ਪੰਜਾਬ ਦੇ ਅਬੋਹਰ ਦੀ ਜੰਮੂ ਬਸਤੀ ‘ਚ ਵਿਆਹ ‘ਚ ਦਾਜ ਦੀ ਮੰਗ ਨੂੰ ਲੈ ਕੇ ਦੋ ਧਿਰਾਂ ‘ਚ ਝਗੜਾ ਹੋ ਗਿਆ। ਕੁਝ ਦੇਰ ਵਿਚ ਹੀ ਸਮਾਗਮ ਵਾਲੀ ਥਾਂ ‘ਤੇ ਮਾਹੌਲ ਗਰਮ ਹੋ ਗਿਆ। ਇਸ ਦੌਰਾਨ ਦੋਵਾਂ ਧਿਰਾਂ ਨੇ ਇਕ ਦੂਜੇ ‘ਤੇ ਇੱਟਾਂ-ਪੱਥਰ ਵਰ੍ਹਾਉਣੇ ਸ਼ੁਰੂ ਕਰ ਦਿੱਤੇ। ਸੂਚਨਾ ਮਿਲਣ ‘ਤੇ ਪੁਲਿਸ ਨੇ ਵੀ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਣਕਾਰੀ ਹਾਸਲ ਕੀਤੀ। ਇਸ ਦੌਰਾਨ ਬਾਰਾਤ ਨੂੰ ਬੈਰੰਗ ਪਰਤਣਾ ਪਿਆ।
ਜਾਣਕਾਰੀ ਮੁਤਾਬਕ ਫਾਜ਼ਿਲਕਾ ਨਿਵਾਸੀ ਰਾਹੁਲ ਦਾ ਵਿਆਹ ਜੰਮੂ ਬਸਤੀ ‘ਚ ਰਮੇਸ਼ ਕੁਮਾਰ ਦੀ ਧੀ ਨਾਲ ਤੈਅ ਹੋਇਆ ਸੀ। ਵਿਆਹ ਲਈ ਬਾਰਾਤ ਧੂਮਧਾਮ ਨਾਲ ਪਹੁੰਚੀ ਤੇ ਬਰਾਤੀ ਖੁਸ਼ੀ ਵਿੱਚ ਝੂਮ ਰਹੇ ਸਨ। ਇਥੋਂ ਤੱਕ ਕਿ ਲਾਵਾਂ ਫੇਰੇ ਵੀ ਹੋ ਚੁੱਕੇ ਸਨ, ਪਰ ਜਦੋੰ ਲਾੜੀ ਦੀ ਵਿਦਾਈ ਦਾ ਸਮਾਂ ਆਇਆ ਤਾਂ ਮੁੰਡੇ ਵਾਲਿਆਂ ਨੇ ਦਾਜ ਮੰਗਣਾ ਸ਼ੁਰੂ ਕਰ ਦਿੱਤਾ, ਜਿਸ ਨੂੰ ਲੈ ਕੇ ਦੋਵਾਂ ਧਿਰਾਂ ਵਿੱਚ ਝਗੜਾ ਹੋ ਗਿਆ ਤੇ ਇਸ ਤੋਂ ਬਾਅਦ ਮਾਹੌਲ ਤਣਾਅ ਵਾਲਾ ਬਣ ਗਿਆ।
ਇਸ ਦੌਰਾਨ ਖੂਬ ਇੱਟਾਂ-ਪੱਥਰ ਚੱਲੇ। ਡੀਜੇ ਨੂੰ ਤੋੜ ਦਿੱਤਾ ਗਿਆ। ਦੂਜੇ ਪਾਸੇ ਕੁੜੀ ਦੇ ਭਰਾ ਨਸੀਬ ਦਾ ਦੋਸ਼ ਹੈ ਕਿ ਮੁੰਡੇ ਵਾਲਿਆਂ ਨੇ ਦਾਜ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਦੋਵਾਂ ਵਿੱਚ ਇਸ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਮੁੰਡੇਵਾਲਿਾਂ ਨੇ ਖੂਬ ਹੰਗਾਮਾ ਕੀਤਾ ਤੇ ਉਸ ਨੂੰ ਅਤੇ ਉਸ ਦੀ ਦਾਦੀ ਲਕਸ਼ਮੀ ਨੂੰ ਜ਼ਖਮੀ ਕਰ ਦਿੱਤਾ, ਜਿਨ੍ਹਾਂ ਨੂੰ ਇਥੇ ਦੇ ਸਰਾਕਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਦੂਜੇ ਪਾਸੇ ਦੋਵੇਂ ਧਿਰਾਂ ਵਿੱਚ ਹੋਏ ਝਗੜੇ ਕਰਕੇ ਲਾੜੇ-ਲਾੜੀ ਦੇ ਅਰਮਾਨ ਧਰੇ ਦੇ ਧਰੇ ਰਹਿ ਗਏ ਅਤੇ ਬਰਾਤ ਨੂੰ ਬੇਰੰਗ ਵਾਪਿਸ ਪਰਤਣਾ ਪਿਆ। ਦੂਜੇ ਪਾਸੇ ਥਾਣਾ ਇੰਚਾਰਜ ਪਰਮਜੀਤ ਕੰਬੋਜ ਨਾਲ ਗੱਲ ਕਰਨ ‘ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਇਸ ਤਰ੍ਹਾਂ ਦੀ ਸ਼ਿਕਾਇਤ ਆਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਦੋਸ਼ੀ ਪਾਇਆ ਗਿਆ ਉਨ੍ਹਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਇਹ ਵੀ ਪੜ੍ਹੋ : ਉੱਤਰਾਖੰਡ ਦੇ ਜੇਲ੍ਹ ‘ਚ ਔਰਤ ਸਣੇ 44 ਕੈਦੀ ‘HIV’ ਪਾਜ਼ੀਟਿਵ, ਜੇਲ੍ਹ ਪ੍ਰਸ਼ਾਸਨ ‘ਚ ਮੱਚਿਆ ਹੜਕੰਪ