ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੇਥ ਦਾ 96 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਸਮੇਂ ਤੋਂ ਬੀਮਾਰ ਚੱਲ ਰਹੇ ਸਨ ਮਹਾਰਾਣੀ ਸਕਾਟਲੈਂਡ ਦੇ ਬਾਲਮੋਰਲ ਕਾਸਲ ਵਿਚ ਰਹਿ ਰਹੇ ਸਨ। ਇਥੇ ਹੀ ਉਨ੍ਹਾਂ ਨੇ ਆਖਰੀ ਸਾਹ ਲਏ। ਉਹ ਸਭ ਤੋਂ ਲੰਬੇ ਸਮੇਂ ਤੱਕ ਮਤਲਬ 70 ਸਾਲ ਤੱਕ ਇੰਗਲੈਂਡ ਦੀ ਕਵੀਨ ਰਹੇ।
ਹੁਣ ਪ੍ਰਿੰਸ ਵਿਲੀਅਮਸ 40 ਸਾਲ ਦੀ ਉਮਰ ਵਿਚ ਬ੍ਰਿਤਾਨੀ ਸਿੰਹਾਸਨ ਦੇ ਉਤਰਾਧਿਕਾਰੀ ਬਣ ਗਏ ਹਨ। ਉਨ੍ਹਾਂ ਦੇ ਪਿਤਾ ਪ੍ਰਿੰਸ ਚਾਰਲਸ (73 ਸਾਲ) ਹੁਣ ਕਿੰਗ ਬਣ ਗਏ ਹਨ।
ਵੀਰਵਾਰ ਦੁਪਿਹਰ ਨੂੰ ਮਹਾਰਾਣੀ ਐਲਿਜ਼ਾਬੇਥ ਦੀ ਤਬੀਅਤ ਨਾਜ਼ੁਕ ਹੋਣ ਦੀ ਖਬਰ ਸਾਹਮਣੇ ਆਈ ਸੀ। ਇਸ ਦੇ ਬਾਅਦ ਉਹ ਡਾਕਟਰਾਂ ਦੀ ਨਿਗਰਾਨੀ ਵਿਚ ਸੀ। ਉਹ ਆਪਣੇ ਸਾਰੇ ਅਧਿਕਾਰਕ ਕੰਮ ਬਾਲਮੋਰਲ ਮਹੱਲ ਤੋਂ ਹੀ ਕਰ ਰਹੇ ਸਨ। ਬ੍ਰਿਟੇਨ ਦੀ ਨਵੀਂ ਪ੍ਰਧਾਨ ਮੰਤਰੀ ਲਿਜ ਟ੍ਰਸ ਨੇ 6 ਸਤੰਬਰ ਨੂੰ ਇਥੇ ਆ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਤੇ ਉਥੇ ਸਹੁੰ ਚੁੱਕੀ ਸੀ।
ਸ਼ਾਹੀ ਪਰਿਵਾਰ ਨੇ ਦੱਸਿਆ ਕਿ ਮਹਾਰਾਣੀ ਏਪੀਸੋਡਿਕ ਮੋਬਿਲਿਟੀ ਦੀ ਦਿੱਕਤ ਨਾਲ ਜੂਝ ਰਹੀ ਸੀ। ਇਸ ਬੀਮਾਰੀ ਵਿਚ ਮਰੀਜ਼ ਨੂੰ ਖੜ੍ਹੇ ਹੋਣ ਤੇ ਚੱਲਣ ਵਿਚ ਕਾਫੀ ਦਿੱਕਤ ਆਉਂਦੀ ਹੈ। ਉਨ੍ਹਾਂ ਨੂੰ 19 ਫਰਵਰੀ 2022 ਨੂੰ ਕੋਰੋਨਾ ਵੀ ਹੋਇਆ ਸੀ।
ਮਹਾਰਾਣੀ ਐਲਿਜ਼ਾਬੇਥ ਦੇ ਪਤੀ ਪ੍ਰਿੰਸ ਫਿਲਿਪ ਦੀ ਮੌਤ 9 ਅਪ੍ਰੈਲ 2021 ਨੂੰ ਹੋਈ ਸੀ। ਹੁਣ ਮਹਾਰਾਣੀ ਵੀ ਨਹੀਂ ਰਹੀ। ਮਹਾਰਾਣੀ ਦੇ ਚਾਰ ਬੱਚੇ ਹਨ-ਪ੍ਰਿੰਸ ਚਾਰਲਸ, ਪ੍ਰਿੰਸੇਸ ਏਨ ਐਂਡ੍ਰਿਊ ਅਤੇ ਐਡਵਰਡ, ਜਿਨ੍ਹਾਂ ਤੋਂ ਉੁਨ੍ਹਾਂ ਦੇ 8 ਪੋਤੇ-ਪੋਤੀਆਂ ਹਨ ਤੇ 12 ਗ੍ਰੇਟ ਗ੍ਰੈਂਡ ਚਿਲਡਰ ਹਨ।
ਸ਼ਾਹੀ ਪਰਿਵਾਰ ਹੁਣ ਅਧਿਕਾਰਕ ਤੌਰ ‘ਤੇ ਸੋਗ ਵਿਚ ਹੈ। ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ। ਸ਼ਾਹੀ ਮਹੱਲਾਂ ਤੇ ਘਰਾਂ ‘ਤੇ ਯੂਨੀਅ ਜੈੱਕ ਅੱਧਾ ਝੁਕਾ ਦਿੱਤਾ ਗਿਆ ਹੈ ਤੇ ਇਸ ਤੋਂ ਇਲਾਵਾ ਬ੍ਰਿਟੇਨ ਦੀਆਂ ਸਾਰੀਆਂ ਬਾਹਰੀ ਪੋਸਟਾਂ ਤੇ ਫੌਜੀ ਟਿਕਾਣਿਆਂ ‘ਤੇ ਵੀ ਝੰਡਾ ਝੁਕਿਆ ਰਹੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਿਜ਼ਾਬੇਥ ਦੂਜੇ ਦੇ ਦੇਹਾਂਤ ‘ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਸਾਡੇ ਸਮੇਂ ਦੀ ਇਕ ਦਿੱਗਜ਼ ਸ਼ਾਸਕ ਵਜੋਂ ਉਨ੍ਹਾਂ ਨੂੰ ਯਾਦ ਕੀਤਾ ਜਾਵੇਗਾ। ਦੁੱਖ ਦੀ ਘੜੀ ਵਿਚ ਮੇਰੀਆਂ ਸੰਵੇਦਨਾਵਾਂ ਉਨ੍ਹਾਂ ਦੇ ਪਰਿਵਾਰ ਤੇ ਬ੍ਰਿਟੇਨ ਦੇ ਲੋਕਾਂ ਦੇ ਨਾਲ ਹਨ।
ਉਨ੍ਹਾਂ ਦੱਸਿਆ ਕਿ ਮੈਂ 2015 ਤੇ 2018 ਵਿਚ ਯੂਕੇ ਦੀਆਂ ਯਾਤਰਾਵਾਂ ਦੌਰਾਨ ਮਹਾਰਾਣੀ ਨੂੰ ਮਿਲਿਆ ਸੀ। ਇਕ ਬੈਠਕ ਦੌਰਾਨ ਉਨ੍ਹਾਂ ਨੇ ਮੈਨੂੰ ਇਕ ਰੁਮਾਲ ਦਿਖਾਇਆ ਸੀ ਜੋ ਮਹਾਤਮਾ ਗਾਂਧੀ ਨੇ ਉਨ੍ਹਾਂ ਦੇ ਵਿਆਹ ਵਿਚ ਗਿਫਟ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: