਹਿਬ ਕੋਲ ਪਈ ਸ੍ਰੀ ਸਾਹਿਬ ਚੁੱਕ ਲਈ। ਉਸੇ ਵੇਲੇ ਉਥੇ ਮੌਜੂਦ ਸਿੰਘਾਂ ਨੇ ਉਸ ਨੂੰ ਫੜ ਕੇ ਬਾਹਰ ਟਿਪਾਇਆ।
ਜਦੋਂ ਉਸ ਨੂੰ ਬਾਹਰ ਲਿਆਇਆ ਗਿਆ ਤਾਂ ਰੋਸ ਵਿੱਚ ਆਈ ਸੰਗਤ ਨੇ ਉਸ ਦੀ ਇੰਨੀ ਕੁੱਟਮਾਰ ਕੀਤੀ ਕਿ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਲਾਸ਼ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ ਤੇ ਕੱਲ੍ਹ ਇਸ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਹਨ। ਇਹ ਨੌਜਵਾਨ 20-25 ਸਾਲ ਦੇ ਲਗਭਗ ਸੀ। ਉਸ ਦੇ ਵਾਲ ਕੱਟੇ ਹੋਏ ਸਨ, ਉਸ ਨੇ ਪੀਲੇ ਰੰਗ ਦਾ ਪਟਕਾ ਬੰਨ੍ਹਿਆ ਹੋਇਆ ਸੀ। ਰਹਿਰਾਸ ਸਾਹਿਬ ਦੇ ਪਾਠ ਦੇ ਸਮੇਂ ਉਹ ਆਮ ਸੰਗਤ ਵਾਂਗ ਲਾਈਨ ਵਿੱਚ ਲੱਗ ਕੇ ਅੰਦਰ ਆਇਆ ਤੇ ਸਾਰੀਆਂ ਸੰਗਤਾਂ ਜਿਥੇ ਮੱਥਾ ਟੇਕ ਰਹੀਆਂ ਸੀ ਉਹ ਵੀ ਉਥੇ ਆਇਆ ਤੇ ਫਿਰ ਅਚਾਨਕ ਉਹ ਜੰਗਲਾ ਟੱਪ ਕੇ ਅੰਦਰ ਚਲਾ ਗਿਆ।
ਇਹ ਵੀ ਪੜ੍ਹੋ : ‘ਸ੍ਰੀ ਹਰਿਮੰਦਰ ਸਾਹਿਬ ‘ਚ ਵਾਪਰੀ ਮੰਦਭਾਗੀ ਘਟਨਾ ਸੋਚੀ-ਸਮਝੀ ਸਾਜ਼ਿਸ਼ ਲੱਗ ਰਹੀ’- ਐਡਵੋਕੇਟ ਧਾਮੀ
ਪੁਲਿਸ ਨੇ ਕਿਹਾ ਕਿ ਸਾਡੀਆਂ ਸਾਰੀਆਂ ਟੀਮਾਂ ਜਾਂਚ ਵਿੱਚ ਲੱਗ ਗਈਆਂ ਹਨ। ਫਿਲਹਾਲ ਇਹ ਪਤਾ ਨਹੀਂ ਲੱਗਿਆ ਕਿ ਉਹ ਸ਼ਖਸ ਕੌਣ ਸੀ ਤੇ ਕਿੱਥੇ ਦਾ ਰਹਿਣ ਵਾਲਾ ਸੀ। ਸ੍ਰੀ ਦਰਬਾਰ ਸਾਹਿਬ ਵਿੱਚ ਅੰਦਰ ਤੋਂ ਲੈ ਕੇ ਬਾਹਰ ਤੱਕ ਬਹੁਤ ਸਾਰੇ ਕੈਮਰੇ ਲੱਗੇ ਹੋਏ ਹਨ, ਜਿਨ੍ਹਾਂ ਨੂੰ ਵੇਖ ਕੇ ਜਾਂਚ ਕੀਤੀ ਜਾਵੇਗੀ।