ਗੁਰਦਾਸਪੁਰ ਦੇ ਧਾਰੀਵਾਲ ਅਧੀਨ ਪੈਂਦੇ ਪਿੰਡ ਫੱਜੂਪੁਰ ਵਿਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਸ਼ਮਸ਼ਾਨ ਘਾਟ ਵਿਚ ਸੁੱਤੇ ਹੋਏ ਦੋ ਦੋਸਤਾਂ ‘ਤੇ ਗਮਲਿਆਂ ਨਾਲ ਹਮਲਾ ਕਰਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ।
ਪੂਰੀ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਪਾਰਟੀ ਮੌਕੇ ‘ਤੇ ਪਹੁੰਚ ਗਈ ਅਤੇ ਮ੍ਰਿਤਕ ਦੇਹਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕਾਂ ਦੀ ਪਛਾਣ ਸ਼ਿਆਮਲਾਲ ਅਤੇ ਸਟੀਫਨ ਵਜੋਂ ਹੋਈ ਹੈ। ਇਹ ਦੋਵੇਂ ਦੋਸਤ ਸਨ। ਮ੍ਰਿਤਕਾਂ ਦੀ ਉਮਰ 40 ਦੇ ਲਗਭਗ ਦੱਸੀ ਜਾ ਰਹੀ ਹੈ। ਦੋਵੇਂ ਦਿਹਾੜੀ ‘ਤੇ ਕੰਮ ਕਰਦੇ ਸਨ ਅਤੇ ਨਸ਼ਾ ਕਰਨ ਦੇ ਆਦੀ ਸਨ। ਕੰਮ ਤੋਂ ਬਾਅਦ ਦੋਵੇਂ ਫੱਜੂਪੁਰ ਦੇ ਸ਼ਮਸ਼ਾਨਘਾਟ ਵਿਚ ਸੌਂਦੇ ਸਨ।
ਇਹ ਵੀ ਪੜ੍ਹੋ : ਜਲੰਧਰ : ਪਾਣੀ ਪੀਣ ਦੀ ਇੰਨੀ ਵੱਡੀ ਸਜ਼ਾ! ਰਾਜ ਮਿਸਤਰੀ ਨੇ ਪੁੱਤਰਾਂ ਨਾਲ ਬੇਰਹਿਮੀ ਨਾਲ ਮਜ਼ਦੂਰ ਕੁੱਟ ਕੇ ਛੱਤ ਤੋਂ ਸੁੱਟਿਆ ਹੇਠਾਂ
ਬੀਤੇ ਵੀਰਵਾਰ ਨੂੰ ਖੇਤਾਂ ਵਿਚ ਝੋਨਾ ਲਾਉਣ ਤੋਂ ਬਾਅਦ ਉਹ ਰਾਤ ਨੂੰ ਸ਼ਮਸ਼ਾਨਘਾਟ ਵਿਚ ਸੌਂ ਗਏ। ਜਦੋਂ ਸਵੇਰੇ ਕੁਝ ਲੋਕਾਂ ਨੇ ਵੇਖਿਆ ਤਾਂ ਦੋਵਾਂ ਦੀਆਂ ਲਾਸ਼ਾਂ ਖੂਨ ਨਾਲ ਲੱਥਪੱਥ ਪਈਆਂ ਸਨ। ਘਟਨਾ ਵਾਲੀ ਥਾਂ ‘ਤੇ ਗਮਲੇ ਪਏ ਹੋਏ ਸਨ, ਜਿਸ ਤੋਂ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਹਮਲਾਵਰਾਂ ਨੇ ਗਮਲਿਆਂ ਨਾਲ ਹਮਲਾ ਕਰਕੇ ਉਨ੍ਹਾਂ ਦਾ ਕਤਲ ਕਰ ਦਿੱਤਾ, ਜਿਸ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਐਸਪੀ ਹਰਵਿੰਦਰ ਸੰਧੂ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ।