ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਦਾ 100ਵਾਂ ਐਪੀਸੋਡ ਹੈ। ਇਸ ਮੌਕੇ ਨੂੰ ਇਤਿਹਾਸਕ ਬਣਾਉਣ ਲਈ ਸਰਕਾਰ ਅਤੇ ਭਾਜਪਾ ਨੇ ਜ਼ੋਰਦਾਰ ਤਿਆਰੀਆਂ ਕੀਤੀਆਂ ਹਨ। 100ਵਾਂ ਐਪੀਸੋਡ ਅੱਜ ਸਵੇਰੇ 11 ਵਜੇ ਪ੍ਰਸਾਰਿਤ ਕੀਤਾ ਜਾਵੇਗਾ। ‘ਮਨ ਕੀ ਬਾਤ’ ਦੇ 100ਵੇਂ ਐਪੀਸੋਡ ਤੋਂ ਪਹਿਲਾਂ ਇੱਕ ਵੀਡੀਓ ਜਾਰੀ ਕੀਤੀ ਗਈ ਹੈ, ਜਿਸ ‘ਚ ਦਿਖਾਇਆ ਗਿਆ ਹੈ ਕਿ ‘ਮਨ ਕੀ ਬਾਤ’ ਪ੍ਰੋਗਰਾਮ ਦੀ ਰਿਕਾਰਡਿੰਗ ਦੌਰਾਨ ਕਿਸ ਤਰ੍ਹਾਂ ਦੀ ਤਿਆਰੀ ਕੀਤੀ ਜਾਂਦੀ ਹੈ।
ਇਹ ਪ੍ਰੋਗਰਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ 7 ਲੋਕ ਕਲਿਆਣ ਮਾਰਗ ‘ਤੇ ਰਿਕਾਰਡ ਕੀਤਾ ਗਿਆ ਹੈ। ਅੱਜ ਸੌਵੇਂ ਐਪੀਸੋਡ ਲਈ ਇਸ ਤੋਂ ਕਈ ਗੁਣਾ ਵੱਡੀਆਂ ਤਿਆਰੀਆਂ ਹੋ ਚੁੱਕੀਆਂ ਹਨ। ਅੱਜ ਪ੍ਰਧਾਨ ਮੰਤਰੀ ਮੋਦੀ ਦਾ 100ਵਾਂ ਮਨ ਕੀ ਬਾਤ ਪ੍ਰੋਗਰਾਮ ਆਲ ਇੰਡੀਆ ਰੇਡੀਓ ਅਤੇ ਦੂਰਦਰਸ਼ਨ ‘ਤੇ ਪ੍ਰਸਾਰਿਤ ਕੀਤਾ ਜਾਵੇਗਾ। ਤੁਹਾਨੂੰ ਦੱਸ ਦੇਈਏ, ਮਨ ਕੀ ਬਾਤ ਦਾ ਪਹਿਲਾ ਐਪੀਸੋਡ 3 ਅਕਤੂਬਰ 2014 ਨੂੰ ਪ੍ਰਸਾਰਿਤ ਹੋਇਆ ਸੀ। ਉਦੋਂ ਤੋਂ ਇਹ ਰੇਡੀਓ ਪ੍ਰੋਗਰਾਮ ਹਰ ਮਹੀਨੇ ਦੇ ਆਖਰੀ ਐਤਵਾਰ ਸਵੇਰੇ 11 ਵਜੇ ਪ੍ਰਸਾਰਿਤ ਹੁੰਦਾ ਹੈ।
ਅਮਰੀਕਾ ਦੇ ਨਿਊਯਾਰਕ ਸੰਯੁਕਤ ਰਾਸ਼ਟਰ ਮੁੱਖ ਦਫਤਰ ਵਿੱਚ ਲਾਈਵ ਪ੍ਰਸਾਰਣ ਤੋਂ ਲੈ ਕੇ ਦੇਸ਼ ਭਰ ਵਿੱਚ ਵਿਸ਼ੇਸ਼ ਸਕ੍ਰੀਨਿੰਗ ਤੱਕ ‘ਮਨ ਕੀ ਬਾਤ’ ਦੇ ਇਸ 100ਵੇਂ ਐਪੀਸੋਡ ਦੇ ਕਾਫੀ ਇਤਿਹਾਸਕ ਹੋਣ ਦੀ ਉਮੀਦ ਹੈ। ਦੂਜੇ ਪਾਸੇ ਵਿੱਤ ਮਤੰਰਾਲਾ ਨੇ ਐਲਾਨ ਕੀਤਾ ਹੈ ਕਿ ‘ਮਨ ਕੀ ਬਾਤ’ ਦੀ 100ਵੀਂ ਕੜੀ ਵਿੱਚ 100 ਰੁਪਏ ਦਾ ਯਾਦਗਾਰੀ ਸਿੱਕਾ ਜਾਰੀ ਕਰੇਗਾ।
ਸੈਲਫੀ ਵਿਦ ਡਾਟਰ, ਘਰੇਲੂ ਖਿਡੌਣਿਆਂ ਦਾ ਪ੍ਰਚਾਰ ਅਤੇ ਕੋਵਿਡ ਦੇ ਸਮੇਂ ਪ੍ਰਧਾਨ ਮੰਤਰੀ ਦੀ ਅਪੀਲ ਹੁਣ ਤੱਕ ਹੋਏ ਪ੍ਰਸਾਰਣ ਵਿੱਚ ਬਹੁਤ ਸਫਲ ਸਾਬਤ ਹੋਈ ਹੈ। ਇਸ ਦੇ ਨਾਲ ਹੀ, ਜਦੋਂ ਤੋਂ ਪੀਐਮ ਮੋਦੀ ਨੇ ‘ਮਨ ਕੀ ਬਾਤ’ ਪ੍ਰੋਗਰਾਮ ਸ਼ੁਰੂ ਕੀਤਾ ਹੈ, ਦੇਸ਼ ਵਿੱਚ ਰੇਡੀਓ ਸੁਣਨ ਵਾਲਿਆਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋਇਆ ਹੈ।
ਮਨ ਕੀ ਬਾਤ ਦੇ 100ਵੇਂ ਐਪੀਸੋਡ ਨੂੰ ਯਾਦਗਾਰ ਬਣਾਉਣ ਲਈ ਭਾਜਪਾ ਅਤੇ ਸਰਕਾਰ ਨੇ ਰੋਡਮੈਪ ਤਿਆਰ ਕਰ ਲਿਆ ਹੈ। ਪਾਰਟੀ ਵੱਲੋਂ ਇਸ ਨੂੰ ਸਫਲ ਬਣਾਉਣ ਲਈ ਆਪਣੇ ਸਮੂਹ ਜਨ ਪ੍ਰਤੀਨਿਧਾਂ, ਅਹੁਦੇਦਾਰਾਂ ਅਤੇ ਵਰਕਰਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ‘ਮਨ ਕੀ ਬਾਤ’ ਦੇ ਪ੍ਰਸਾਰਣ ਨੂੰ ਸੁਣਨ ਲਈ ਭਾਜਪਾ ਦੇ ਸਾਰੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੇ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਇਸ ਤਹਿਤ ਵੱਧ ਤੋਂ ਵੱਧ ਲੋਕਾਂ ਨੂੰ ਸ਼ਾਮਲ ਕਰਨ ਦਾ ਟੀਚਾ ਹੈ। ਆਮ ਲੋਕਾਂ ਤੋਂ ਲੈ ਕੇ ਬੁੱਧੀਜੀਵੀਆਂ ਤੱਕ ਸਾਰਿਆਂ ਦੀ ਹਾਜ਼ਰੀ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਤੂਫ਼ਾਨ ਨਾਲ ਮਚੀ ਤਬਾਹੀ, ਸਰਕਾਰੀ ਸਕੂਲ ‘ਤੇ ਅਸਮਾਨੀ ਬਿਜਲੀ ਡਿੱਗਣ ਨਾਲ ਲੱਗੀ ਅੱਗ
ਭਾਜਪਾ ਦੇ ਸਾਰੇ ਲੋਕ ਸਭਾ ਸੰਸਦ ਮੈਂਬਰਾਂ ਨੂੰ ਆਪੋ-ਆਪਣੇ ਹਲਕਿਆਂ ਵਿੱਚ ਚੁਣੀ ਹੋਈ ਥਾਂ ‘ਤੇ ਲੋਕਾਂ ਦੇ ਨਾਲ ਇਸ ਪ੍ਰਸਾਰਣ ਨੂੰ ਸੁਣਨ ਲਈ ਕਿਹਾ ਗਿਆ ਹੈ। ਇਸ ਰੇਡੀਓ ਪ੍ਰਸਾਰਣ ਨੂੰ ਇੱਕੋ ਸਮੇਂ ਵੱਧ ਤੋਂ ਵੱਧ ਲੋਕਾਂ ਨੂੰ ਸੁਣਨ ਦਾ ਰਿਕਾਰਡ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ। ਸਾਰੇ ਸੰਸਦ ਮੈਂਬਰ ਲਗਭਗ 1000 ਲੋਕਾਂ ਦੇ ਨਾਲ ਇਸ ਵਿਸ਼ੇਸ਼ ਪ੍ਰਸਾਰਣ ਨੂੰ ਸੁਣਨਗੇ। ਪਾਰਟੀ ਦੇ ਘੱਟ ਗਿਣਤੀ ਫਰੰਟ ਨੇ ਦੇਸ਼ ਭਰ ਵਿੱਚ 2150 ਥਾਵਾਂ ‘ਤੇ ਇਸ ਪ੍ਰਸਾਰਣ ਨੂੰ ਸੁਣਨ ਦਾ ਪ੍ਰਬੰਧ ਕੀਤਾ ਹੈ। ਇਸ ਦੇ ਜ਼ਰੀਏ 4-5 ਲੱਖ ਲੋਕਾਂ ਨੂੰ ਜੋੜਨ ਦਾ ਟੀਚਾ ਰੱਖਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: