ਲੁਧਿਆਣਾ ਜ਼ਿਲ੍ਹੇ ਵਿੱਚ ਇੱਕ ਬਾਬੇ ਦੇ ਕਤਲ ਨਾਲ ਹੰਗਾਮੇ ਵਾਲੀ ਸਥਿਤੀ ਹੋ ਗਈ। ਬਾਵਾ ਜੰਗ ਸਿੰਘ ਡੇਹਲੋਂ ਤੋਂ ਪਿੰਡ ਨੰਗਲ ਨੂੰ ਜਾਂਦੀ ਸੜਕ ‘ਤੇ ਆਪਣੇ ਘਰ ਵਿਚ ਡੇਰਾ ਲਾ ਰਿਹਾ ਸੀ, ਉਸ ਨੂੰ ਬੀਤੀ ਰਾਤ ਅਣਪਛਾਤੇ ਲੋਕਾਂ ਨੇ ਕਤਲ ਕਰ ਦਿੱਤਾ।
ਬਾਬੇ ਦੀ ਲਾਸ਼ ਖੂਨ ਨਾਲ ਲਥਪਥ ਹਾਲਤ ਵਿੱਚ ਡੇਰੇ ਦੇ ਅੰਦਰ ਬੈੱਡ ‘ਤੇ ਪਈ ਮਿਲੀ। ਉਸ ਦੇ ਸਿਰ ‘ਤੇ ਕਿਸੇ ਭਾਰੀ ਚੀਜ਼ ਨਾਲ ਵਾਰ ਕਰਕੇ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ।
ਘਟਨਾ ਦੀ ਜਾਣਕਾਰੀ ਮਿਲਣ ‘ਤੇ ਥਾਣਾ ਇੰਚਾਰਜ ਸੁਖਦੇਵ ਸਿੰਘ ਬਰਾੜ ਪੁਲਿਸ ਟੀਮ ਸਮੇਤ ਮੌਕੇ ‘ਤੇ ਪਹੁੰਚ ਗਏ। ਪੁਲਿਸ ਦੇ ਉੱਚ ਅਧਿਕਾਰੀ ਵੀ ਪਹੁੰਚ ਗਏ। ਪੁਲਿ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਛਾਣ-ਬੀਣ ਸ਼ੁਰੂ ਕਰ ਦਿੱਤੀ। ਏਡੀਸੀਪੀ ਤੇਜਾ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਬਾਬਾ ਜੰਗ ਸਿੰਘ (57) ਵਜੋਂ ਹੋਈ ਹੈ। ਪਿੰਡ ਗੋਪਾਲਪੁਰ ਦੀ ਖੇਤੀਬਾੜੀ ਜ਼ਮੀਨ ਵਿੱਚ ਉਸ ਦਾ ਛੋਟਾ ਜਿਹਾ ਡੇਰਾ ਸੀ। ਡੇਰੇ ਵਿੱਚ ਬਿਜਲੀ ਦਾ ਕਨੈਕਸ਼ਨ ਵੀ ਨਹੀਂ ਹੈ, ਬਿਜਲੀ ਲਈ ਉਥੇ ਸੋਲਰ ਪੈਨਲ ਲੱਗਾ ਹੋਇਆ ਹੈ।
ਜਾਂਚ ਦੌਰਾਨ ਪਤਾ ਲੱਗਾ ਹੈ ਕਿ ਸਾਲਾਂ ਪਹਿਲੇ ਪਿੰਡ ਨੰਗਲ ਨਿਵਾਸੀ ਜੰਗ ਸਿੰਘ ਦਾ ਵਿਆਹ ਹੋਇਆ ਸੀ। ਪਰ ਵਿਆਹ ਦੇ 2 ਮਹੀਨੇ ਬਾਅਦ ਹੀ ਉਸ ਦੀ ਪਤਨੀ ਉਸ ਨੂੰ ਛੱਡ ਕੇ ਚਲੀ ਗਈ, ਉਸ ਤੋਂ ਬਾਅਦ ਉਹ ਬਾਬਾ ਬਣ ਗਿਆ ਅਤੇ ਉਸ ਨੇ ਆਪਣੇ ਘਰ ਵਿੱਚ ਹੀ ਛੋਟਾ ਜਿਹਾ ਡੇਰਾ ਬਣਾ ਲਿਆ।
ਲਗਭਗ 9 ਮਹੀਨੇ ਪਹਿਲਾਂ ਉਸ ਨੇ ਗੋਪਾਲਪੁਰ ਨੰਗਲ ਰੋਡ ‘ਤੇ ਸਥਿਤ ਜ਼ਮੀਨ ਵਿੱਚ ਨਵਾਂ ਡੇਰਾ ਤਿਆਰ ਕਰਵਾਇਆ ਸੀ। ਉਸ ਵਿੱਚ ਉਹ ਇਕੱਲਾ ਹੀ ਰਹਿੰਦਾ ਸੀ। ਉਹ ਭੰਗ ਖਾਣ ਦਾ ਵੀ ਆਦੀ ਸੀ। ਗੋਪਾਲਪੁਰ ਨਿਵਾਸੀ ਦਵਿੰਦਰ ਸਿੰਘ ਉਸ ਲਈ ਸਵੇਰੇ-ਸ਼ਾਮ ਖਾਣਾ ਲੈ ਕੇ ਆਉਂਦਾ ਸੀ। ਬੁੱਧਵਾਰ ਰਾਤ 8 ਵਜੇ ਦਵਿੰਦਰ ਸਿੰਘ ਉਸ ਨੂੰ ਖਾਣਾ ਦੇ ਕੇ ਚਲਾ ਗਿਆ। ਵੀਰਵਾਰ ਸਵੇਰੇ 8 ਵਜੇ ਜਦੋਂ ਉਸ ਦੇ ਲਈ ਰੋਟੀ ਲੈ ਕੇ ਆਇਆ ਤਾਂ ਬੈੱਡ ‘ਤੇ ਜੰਗ ਸਿੰਘ ਦੀ ਲਾਸ਼ ਦੇਖ ਕੇ ਉਸ ਦੇ ਹੋਸ਼ ਉੱਡ ਗਏ।
ਇਹ ਵੀ ਪੜ੍ਹੋ : ਬਠਿੰਡਾ : ਬੈਰੀਕੇਡਸ ਤੋੜ ਵਿੱਤ ਮੰਤਰੀ ਦੇ ਦਫਤਰ ਬਾਹਰ ਪਹੁੰਚੀਆਂ ਆਸ਼ਾ ਵਰਕਰਸ, ਭਾਂਡੇ ਵਜਾ ਕੇ ਕੀਤਾ ਮੁਜ਼ਾਹਰਾ
ਥਾਣਾ ਡੇਹਲੋਂ ਪੁਲਿਸ ਨੇ ਦਵਿੰਦਰ ਦੇ ਬਿਆਨ ‘ਤੇ ਅਣਪਛਾਤੇ ਲੋਕਾਂ ਖਿਲਾਫ ਕਤਲ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੁੱਕਰਵਾਰ ਨੂੰ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।