ਚੋਣਾਂ ਲਈ ਲੋਕਾਂ ਨੂੰ ਲੁਭਾਉਣ ਲਈ ਦੋ ਮੁੱਖ ਮੰਤਰੀਆਂ ਵੱਲੋਂ ਨਵੇਂ-ਨਵੇਂ ਪੈਂਤੜੇ ਵਰਤੇ ਜਾ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਦੀਆਂ ਆਮ ਲੋਕਾਂ ਨੂੰ ਅਚਾਨਕ ਮਿਲਣ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਹਨ, ਹੁਣ ਦਿੱਲੀ ਦੇ ਮੁੱਖ ਮੰਤਰੀ ਨੇ ਵੀ ਇਹੀ ਦਾਅ ਅਪਣਾਇਆ ਹੈ। ਉਹ ਬੀਤੀ ਰਾਤ ਇੱਕ ਆਟੋ ਵਾਲੇ ਦੇ ਘਰ ਖਾਣੇ ‘ਤੇ ਪਹੁੰਚੇ।
ਕੇਜਰੀਵਾਲ ਦੇ ਇਸ ਸਿਆਸੀ ਦਾ ਦਾਅ ‘ਤੇ ਵੱਡਾ ਖੁਲਾਸਾ ਹੋਇਆ ਹੈ। ਪਤਾ ਲੱਗਾ ਹੈ ਕਿ ਕੇਜਰੀਵਾਲ ਨੂੰ ਖਾਣੇ ਲਈ ਸੱਦਾ ਦੇਣ ਵਾਲੇ ਦਿਲੀਪ ਕੁਮਾਰ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਦੇ ਰਹਿਣ ਵਾਲੇ ਹਨ ਅਤੇ ਆਮ ਆਦਮੀ ਪਾਰਟੀ ਦਾ ਹੀ ਵਰਕਰ ਹੈ। ਉਸ ਦੇ ਭਰਾ ਮਹਿੰਦਰ ਕੁਮਾਰ ਤਿਵਾੜੀ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਨ ਅਤੇ ਪਾਰਟੀ ਦੇ ਪ੍ਰੋਗਰਾਮਾਂ ਵਿਚ ਰੈਗੂਲਰ ਤੌਰ ‘ਤੇ ਸ਼ਾਮਲ ਹੁੰਦੇ ਹਨ। ਦਲੀਪ ਵੀ ਅਜਿਹੇ ਪਾਰਟੀ ਪ੍ਰੋਗਰਾਮਾਂ ‘ਚ ਜਾਂਦਾ ਰਹਿੰਦਾ ਹੈ।
ਹਾਲਾਂਕਿ ਕੇਜਰੀਵਾਲ ਦੀ ਇਸ ‘ਆਟੋ ਸਿਆਸਤ’ ਦਾ ਸੱਚ ਉਸ ਸਮੇਂ ਸਾਹਮਣੇ ਆ ਗਿਆ ਜਦੋਂ ਉਨ੍ਹਾਂ ਨੇ ਆਟੋ ਡਰਾਈਵਰ ਦਲੀਪ ਦੇ ਘਰੋਂ ਬਾਹਰ ਆ ਕੇ ਖਾਣੇ ਦੀ ਤਾਰੀਫ ਕੀਤੀ। ਕੇਜਰੀਵਾਲ ਨੇ ਕਿਹਾ ਖਾਣੇ ਦਾ ਸੁਆਦ ਉਹੋ ਜਿਹਾ ਹੀ ਸੀ, ਜਿਹੋ ਜਿਹਾ ਮੈਂ ਖਾਂਦਾ ਹਾਂ। ਮੈਂ ਮਿਰਚ ਤੋਂ ਬਿਨਾਂ ਖਾਣਾ ਖਾਂਦਾ ਹਾਂ ਅਤੇ ਇੱਥੇ ਵੀ ਇਹੀ ਸੀ। ਆਟੋ ਡਰਾਈਵਰ ਦੇ ਘਰ ਆਲੂ-ਗੋਭੀ ਦੀ ਸਬਜ਼ੀ, ਦਾਲ ਰੋਟੀ ਬਣੀ ਸੀ।
“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “ ਵੀਡੀਓ
ਇਹ ਕਹਿ ਕੇ ਉਹ ਇੱਕ ਵਾਰ ਫਿਰ ਘਰ ਦੇ ਅੰਦਰ ਚਲੇ ਗਏ। ਉਨ੍ਹਾਂ ਨੇ ਦਲੀਪ ਨਾਲ ਫੋਟੋ ਵੀ ਖਿਚਵਾਈ। ਕੇਜਰੀਵਾਲ ਦਲੀਪ ਦੇ ਘਰ ਆਏ ਆਟੋ ਵਿੱਚ ਬੈਠ ਕੇ ਸਨ ਅਤੇ ਦਿੱਲੀ ਨੰਬਰ ਦੀ ਇਨੋਵਾ ਕ੍ਰਿਸਟਾ ਗੱਡੀ ਉਨ੍ਹਾਂ ਨੂੰ ਲੈਣ ਲਈ ਪਹਿਲਾਂ ਹੀ ਪਹੁੰਚ ਚੁੱਕੀ ਸੀ।
ਇਹ ਵੀ ਪੜ੍ਹੋ : ਸਰਕਾਰੀ ਬੱਸਾਂ ‘ਚ ਸਫਰ ਕਰਨ ਵਾਲਿਆਂ ਲਈ ਵੱਡੀ ਖਬਰ, ਪੰਜਾਬ ਰੋਡਵੇਜ਼ ਨੇ ਲਿਆ ਇਹ ਫੈਸਲਾ
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੋ ਮੁੱਖ ਮੰਤਰੀ ਪੰਜਾਬ ਦੇ ਆਟੋ ਵਾਲਿਆਂ ਨੂੰ ਲੁਭਾਉਣ ਵਿੱਚ ਲੱਗੇ ਹੋਏ ਹਨ। ਸੋਮਵਾਰ ਦੁਪਹਿਰ ਨੂੰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਲੁਧਿਆਣਾ ਵਿੱਚ ਆਟੋ ਚਾਲਕਾਂ ਨਾਲ ਚਾਹ-ਬਿਸਕੁਟ ਖਾਧੇ ਅਤੇ ਸ਼ਾਮ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੁਧਿਆਣਾ ਵਿੱਚ ਹੀ ਟੈਕਸੀ ਅਤੇ ਆਟੋ ਚਾਲਕਾਂ ਨਾਲ ਮੀਟਿੰਗ ਕੀਤੀ ਤੇ ਫਿਰ ਆਟੋ ਵਾਲੇ ਘਰ ਡਿਨਰ ਕੀਤਾ।