ਲੋਕ ਕਹਿੰਦੇ ਤਾਂ ਹਨ ਕਿ ਨੌਕਰੀ ਨਾਲੋਂ ਬਿਜ਼ਨੈੱਸ ਕਰਨਾ ਚੰਗਾ ਹੈ। ਇਸ ਵਿਚ ਜ਼ਿਆਦਾ ਪੈਸਾ ਹੈ ਅਤੇ ਕੋਈ ਟੈਨਸ਼ਨ ਨਹੀਂ ਹੈ। ਲੋਕ ਆਪਣੀ ਮਰਜ਼ੀ ਦੇ ਮਾਲਕ ਬਣ ਜਾਂਦੇ ਹਨ, ਪਰ ਇਹ ਕਹਿਣਾ ਸੌਖਾ ਹੈ ਪਰ ਲੋਕਾਂ ਨੂੰ ਆਪਣਾ ਕਾਰੋਬਾਰ ਵਧਾਉਣ ਲਈ ਕਿੰਨੇ ਪਾਪੜ ਵੇਲਣੇ ਪੈਂਦੇ ਹਨ। ਕਈ ਵਾਰ ਲੋਕ ਇਸ ਮਾਮਲੇ ‘ਚ ਅਜਿਹੀਆਂ ਅਜੀਬੋ-ਗਰੀਬ ਹਰਕਤਾਂ ਕਰਦੇ ਹਨ, ਜਿਨ੍ਹਾਂ ਬਾਰੇ ਜਾਣ ਕੇ ਕੋਈ ਵੀ ਹੈਰਾਨ ਰਹਿ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਅੱਜਕਲ੍ਹ ਚਰਚਾ ਵਿੱਚ ਹੈ। ਚੀਨ ਦੀ ਇੱਕ ਕੰਪਨੀ ਦੇ ਬੌਸ ਨੇ ਆਪਣੇ ਬਿਜ਼ਨੈੱਸ ਦ ਪ੍ਰੈਜ਼ੈਂਟੇਨ ਦੌਰਾਨ ਅਜਿਹਾ ਅਜੀਬ ਕੰਮ ਕੀਤਾ ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ।
ਦਰਅਸਲ, ਬੌਸ ਨੇ ਪ੍ਰੈਜ਼ੈਂਟੇਸ਼ਨ ਦੌਰਾਨ ਕੱਪੜੇ ਧੌਣ ਵਾਲਾ ਸਾਬਣ ਖਾ ਲਿਆ। ਇਸ ਦਾ ਕਾਰਨ ਜਾਣ ਕੇ ਤੁਸੀਂ ਹੋਰ ਵੀ ਹੈਰਾਨ ਹੋ ਜਾਵੋਗੇ। ਮਾਮਲਾ ਕੁਝ ਅਜਿਹਾ ਹੈ ਕਿ ਕੰਪਨੀ ਦਾ ਚੇਅਰਮੈਨ ਆਪਣੇ ਉਤਪਾਦ ਬਾਰੇ ਪ੍ਰੈਜ਼ੈਂਟੇਸ਼ਨ ਦੇ ਰਿਹਾ ਸੀ ਅਤੇ ਦੱਸ ਰਿਹਾ ਸੀ ਕਿ ਉਸ ਪ੍ਰੋਡਕਟ ਵਿੱਚ ਕੋਈ ਹਾਨੀਕਾਰਕ ਕੈਮੀਕਲ ਨਹੀਂ ਮਿਲਾਇਆ ਗਿਆ ਹੈ ਪਰ ਇਹ ਪੂਰੀ ਤਰ੍ਹਾਂ ਕੁਦਰਤੀ ਹੈ। ਹਾਲਾਂਕਿ, ਉਸ ਸਮੇਂ ਇਹ ਸਾਬਤ ਕਰਨਾ ਮੁਸ਼ਕਲ ਸੀ ਕਿ ਉਸ ਪ੍ਰੋਡਕਟ ਵਿੱਚ ਕੋਈ ਕੈਮੀਕਲ ਨਹੀਂ ਮਿਲਾਇਆ ਗਿਆ, ਇਸ ਲਈ ਬੌਸ ਨੇ ਇਸਨੂੰ ਸਾਬਤ ਕਰਨ ਲਈ ਇੱਕ ਬਹੁਤ ਹੀ ਅਜੀਬ ਤਰੀਕਾ ਅਪਣਾਇਆ। ਉਹ ਸਾਬਣ ਨੂੰ ਬਿਸਕੁਟ ਵਾਂਗ ਖਾਣ ਲੱਗ ਪਿਆ।
ਇਸ ਅਜੀਬ ਘਟਨਾ ਦਾ ਵੀਡੀਓ ਚੀਨੀ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਿਹਾ ਹੈ। ਰਿਪੋਰਟ ਮੁਤਾਬਕ ਕੰਪਨੀ ਦੇ ਚੇਅਰਮੈਨ ਨੇ ਪ੍ਰੈਜੇਂਟੇਸ਼ਨ ਦੌਰਾਨ ਦੱਸਿਆ ਕਿ ਉਸ ਦਾ ਉਤਪਾਦ ਯਾਨੀ ਕੱਪੜੇ ਧੌਣ ਵਾਲਾ ਸਾਬਣ ਪੂਰੀ ਤਰ੍ਹਾਂ ਕੁਦਰਤੀ ਹੈ, ਜੇਕਰ ਇਹ ਪੇਟ ਵਿੱਚ ਵੀ ਲਾ ਜਾਵੇ ਤਾਂ ਕੋਈ ਨੁਕਸਾਨ ਨਹੀਂ ਹੋਵੇਗਾ ਪਰ ਇਹ ਤੇਲ ਅਤੇ ਬਾਡੀ ਫੈਟ ਵਿੱਚ ਬਦਲ ਜਾਵੇਗਾ। ਬਸ ਇਸ ਸਾਬਣ ਦੇ ਗੁਣਾਂ ਬਾਰੇ ਦੱਸਦਿਆਂ ਬੌਸ ਨੇ ਦੱਸਿਆ ਕਿ ਇਹ ਭੇਡਾਂ ਅਤੇ ਗਾਂ ਦੀ ਚਰਬੀ ਤੋਂ ਬਣਿਆ ਹੈ। ਹਾਲਾਂਕਿ, ਬਾਅਦ ਵਿੱਚ ਬੌਸ ਨੇ ਲੋਕਾਂ ਨੂੰ ਸਾਬਣ ਨਾ ਖਾਣ ਦੀ ਹਦਾਇਤ ਵੀ ਕੀਤੀ, ਕਿਉਂਕਿ ਇਹ ਖਾਣ ਲਈ ਨਹੀਂ ਹੈ।
ਇਹ ਵੀ ਪੜ੍ਹੋ : 40 ਸਾਲਾਂ ਬੰਦੇ ਦੇ ਢਿੱਡ ‘ਚੋਂ ਨਿਕਲੇ ਈਅਰਫੋਨ, ਨਟ-ਬੋਲਟ, ਪੇਚ, ਲਾਕੇਟ, ਡਾਕਟਰ ਵੀ ਰਹਿ ਗਏ ਹੈਰਾਨ
ਖਬਰਾਂ ਮੁਤਾਬਕ ਜਦੋਂ ਬੌਸ ਦਾ ਵੀਡੀਓ ਚੀਨੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਤਾਂ ਲੋਕਾਂ ਨੇ ਇਸ ਦਾ ਮਜ਼ਾਕ ਕਰਨਾ ਸ਼ੁਰੂ ਕਰ ਦਿੱਤਾ। ਕਿਸੇ ਨੇ ਕਿਹਾ ਕਿ ਇਹ ਇੱਕ ਅਤਿ ਪੱਧਰੀ ਮਾਰਕੀਟਿੰਗ ਤਕਨੀਕ ਹੈ, ਜਦੋਂ ਕਿ ਇੱਕ ਯੂਜ਼ਰ ਨੇ ਮਜ਼ਾਕ ਵਿੱਚ ਕਿਹਾ ਕਿ ਕਿਸੇ ਐਮਰਜੈਂਸੀ ਦੀ ਸਥਿਤੀ ਵਿੱਚ ਇਹ ਸਾਬਣ ਜੀਵਨ ਬਚਾਉਣ ਵਾਲਾ ਉਤਪਾਦ ਸਾਬਤ ਹੋ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: