ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮੁੱਖ ਸੇਵਾਦਾਰ ਭਾਈ ਗੁਰਚਰਨ ਸਿੰਘ ਗਰੇਵਾਲ ਮੈਂਬਰ ਸ਼੍ਰੋਮਣੀ ਕਮੇਟੀ ਨੇ ਹਰਿਆਣਾ ਕਮੇਟੀ ਨੂੰ ਮਾਨਤਾ ਦਿੱਤੇ ਜਾਣ ‘ਤੇ ਅਫਸੋਸ ਪ੍ਰਗਟਾਇਆ ਅਤੇ ਕਿਹਾ ਕਿ ਦੇਸ਼ ਦੇ ਗਲੋਂ ਅੰਗਰੇਜ਼ਾਂ ਦੀ ਗੁਲਾਮੀ ਲਾਹੁਣ ਵਾਲੀ ਸਿੱਖ ਕੌਮ ਜੋ ਆਜ਼ਾਦੀ ਦੇ 7 ਦਹਾਕਿਆਂ ਤੋਂ ਬਾਅਦ ਵੀ ਹਰ ਖੇਤਰ ‘ਚ ਧੱਕੇਸ਼ਾਹੀਆਂ ਤੇ ਜੁਲਮ-ਜ਼ਬਰ ਦਾ ਸ਼ਿਕਾਰ ਹੋ ਰਹੀ ਹੈ ਤੇ ਆਜ਼ਾਦੀ ਦੇ ਸਮੇਂ ਤੋਂ ਨਹਿਰੂ-ਗਾਂਧੀਆ ਵੱਲੋ ਸਿੱਖਾਂ ਨਾਲ ਕੀਤੇ ਵਿਕਤਰਿਆਂ ਦਾ ਦੌਰ ਅੱਜ ਵੀ ਚਿਹਰੇ ਬਦਲ ਕੇ ਜਾਰੀ ਹੈ।
ਇੱਕ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਸਿੱਖਾਂ ਦੀ ਸ਼ਕਤੀ ਦਾ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਵਰਗੀਆਂ ਸੰਸਥਾਵਾਂ ਨੂੰ ਨੀਵਾਂ ਵਿਖਾਉਣ ਅਤੇ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜੋ 84 ਤੋਂ ਬਾਅਦ ਹੁਣ ਫਿਰ ਕਾਂਗਰਸ ਤੇ ਭਾਜਪਾ ਸਿੱਖਾ ਖਿਲਾਫ਼ ਇੱਕ ਸੁਰ ਅਤੇ ਇੱਕ ਮੰਚ ‘ਤੇ ਦਿਖਾਈ ਦੇਣਾ ਤੇ ਸ਼੍ਰੋਮਣੀ ਕਮੇਟੀ ਨੂੰ ਤੋੜਨ ਦੇ ਫੈਸਲੇ ਨੂੰ ਸਹੀ ਠਹਿਰਾਉਣਾ ਬਹੁਤ ਮੰਦਭਾਗਾ ਹੈ, ਸਿੱਖਾਂ ਨੂੰ ਸ਼ਕਤੀ ਵਿਹੂਣੇ ਕਰਨ ਦੇ ਕਾਂਗਰਸ ਅਤੇ ਭਾਜਪਾ ਦੇ ਮਨਸੂਬੇ ਉਨ੍ਹਾਂ ਲਈ ਆਤਮਘਾਤੀ ਹੋਣਗੇ ਅਤੇ ਦੇਸ਼ ਦੀ ਅਖੰਡਤਾ ਲਈ ਖਤਰਾ ਬਣਨਗੇ।
ਇਸ ਮੌਕੇ ‘ਤੇ ਭਾਈ ਗਰੇਵਾਲ ਤੇ ਫੈਡਰੇਸ਼ਨ ਆਗੂਆਂ ਨੇ ਸ਼ਪਸ਼ੱਟ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਇਹ ਵੱਡਾ ਹਮਲਾ ਇਸ ਕਰਕੇ ਕੀਤਾ ਜਾ ਰਿਹਾ ਹੈ ਕਿ ਸ਼੍ਰੋਮਣੀ ਕਮੇਟੀ ਵੱਲੋ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ‘ਚ ਕੇਂਦਰ ਤੇ ਕਾਂਗਰਸ ਦੀ ਕੀਤੀ ਜਾ ਰਹੀ ਘੇਰਾਬੰਦੀ, ਪਿਛਲੇ ਸਮੇਂ ਕਿਸਾਨੀ ਸ਼ੰਘਰਸ਼ ‘ਚ ਵੱਡਾ ਯੋਗਦਾਨ ਪਾਉਣ ਅਤੇ ਕੋਰੋਨਾ ਕਾਲ ਸਮੇਂ ਸਰਕਾਰਾਂ ਦੇ ਕਾਰਜ ਇਸ ਸੰਸਥਾ ਵੱਲੋਂ ਨਿਭਾਉਣ ਤੇ ਭਾਜਪਾ ਦੀ ਅੱਖ ਵਿਚ ਰੜਕਣ ਦਾ ਕਾਰਨ ਬਣੀ ਹੈ।
ਇਹ ਵੀ ਪੜ੍ਹੋ : ਜ਼ੀਰਾ ‘ਚ ਵੱਡੀ ਵਾਰਦਾਤ, ਵਰਾਂਡੇ ‘ਚ ਸੁੱਤੇ ਪਏ ਹੋਮਗਾਰਡ ਦਾ ਅੱਧੀ ਰਾਤੀਂ ਤੇਜ਼ਧਾਰ ਹਥਿਆਰਾਂ ਨਾਲ ਕਤਲ
ਉਹਨਾਂ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਕਾਂਗਰਸ ਦੀਆਂ ਸਿੱਖ ਵਿਰੋਧੀ ਨੀਤੀਆਂ ਖਿਲਾਫ਼ ਭਾਜਪਾ ਸਿੱਖਾ ਪ੍ਰਤੀ ਆਪਣਾ ਨਜ਼ਰੀਆ ਵੱਖਰਾ ਕਰੇਗੀ, ਪਰ ਅੱਜ ਦੋਵੇਂ ਪਾਰਟੀਆਂ ਦੀ ਸਿੱਖਾਂ ਖਿਲਾਫ ਇਕਸੁਰਤਾ ਨੇ ਜ਼ਾਹਿਰ ਕਰ ਦਿੱਤਾ ਹੈ ਕਿ ਸਿੱਖਾਂ ਦੇ ਮਾਮਲੇ ਵਿੱਚ ਇਨ੍ਹਾਂ ਦਾ ਇੱਕੋ ਏਜੰਡਾ ਹੈ।
ਭਾਈ ਗਰੇਵਾਲ ਨੇ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਦੁਨੀਆ ‘ਚ ਬੈਠਾ ਸਿੱਖ ਭਾਈਚਾਰਾ ਅੱਜ ਇਸ ਹਮਲੇ ਨੂੰ ਸਮਝੇ ਕਿ ਕਿਵੇਂ ਸਿੱਖਾਂ ਨੂੰ ਪੰਜਾਬੀ ਹਰਿਆਣਵੀ ਦਿੱਲੀ ਹਿਮਾਚਲ ਵਰਗੇ ਨਾਮ ਦੇ ਕੇ ਵੰਡਣ ਦੇ ਮਨਸੂਬੇ ਨੂੰ ਬੂਰ ਨਾ ਪੈਣ ਦੇਣ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜਤਾਈ ਫਿਕਰਮੰਦੀ ਨੂੰ ਸਿਰ ਜੋੜ ਕੇ ਵਿਚਾਰਨ ਤਾਂਕਿ ਜੂਨ 84 ਵਰਗੇ ਇਸ ਹੱਲੇ ਨੂੰ ਪਛਾੜਿਆ ਜਾ ਸਕੇ ਅਤੇ ਸਿੱਖਾਂ ਦੀਆਂ ਸਿਰਮੌਰ ਸੰਸਥਾਵਾਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਨੂੰ ਹੋਰ ਮਜਬੂਤ ਕੀਤਾ ਜਾ ਸਕੇ।
ਇਸ ਮੌਕੇ ਪਰਮਜੀਤ ਸਿੰਘ ਧਰਮ ਸਿੰਘ ਵਾਲਾ, ਦਿਲਬਾਗ ਸਿੰਘ ਵਿਰਕ, ਡਾਕਟਰ ਨਿਰਵੈਰ ਸਿੰਘ ਉੱਪਲ, ਗੁਰਬਖਸ਼ ਸਿੰਘ ਸੇਖੋਂ, ਗੁਰਨਾਮ ਸਿੰਘ ਸੈਦਾਂ ਰੁਹੈਲਾ, ਸੁਖਦੀਪ ਸਿੰਘ ਸਿੱਧਵਾ, ਤਰਸੇਮ ਸਿੰਘ ਗਿੱਲ, ਗੁਰਜੀਤ ਸਿੰਘ ਆਦਿ ਆਗੂ ਹਾਜ਼ਰ ਸਨ।
ਵੀਡੀਓ ਲਈ ਕਲਿੱਕ ਕਰੋ -: