ਬਲੈਕਮੇਲ ਕਰਕੇ 8 ਲੱਖ ਦੀ ਰਿਸ਼ਵਤ ਲੈਣ ਦੇ ਮਾਮਲੇ ਵਿਚ ਫਲਾਇੰਗ ਸਕੁਆਇਡ ਵੱਲੋਂ ਫੜੇ ਗਏ ਭਾਜਪਾ ਨੇਤਾ ਅਰਵਿੰਦ ਸ਼ਰਮਾ ਖਿਲਾਫ ਇਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ। ਭਾਜਪਾ ਨੇਤਾ ਮਿਸ਼ਰਾ ਨੇ ਆਪਣੇ ਸਾਥੀ ਹਰਮੀਤ ਸਿੰਘ ਬਾਵਾ ਨਾਲ ਮਿਲ ਕੇ ਜਲੰਧਰ ਹਾਈਟਸ ਸਥਿਤ ਫਲੈਟ ਨੰਬਰ ਐੱਫ-803 ‘ਤੇ ਇਕ ਸਾਜ਼ਿਸ਼ ਤਹਿਤ ਕਬਜ਼ਾ ਕਰ ਲਿਆ ਸੀ।
ਇਹ ਫਲੈਟ 71 ਸਾਲ ਦੀ ਕਵਿਤਾ ਘਈ ਦਾ ਹੈ ਤੇ ਉਨ੍ਹਾਂ ਦੇ ਪਤੀ ਸੁਰੇਸ਼ ਘਈ ਫੌਜ ਵਿਚ ਕਰਨਲ ਸਨ। ਭਾਜਪਾ ਨੇਤਾ ਤੋਂ ਫਲੈਟ ਖਾਲੀ ਕਰਵਾਉਣ ਦੀ ਕਾਨੂੰਨੀ ਪ੍ਰਕਿਰਿਆ ਵਿਚ ਉਨ੍ਹਾਂ ਦੀ 13 ਮਾਰਚ 2022 ਨੂੰ ਮੌਤ ਹੋ ਚੁੱਕੀ ਹੈ। ਮਿਸ਼ਰਾ ਫਲੈਟ ਖਾਲੀ ਕਰਨ ਦੇ ਬਦਲੇ 40 ਲੱਖ ਮੰਗ ਰਿਹਾ ਸੀ। ਅਰਵਿੰਦ ਨੇ ਖੁਦ ਦਾ ਆਧਾਰ ਕਾਰਡ ਵੀ ਕਬਜ਼ਾ ਕੀਤੇ ਫਲੈਟ ਦੇ ਪਤੇ ‘ਤੇ ਬਣਾ ਲਿਆ ਸੀ। ਥਾਣਾ ਸਦਰ ਵਿਚ IPC ਦੀ ਧਾਰਾ 385, 417, 420, 447, 448, 506 ਤੇ 120 ਤਹਿਤ ਕੇਸ ਦਰਜ ਕੀਤਾ ਗਿਆ। ਮਿਸ਼ਰਾ ਨੂੰ ਜਲਦ ਹੀ ਪੁਲਿਸ ਪ੍ਰੋਡਕਸ਼ਨ ਵਾਰੰਟ ‘ਤੇ ਲੈ ਕੇ ਆਏਗੀ।
ਮਿਸ਼ਰਾ ਦੇ ਸਾਥੀ ਬਸਤੀ ਸ਼ੇਖ ਦੇ ਚਾਯਆਮ ਮੁਹੱਲਾ ਦੇ ਰਹਿਣ ਵਾਲੇ ਹਰਮੀਤ ਸਿੰਘ ਉਰਫ ਬਾਵਾ ਦੀ ਤਲਾਸ਼ ਵਿਚ ਰੇਡ ਜਾਰੀ ਹੈ। ਸ਼ਿਕਾਇਤਕਰਤਾ ਨੇ ਪਹਿਲਾਂ 3 ਅਕਤੂਬਰ 2022 ਨੂੰ ਪੁਲਿਸ ਵਿਚ ਸ਼ਿਕਾਇਤ ਦਿੱਤੀ ਸੀ ਪਰ ਸੁਣਵਾਈ ਨਹੀਂ ਹੋਈ। ਦੂਜੀ ਵਾਰ 28 ਫਰਵਰੀ ਨੂੰ ਡੀਜੀਪੀ ਨੂੰ ਸ਼ਿਕਾਇਤ ਭੇਜੀ ਗਈ ਸੀ ਜਿਸ ‘ਤੇ ਜਾਂਚ ਸ਼ੁਰੂ ਕੀਤੀ ਗਈ ਸੀ।
ਜਲੰਧਰ ਹਾਈਟਸ ਸਥਿਤ ਫਲੈਟ ਨੰਬਰ 701-ਜੇ ਦੀ ਰਹਿਣ ਵਾਲੀ 71 ਸਾਲ ਦੀ ਸੀਮਾ ਘਈ ਨੇ ਕਿਹਾ ਕਿ ਉਸ ਦਾ ਇਕ ਹੋਰ ਫਲੈਟ ਹੈ। ਫਲੈਟ ਨੂੰ ਕਿਰਾਏ ‘ਤੇ ਦੇਣਲਈ ਉਸ ਨੇ ਪ੍ਰਾਪਰਟੀ ਡੀਲਰ ਜੈ ਮਨੋਜਾ ਨਾਲ ਗੱਲ ਕੀਤੀ। ਉਨ੍ਹਾਂ ਅੱਗੇ ਇਕ ਹੋਰ ਪ੍ਰਾਪਰਟੀ ਡੀਲਰ ਸਚਿਨ ਮਦਾਨ ਜ਼ਰੀਏ ਹਰਮੀਤ ਸਿੰਘ ਬਾਵਾ ਨੂੰ ਦਿਵਾਇਆ। 7 ਸਤੰਬਰ 2020 ਨੂੰ ਹਰਮੀਤ ਨਾਲ ਐਗਰੀਮੈਂਟ ਹੋ ਗਿਆ। ਐਡਵਾਂਸ ਵਿਚ 10,000 ਰੁਪਏ ਦਿੱਤੇ ਗਏ।
ਤਿੰਨ ਮਹੀਨੇ ਬਾਅਦ ਜਦੋਂ ਉਨ੍ਹਾਂ ਦੇ ਪਤੀ ਸੁਰੇਸ਼ ਘਈ ਹਰਮੀਤ ਨੂੰ ਮਿਲਣ ਗਏ। ਹਰਮੀਤ ਨੇ ਕਿਰਾਇਆ ਨਹੀਂ ਦਿੱਤਾ। ਫਲੈਟ ਅੰਦਰ ਹਰਮੀਤ ਦੀ ਬਜਾਏ ਅਰਵਿੰਦ ਮਿਲਿਆ। ਜਦੋਂ ਉਸ ਤੋਂ ਪੁੱਛਿਆ ਕਿ ਇਹ ਫਲੈਟ ਤਾਂ ਉਨ੍ਹਾਂ ਨੇ ਹਰਮੀਤ ਨੂੰ ਕਿਰਾਏ ‘ਤੇ ਦਿੱਤਾ ਸੀ ਜੋ ਅਰਵਿੰਦ ਨੇ ਧਮਕੀ ਦਿੰਦੇ ਹੋਏ ਕਿਹਾ ਕਿ ਮੈਂ ਫਲੈਟ ‘ਤੇ ਕਬਜ਼ਾ ਕਰ ਲਿਆ ਹੈ। ਜੋ ਕਰਨਾ ਹੈ ਕਰ ਲਓ।
ਇਹ ਵੀ ਪੜ੍ਹੋ : ਰਾਸ਼ਟਰੀ ਪੁਰਸਕਾਰ ਵਿਜੇਤਾ ਫਿਲਮ ‘ਪਰਿਣੀਤਾ’ ਦੇ ਨਿਰਦੇਸ਼ਕ ਪ੍ਰਦੀਪ ਸਰਕਾਰ ਦਾ ਦਿਹਾਂਤ
ਅਰਵਿੰਦ ਨੇ 27 ਨਵੰਬਰ 2020 ਨੂੰ ਕੋਰਟ ਵਿਚ ਕੇਸ ਕਰ ਦਿੱਤਾ ਪਰ ਕੋਰਟ ਨੇ 8 ਜਨਵਰੀ 2021 ਨੂੰ ਉਨ੍ਹਾਂ ਖਿਲਾਫ ਫੈਸਲਾ ਸੁਣਾਇਆ। ਪਰ ਇਸ ਦੇ ਬਾਵਜੂਦ ਅਰਵਿੰਦ ਨੇ ਫਲੈਟ ਖਾਲੀ ਨਹੀਂ ਕੀਤਾ। ਅਰਵਿੰਦ ਨੇ ਉਨ੍ਹਾਂ ਖਿਲਾਫ ਫਿਰ ਕੋਰਟ ਵਿਚ ਕੇਸ ਕਰ ਦਿੱਤਾ। ਦੂਜੇ ਪਾਸੇ ਭਾਰਤੀ ਜਨਤਾ ਪਾਰੀਟ ਨੇ ਕਿਹਾ ਕਿ ਅਰਵਿੰਦ ਸ਼ਰਮਾ ਉਸ ਦਾ ਮੈਂਬਰ ਨਹੀਂ ਹੈ। ਅਰਵਿੰਦ ਨੇ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਜੁਆਇਨ ਕੀਤੀ ਸੀ ਪਰ ਮੈਂਬਰਸ਼ਿਪ ਨਹੀਂ ਲਈ ਸੀ।
ਵੀਡੀਓ ਲਈ ਕਲਿੱਕ ਕਰੋ -: