ਪਟਿਆਲਾ ‘ਚ ਪੁਲਿਸ ਨੇ ਅੰਨ੍ਹੇ ਕਤਲ ਕਾਂਡ ਦੀ ਗੁੱਥੀ ਸੁਲਝਾ ਲਈ ਹੈ। ਇਕ 60 ਸਾਲਾਂ ਔਰਤ ਦਾ ਕਤਤਲ ਕਰਕੇ ਕੇਸ ਨੂੰ ਉਲਝਾਉਣ ਲਈ ਗਲੇ ਵਿੱਚ ਚੁੰਨੀ ਬੰਨ੍ਹ ਕੇ ਦਰੱਖਤ ਨਾਲ ਲਟਕਾ ਦਿੱਤਾ ਸੀ। ਦੋਸ਼ੀ ਨੇ ਔਰਤ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਔਰਤ ਦੇ ਵਿਰੋਧ ਕਰਨ ‘ਤੇ ਦੋਸ਼ੀ ਨੇ ਉਸ ਦਾ ਗਲਾ ਘੋਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੇ ਇਸ ਮਾਮਲੇ ਵਿੱਚ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ 16 ਮਾਰਚ 2023 ਨੂੰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸ਼ੰਭੂ ਰੇਲਵੇ ਸਟੇਸ਼ਨ ਅਤੇ ਪੁਰਾਣੇ ਪੁਲਿਸ ਸਟੇਸ਼ਨ ਸ਼ੰਭੂ ਵਿਚਕਾਰ ਫ਼ੌਜ ਦੀ ਖਾਲੀ ਜਗ੍ਹਾ ਹੈ, ਜਿੱਥੇ ਕਿੱਕਰ ਦੇ ਦਰੱਖਤ ਲਗਾਏ ਗਏ ਹਨ। ਉਥੇ ਜੋਗਿੰਦਰ ਕੌਰ ਨਾਂ ਦੀ ਔਰਤ ਕਰੀਬ 55-60 ਸਾਲ ਦੇ ਗਲੇ ਵਿਚ ਚੁੰਨੀ ਪਈ ਹੋਈ ਹੈ। ਉਸ ਦੀ ਲਾਸ਼ ਕਿੱਕਰ ਦੇ ਦਰੱਖਤ ਕੋਲ ਪਈ ਹੈ, ਜਿਸ ਦੇ ਨੱਕ ਵਿੱਚੋਂ ਖੂਨ ਨਿਕਲ ਰਿਹਾ ਹੈ।
ਇਹ ਖੁਦਕੁਸ਼ੀ ਵਰਗਾ ਲੱਗ ਰਿਹਾ ਸੀ ਅਤੇ ਇਸ ਤੋਂ ਬਾਅਦ ਪੁਲਿਸ ਵੱਲੋਂ ਇੱਕ ਟੀਮ ਬਣਾਈ ਗਈ। ਇਸ ਟੀਮ ਦੀ ਤਿੱਖੀ ਨਜ਼ਰ ਨੇ ਕੁਝ ਪਲਾਂ ਵਿੱਚ ਹੀ ਪਛਾਣ ਲਿਆ ਕਿ ਇਹ ਕਤਲ ਦਾ ਮਾਮਲਾ ਹੈ। ਪਰ ਖੁਦਕੁਸ਼ੀ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ ਅਤੇ ਪੋਸਟਮਾਰਟਮ ਦੀ ਰਿਪੋਰਟ ਨੇ ਪੁਲਿਸ ਨੂੰ ਕਾਫੀ ਮਦਦ ਕੀਤੀ।
ਇਸ ਤੋਂ ਬਾਅਦ 21 ਮਾਰਚ 2003 ਨੂੰ ਥਾਣਾ ਸ਼ੰਭੂ ਵਿੱਚ ਧਾਰਾ 302 ਤਹਿਤ ਕੇਸ ਦਰਜ ਕੀਤਾ ਗਿਆ ਸੀ। ਪੁਲਿਸ ਟੀਮ ਨੇ ਕਤਲ ਦਾ ਸੁਰਾਗ ਲਗਾ ਕੇ ਮੁਲਜ਼ਮ ਗੁਰਦਿਆਲ ਸਿੰਘ ਪੁੱਤਰ ਬਲਿਹਾਰ ਸਿੰਘ ਵਾਸੀ ਪਿੰਡ ਧਾਰੀਆਂ ਥਾਣਾ ਸ਼ੰਭੂ ਪਟਿਆਲਾ ਨੂੰ 23 ਮਾਰਚ 2023 ਨੂੰ ਮਹਿਮਦਪੁਰ ਤੋਂ ਗ੍ਰਿਫ਼ਤਾਰ ਕਰ ਲਿਆ।
ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ 16 ਮਾਰਚ ਨੂੰ ਗੁਰਨਾਮ ਸਿੰਘ ਪੁੱਤਰ ਜੈਮਲ ਸਿੰਘ ਵਾਸੀ ਧਾਰੀਆਂ ਥਾਣਾ ਸ਼ੰਭੂ ਨੇ ਦੱਸਿਆ ਸੀ ਕਿ ਉਸ ਦੀ ਮਾਂ ਜੋਗਿੰਦਰ ਕੌਰ 15 ਮਾਰਚ ਨੂੰ ਸਵੇਰੇ 8:00 ਵਜੇ ਮਜ਼ਦੂਰੀ ਕਰਨ ਲਈ ਹਸਪਤਾਲ ਨੇੜੇ ਗਈ ਸੀ, ਜੋ ਵਾਪਸ ਨਹੀਂ ਆਈ। ਜਦੋਂ ਉਸ ਦੀ ਭਾਲ ਕੀਤੀ ਗਈ ਤਾਂ ਉਸ ਦੀ ਲਾਸ਼ ਸਟੇਸ਼ਨ ਤੋਂ ਕਰੀਬ 200 ਮੀਟਰ ਦੂਰ ਕਿੱਕਰ ਨੇੜੇ ਮਿਲੀ, ਜਿਸ ਦੇ ਨੱਕ ‘ਚੋਂ ਖੂਨ ਨਿਕਲਿਆ ਹੋਇਆ ਸੀ।
ਇਹ ਵੀ ਪੜ੍ਹੋ : ਰਾਹੁਲ ਦੀ ਸਜ਼ਾ ‘ਤੇ ਬੋਲੇ ਪ੍ਰਿਯੰਕਾ ਗਾਂਧੀ, ਬੋਲੇ- ‘ਮੇਰਾ ਭਰਾ ਨਾ ਕਦੇ ਡਰਿਆ ਹੈ, ਨਾ ਕਦੇ ਡਰੇਗਾ…’
ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ ਅਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਮੁੱਢਲੀ ਤਫ਼ਤੀਸ਼ ਵਿੱਚ ਪੁਲੀਸ ਨੇ ਇਸ ਨੂੰ ਕਤਲ ਦੀ ਸਾਜ਼ਿਸ਼ ਤਹਿਤ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਅਤੇ ਜਦੋਂ ਤਫ਼ਤੀਸ਼ ਅੱਗੇ ਵਧੀ ਤਾਂ ਸੁਰਾਗ ਮਿਲੇ ਕਿ ਦੋਸ਼ੀ ਗੁਰਦਿਆਲ ਸਿੰਘ ਵਾਸੀ ਦੜੀਆ ਪਿੰਡ ਥਾਣਾ ਸ਼ੰਭੂ ਨੇ ਇਸ ਕਤਲ ਨੂੰ ਅੰਜਾਮ ਦਿੱਤਾ ਹੈ। ਗੁਰਦਿਆਲ ਸਿੰਘ ਅਯਾਸ਼ ਕਿਸਮ ਦਾ ਚਰਿੱਤਰਹੀਣ ਬੰਦਾ ਹੈ।
15 ਤਰੀਕ ਨੂੰ ਸ਼ਰਾਬ ਪੀ ਕੇ ਸ਼ੰਭੂ ਰੇਲਵੇ ਸਟੇਸ਼ਨ ਤੋਂ ਆਪਣੇ ਪਿੰਡ ਜਾ ਰਿਹਾ ਸੀ। ਰਸਤੇ ‘ਚ ਉਸ ਨੂੰ ਜੋਗਿੰਦਰ ਕੌਰ ਮਿਲ ਗਈ। ਗੁਰਦਿਆਲ ਸਿੰਘ ਨੇ ਜੋਗਿੰਦਰ ਕੌਰ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਪਰ ਜੋਗਿੰਦਰ ਕੌਰ ਨੇ ਵਿਰੋਧ ਕੀਤਾ, ਜਿਸ ਕਾਰਨ ਗੁਰਦਿਆਲ ਸਿੰਘ ਨੇ ਗੁੱਸੇ ਵਿੱਚ ਆ ਕੇ ਉਸ ਦਾ ਗਲ ਘੁੱਟ ਕੇ ਮਾਰ ਦਿੱਤਾ। ਫਿਰ ਇਸ ਕਤਲ ਨੂੰ ਖੁਦਕੁਸ਼ੀ ਦਾ ਰੂਪ ਦੇਣ ਲਈ ਲਾਸ਼ ਨੂੰ ਕਿੱਕਰ ਦੇ ਨਾਲ ਦੁਪੱਟੇ ਨਾਲ ਬੰਨ੍ਹ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: