ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਦੇ ਝਾਂਡਰ ਥਾਣੇ ਅਧੀਨ ਪੈਂਦੇ ਪਿੰਡ ਲਸ਼ਕਰੇ ਨੰਗਲ ਵਿੱਚ ਇੱਕ ਕਿਸਾਨ ਨੂੰ ਗੁਆਂਢੀ ਨੇ ਮਾਰ ਦਿੱਤਾ। ਮਾਮੂਲੀ ਝਗੜੇ ਕਾਰਨ ਇਹ ਘਟਨਾ ਵਾਪਰੀ। ਕਤਲ ਦੀ ਖ਼ਬਰ ਮਿਲਦਿਆਂ ਹੀ ਡੀਐਸਪੀ ਅਜਨਾਲਾ ਵਿਪਨ ਕੁਮਾਰ ਅਤੇ ਐਸਐਚਓ ਥਾਣਾ ਝਾਂਦਰ ਚਰਨਜੀਤ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਲਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਹਰਮਨ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਸ਼ੁੱਕਰਵਾਰ ਸ਼ਾਮ ਨੂੰ ਬਲਕਾਰ ਸਿੰਘ ਦੇ ਘਰ ਸਾਹਮਣੇ ਟਰੈਕਟਰ ਲੈ ਕੇ ਜਾ ਰਿਹਾ ਸੀ। ਇਸ ਦੌਰਾਨ ਹਰਮਨ ਅਤੇ ਬਲਕਾਰ ਵਿਚਕਾਰ ਮਾਮੂਲੀ ਤਕਰਾਰ ਹੋਈ। ਸ਼ਨੀਵਾਰ ਸਵੇਰੇ ਬਲਕਾਰ ਸਿੰਘ ਹਰਮਨ ਦੇ ਪਰਿਵਾਰ ਕੋਲ ਉਸਦੀ ਸ਼ਿਕਾਇਤ ਕਰਨ ਗਿਆ ਤਾਂ ਹਰਮਨ ਨੇ ਉਸ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਹਮਲੇ ਵਿਚ ਬਲਕਾਰ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।
ਇਹ ਵੀ ਪੜ੍ਹੋ : ਮਹਾਨ ਦਾਨੀ! ਅੰਮ੍ਰਿਤਸਰ ਦੇ ਇਸ ਸ਼ਖਸ ਨੇ ਆਪਣੀ 1 ਕਰੋੜ ਦੀ ਕੋਠੀ ਸ੍ਰੀ ਹਰਿਮੰਦਰ ਸਾਹਿਬ ਨੂੰ ਦਾਨ ਕਰਨ ਦਾ ਕੀਤਾ ਐਲਾਨ
ਪਰਿਵਾਰ ਵਾਲੇ ਉਸਨੂੰ ਇਲਾਜ ਲਈ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪੁਲਿਸ ਨੇ ਕਤਲ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।