ਅੰਮ੍ਰਿਤਸਰ ਵਿਚ ਬਾਬਾ ਸਾਹਿਬ ਦੀ ਮੂਰਤੀ ਨਾਲ ਛੇੜਛਾੜ ਕਰਨ ਦੇ ਵਿਰੋਧ ਵਿਚ ਅੱਜ SC ਸਮਾਜ ਨੇ ਲੁਧਿਆਣਾ ਬੰਦ ਦਾ ਸੱਦਾ ਦਿੱਤਾ ਹੈ ਜਿਸ ਕਾਰਨ ਬਾਰਾਤ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜ਼ੀਰਕਪੁਰ ਤੋਂ ਅੰਮ੍ਰਿਤਸਰ ਜਾ ਰਹੀ ਬਾਰਾਤ ਨੂੰ ਲੁਧਿਆਣਾ ਵਿਚ ਅੰਮ੍ਰਿਤਸਰ-ਦਿੱਲੀ ਨੈਸ਼ਨਲ ਹਾਈਵੇ ‘ਤੇ ਪ੍ਰਦਰਸ਼ਨਕਾਰੀਆਂ ਨੇ ਰੋਕ ਲਿਆ। ਲਾੜੇ ਸਣੇ ਸਾਰੇ ਬਾਰਾਤੀ ਘੰਟਿਆਂ ਤੱਕ ਆਪਣੀਆਂ ਗੱਡੀਆਂ ਵਿਚ ਬੈਠੇ ਇੰਤਜ਼ਾਰ ਕਰਦੇ ਰਹੇ।
ਲਾੜੇ ਦੇ ਪਿਤਾ ਤਰਸੇਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤ ਦਾ ਅੰਮ੍ਰਿਤਸਰ ਵਿਚ ਵਿਆਹ ਹੈ ਜਿਥੇ ਕੁੜੀ ਵਾਲੇ ਦੇ ਸਾਰੇ ਰਿਸ਼ਤੇਦਾਰ ਬਾਰਾਤ ਦਾ ਇੰਤਜ਼ਾਰ ਕਰ ਰਹੇ ਸਨ। ਉਨ੍ਹਾਂ ਕਈ ਵਾਰ ਪ੍ਰਦਰਸ਼ਨਕਾਰੀਆਂ ਨੂੰ ਅਪੀਲ ਕੀਤੀ ਪਰ ਕਿਸੇ ਨੇ ਇਕ ਨਾ ਸੁਣੀ। ਬਾਰਾਤੀਆਂ ਨੇ ਦੱਸਿਆ ਕਿ ਕੁੜੀ ਵਾਲਿਆਂ ਨੇ ਸਾਰੀਆਂ ਤਿਆਰੀਆਂ ਕੀਤੀਆਂ ਹੋਈਆਂ ਹਨ ਪਰ ਜਾਮ ਦੀ ਵਜ੍ਹਾ ਨਾਲ ਸਾਰਾ ਕੁਝ ਅਟਕ ਗਿਆ।
ਇਹ ਵੀ ਪੜ੍ਹੋ : ਰਾਮ ਮੰਦਰ ਟਰੱਸਟ ਦੀ ਅਪੀਲ- ‘ਫਿਲਹਾਲ ਅਯੁੱਧਿਆ ਨਾ ਆਉਣ ਸ਼ਰਧਾਲੂ’, ਮਹਾਕੁੰਭ ‘ਚ ਭੀੜ ਕਾਰਨ ਲਿਆ ਫੈਸਲਾ
ਪ੍ਰਦਰਸ਼ਨਕਾਰੀਆਂ ਵੱਲੋਂ ਹਾਈਵੇ ਜਾਮ ਕਰਨ ‘ਤੇ ਇਕ ਤਾਂ ਆਵਾਜਾਈ ਵਿਚ ਰੁਕਾਵਟ ਪਈ ਤੇ ਨਾਲ ਹੀ ਇਸ ਬਾਰਾਤ ਨੂੰ ਬਹੁਤ ਪ੍ਰੇਸ਼ਾਨੀ ਹੋਈ। ਇਸ ਤੋਂ ਇਲਾਵਾ ਕਈ ਹੋਰ ਯਾਤਰੀ ਵੀ ਪ੍ਰੇਸ਼ਾਨ ਹੋਏ। ਪ੍ਰਦਰਸ਼ਨਕਾਰੀਆਂ ਨੇ ਸ਼ਾਮ 6 ਵਜੇ ਤੱਕ ਰੋਡ ਜਾਮ ਨਾ ਖੋਲ੍ਹਣ ਦਾ ਐਲਾਨ ਕੀਤਾ ਹੈ। ਆਖਿਰਕਾਰ ਬਾਰਾਤੀਆਂ ਨੇ ਅਖੀਰ ਦੂਜਾ ਬਦਲ ਲੱਭਿਆ ਤੇ ਕਿਸੇ ਪਿੰਡ ਤੋਂ ਹੁੰਦੇ ਹੋਏ ਦੂਜੇ ਰਸਤੇ ਅੰਮ੍ਰਿਤਸਰ ਵੱਲ ਰਵਾਨਾ ਹੋਏ।
ਵੀਡੀਓ ਲਈ ਕਲਿੱਕ ਕਰੋ -: