ਜਲੰਧਰ ਜ਼ਿਲ੍ਹੇ ਦੇ ਭਾਜਪਾ ਨੇਤਾ ਲਲਿਤ ਚੱਢਾ ਅਤੇ ਉਨ੍ਹਾਂ ਦੇ ਭਤੀਜੇ ਸੰਯਮ ਦੀ ਕੋਲਕਾਤਾ ਦੇ ਗੰਗਾ ਸਾਗਰ ‘ਚ ਡੁੱਬ ਕੇ ਮੌਤ ਹੋ ਗਈ ਹੈ। ਲਲਿਤ ਚੱਢਾ, ਜਿਸ ਦੀ ਜੱਗੂ ਚੌਕ ‘ਚ ਗਹਿਣਿਆਂ ਦੀ ਦੁਕਾਨ ਵੀ ਹੈ, ਤਿੰਨ ਦਿਨ ਪਹਿਲਾਂ ਆਪਣੇ ਭਤੀਜੇ ਸੰਯਮ ਨਾਲ ਕੋਲਕਾਤਾ ਦੇ ਗੰਗਾ ਸਾਗਰ ‘ਚ ਨਹਾਉਣ ਗਏ ਸਨ।
ਇਸ਼ਨਾਨ ਦੌਰਾਨ ਹਾਦਸਾ ਹੋਣ ਕਰਕੇ ਚਾਚਾ-ਭਤੀਜਾ ਗੰਗਾ ਸਾਗਰ ਵਿੱਚ ਸਮਾ ਹੋ ਗਏ। ਗੋਤਾਖੋਰ ਦੋਵਾਂ ਦੀ ਭਾਲ ਕਰ ਰਹੇ ਹਨ ਪਰ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਹੈ। ਲਲਿਤ ਜਲੰਧਰ ਦੇ ਮਸ਼ਹੂਰ ਜਵੈਲਰ ਹੋਣ ਤੋਂ ਇਲਾਵਾ ਭਾਜਪਾ ਮੰਡਲ ਦੇ ਮੁਖੀ ਵੀ ਹਨ। ਉਹ ਸ਼ਹਿਰ ਦੀਆਂ ਕਈ ਧਾਰਮਿਕ ਸੰਸਥਾਵਾਂ ਦੇ ਵੀ ਮੈਂਬਰ ਹਨ।
ਪਤਾ ਲੱਗਾ ਹੈ ਕਿ ਭਾਜਪਾ ਆਗੂ ਲਲਿਤ ਚੱਢਾ ਦਾ ਭਤੀਜਾ ਗੰਗਾ ਸਾਗਰ ‘ਚ ਇਸ਼ਨਾਨ ਕਰਦੇ ਸਮੇਂ ਡੁੱਬਣ ਲੱਗਾ। ਲਲਿਤ ਚੱਢਾ ਨੇ ਵੀ ਉਸ ਨੂੰ ਬਚਾਉਣ ਲਈ ਛਾਲ ਮਾਰ ਦਿੱਤੀ ਪਰ ਦੋਵੇਂ ਗੰਗਾ ਸਾਗਰ ਵਿੱਚ ਸਮਾ ਗਏ। ਇਸ ਦੌਰਾਨ ਉਥੇ ਰੌਲਾ ਪੈ ਗਿਆ। ਗੋਤਾਖੋਰਾਂ ਨੂੰ ਤੁਰੰਤ ਮੌਕੇ ‘ਤੇ ਬੁਲਾਇਆ ਗਿਆ। ਪੁਲਿਸ ਵੀ ਪਹੁੰਚ ਗਈ। ਘਟਨਾ ਮੰਗਲਵਾਰ ਸ਼ਾਮ ਦੀ ਹੈ।
ਵੀਡੀਓ ਲਈ ਕਲਿੱਕ ਕਰੋ -: