ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਗੋਆ ਸ਼ੰਘਾਈ ਸੰਮੇਲਨ ਵਿੱਚ ਹਿੱਸਾ ਲੈਣ ਲਈ 04 ਅਤੇ 05 ਮਈ ਨੂੰ ਭਾਰਤ ਆਏ ਸਨ। ਲੋਕ ਬਿਲਾਵਲ ਦੇ ਦੌਰੇ ਦੀ ਉਡੀਕ ਵੀ ਕਰ ਰਹੇ ਸਨ ਕਿਉਂਕਿ 2011 ਤੋਂ ਬਾਅਦ ਇਹ ਪਹਿਲੀ ਵਾਰ ਸੀ ਕਿ ਪਾਕਿਸਤਾਨ ਦਾ ਕੋਈ ਵਿਦੇਸ਼ ਮੰਤਰੀ ਭਾਰਤ ਆਇਆ ਹੋਵੇ। ਬਿਲਾਵਲ ਅੱਤਵਾਦ ਦੇ ਮੁੱਦੇ ‘ਤੇ ਘਿਰੇ ਨਜ਼ਰ ਆਏ। ਐਸ ਜੈਸ਼ੰਕਰ ਨੇ ਖੂਬ ਸੁਣਾਈਆਂ।
ਇਸ ਦੌਰਾਨ ਬਿਲਾਵਲ ਨੇ ਕਈ ਮੀਡੀਆ ਅਦਾਰਿਆਂ ਨੂੰ ਆਪਣੇ ਇੰਟਰਵਿਊ ਵੀ ਦਿੱਤੇ। ਇਸੇ ਤਰ੍ਹਾਂ ਦੇ ਇੱਕ ਇੰਟਰਵਿਊ ਦੌਰਾਨ ਉਨ੍ਹਾਂ ਤੋਂ ਪਾਕਿਸਤਾਨ ਵਿੱਚ ਹਿੰਦੂਆਂ ਅਤੇ ਹੋਰ ਘੱਟ ਗਿਣਤੀਆਂ ਬਾਰੇ ਵੀ ਸਵਾਲ ਕੀਤੇ ਗਏ ਸਨ। ਇਸ ਦੇ ਜਵਾਬ ਵਿੱਚ ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਦੇਸ਼ ਵਿੱਚ ਸਦਭਾਵਨਾ ਬਣਾਈ ਰੱਖਣ ਲਈ ਵਚਨਬੱਧ ਹੈ। ਇੱਕ ਨਿਊਜ਼ ਚੈਨਲ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਉਨ੍ਹਾਂ ਨੂੰ ਇੱਕ ਸਵਾਲ ਪੁੱਛਿਆ ਗਿਆ ਸੀ ਕਿ ਪਾਕਿਸਤਾਨ ਵਿੱਚ ਹਿੰਦੂਆਂ ਦੀ ਗਿਣਤੀ ਘਟੀ ਹੈ ਜਦੋਂ ਕਿ ਭਾਰਤ ਵਿੱਚ ਮੁਸਲਮਾਨਾਂ ਦੀ ਆਬਾਦੀ ਵਧੀ ਹੈ।
ਇਸ ਦੇ ਜਵਾਬ ਵਿੱਚ ਬਿਲਾਵਲ ਭੁੱਟੋ ਕਹਿੰਦੇ ਹਨ, “ਮੈਂ ਵੱਡੇ ਹੁੰਦੇ ਹੋਏ ਜਿਸ ਭਾਰਤ ਬਾਰੇ ਆਪਣੀ ਮਾਂ ਤੋਂ ਸੁਣਿਆ ਸੀ, ਉਹ ਇੱਕ ਧਰਮ ਨਿਰਪੱਖ ਲੋਕਤੰਤਰ ਸੀ ਪਰ ਅੱਜ ਜੋ ਭਾਰਤ ਮੈਂ ਦੇਖ ਰਿਹਾ ਹਾਂ ਉਹ ਬਿਲਕੁਲ ਵੱਖਰਾ ਹੈ।” ਉਨ੍ਹਾਂ ਦੇ ਇਸ ਜਵਾਬ ‘ਤੇ ਪਾਕਿਸਤਾਨ ਦੀ ਪੱਤਰਕਾਰ ਵੀਨਗਾਸ ਭੜਕ ਗਈ ਅਤੇ ਉਸ ਨੇ ਖੂਬ ਖਰੀਆਂ-ਖਰੀਆਂ ਸੁਣਾਈਆਂ। ਉਸ ਨੇ ਨਿਊਜ਼ ਚੈਨਲ ਦੇ ਇਸ ਇੰਟਰਵਿਊ ਦੀ ਕਲਿੱਪ ਸ਼ੇਅਰ ਕੀਤੀ ਹੈ।
ਵੀਨਗਾਸ ਨੇ ਟਵਿੱਟਰ ‘ਤੇ ਕਿਹਾ, “ਬਿਲਾਵਲ ਭੁੱਟੋ ਤੁਸੀਂ ਇਸ ਗੱਲ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ ਕਿ ਸਿੰਧੀ ਹਿੰਦੂਆਂ, ਅਹਿਮਦੀਆਂ ਅਤੇ ਈਸਾਈਆਂ ਨਾਲ ਕਿਹੋ ਜਿਹਾ ਵਤੀਰਾ ਕੀਤਾ ਜਾਂਦਾ ਹੈ।” ਉਸਨੇ ਅੱਗੇ ਕਿਹਾ, “ਇੱਕ ਦਿਨ ਪਹਿਲਾਂ, ਮੀਰਪੁਰਖਾਸ ਵਿੱਚ ਧਾਰਮਿਕ ਮਾਮਲਿਆਂ ਦੇ ਮੰਤਰੀ ਦੇ ਪੁੱਤਰ ਦੀ ਮੌਜੂਦਗੀ ਵਿੱਚ 50 ਸਿੰਧੀ ਹਿੰਦੂਆਂ ਨੂੰ ਇਸਲਾਮ ਕਬੂਲ ਕਰਵਾਇਆ ਗਿਆ ਸੀ ਅਤੇ ਅਹਿਮਦੀਆ ਮਸਜਿਦ ‘ਤੇ ਹਮਲਾ ਕੀਤਾ ਗਿਆ ਸੀ। ਤੁਹਾਡੀ ਪਾਰਟੀ ਨੇ ਸਿੰਧੀ ਹਿੰਦੂਆਂ ਲਈ ਕੀ ਕੀਤਾ ਹੈ?”
ਇਹ ਵੀ ਪੜ੍ਹੋ : ਰੂਸ-ਯੂਕਰੇਨ ਜੰਗ : ਫੌਜ ‘ਚ ਭਰਤੀ ਹੋਣ ਤੋਂ ਬਚਣ ਲਈ ਰੂਸੀ ਨੌਜਵਾਨ ਬਦਲਵਾ ਰਹੇ ਜੇਂਡਰ!
ਰਿਪੋਰਟ ਮੁਤਾਬਕ ਪਾਕਿਸਤਾਨ ਦੇ ਦੱਖਣੀ ਸੂਬੇ ਸਿੰਧ ਵਿੱਚ ਦਸ ਪਰਿਵਾਰਾਂ ਦੇ ਘੱਟੋ-ਘੱਟ 50 ਲੋਕਾਂ ਨੇ ਇਸਲਾਮ ਕਬੂਲ ਕਰ ਲਿਆ ਹੈ। ਹਿੰਦੂ ਕਾਰਕੁਨਾਂ ਨੇ ਸਰਕਾਰ ‘ਤੇ ਧਰਮ ਪਰਿਵਰਤਨ ‘ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਪਰਤਨ ਮਗਰੋਂ ਭੁੱਟੋ ਨੇ ਭਾਰਤ ਖਿਲਾਫ ਜ਼ਹਿਰ ਵੀ ਉਗਲਿਆ। ਉਨ੍ਹਾਂ ਇੱਥੋਂ ਤੱਕ ਕਿਹਾ ਕਿ ਬੀਜੇਪੀ ਹਰ ਮੁਸਲਮਾਨ ਨੂੰ ਅੱਤਵਾਦੀ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ। ਭੁੱਟੋ ਨੇ ਕਿਹਾ ਕਿ ਉਨ੍ਹਾਂ ਜ਼ਮੀਨ ‘ਤੇ ਬੈਠ ਕੇ ਕਸ਼ਮੀਰ ਦੀ ਵਕਾਲਤ ਕੀਤੀ। ਜਦੋਂ ਤੱਕ ਭਾਰਤ ਆਪਣਾ ਇਕਤਰਫਾ ਫੈਸਲਾ ਵਾਪਸ ਨਹੀਂ ਲੈਂਦਾ, ਉਦੋਂ ਤੱਕ ਗੱਲ ਨਹੀਂ ਬਣੇਗੀ।
ਵੀਡੀਓ ਲਈ ਕਲਿੱਕ ਕਰੋ -: