ਸਿੰਘੂ ਬਾਰਡਰ ‘ਤੇ ਐਸਸੀ ਵਿਅਕਤੀ ਲਖਬੀਰ ਸਿੰਘ ਦੇ ਕਤਲ ਮਾਮਲੇ ਵਿੱਚ ਬਸਪਾ ਸੁਪਰੀਮੋ ਭੈਣ ਮਾਇਆਵਤੀ ਨੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।
ਭੈਣ ਮਾਇਆਵਤੀ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਬਸਪਾ ਨੇ ਹਮੇਸ਼ਾ ਸਿੱਖਾਂ ਦੇ ਵੀ ਸਾਰੇ ਸੰਤਾਂ, ਗੁਰੂਆਂ ਤੇ ਮਹਾਪੁਰਖਾਂ ਨੂੰ ਪੂਰਾ ਆਦਰ-ਸਨਮਾਨ ਦਿੱਤਾ ਹੈ। ਇਹ ਆਦਰ-ਸਨਮਾਨ ਅੱਗੇ ਵੀ ਹਮੇਸ਼ਾ ਬਣਿਆ ਰਹੇਗਾ।
ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਕੁਝ ਗੰਭੀਰ ਗੱਲਾਂ ਸਾਹਮਣੇ ਆ ਰਹੀਆਂ ਹਨ। ਉਸ ਨੂੰ ਖਾਸ ਧਿਆਨ ਵਿੱਚ ਰੱਖ ਕੇ ਉਨ੍ਹਾਂ ਕੇਂਦਰ ਤੋਂ ਮੰਗ ਕੀਤੀ ਕਿ ਇਸ ਕਤਲਕਾਂਡ ਦੀ ਸੀਬੀਆਈ ਤੋਂ ਜਾਂਚ ਹੋਣੀ ਚਾਹੀਦੀ ਹੈ।
ਵੀਡੀਓ ਲਈ ਕਲਿੱਕ ਕਰੋ -:
Dry Fruit Laddu | ਕੈਲਸ਼ੀਅਮ ਦੀ ਕਮੀ ‘ਤੇ ਹੱਡੀਆ ‘ਚ ਦਰਦ ਨੂੰ ਦੂਰ ਕਰੇ Laddu For Winters
ਦੱਸਣਯੋਗ ਹੈ ਕਿ ਲਖਬੀਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ਾਂ ਹੇਠ ਨਿਹੰਗ ਸਿੰਘਾਂ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਚਾਰ ਨਿਹੰਗਾਂ ਨੇ ਆਤਮ-ਸਮਰਪਣ ਕੀਤਾ ਜਾ ਚੁੱਕਾ ਹੈ। ਉਥੇ ਹੀ ਨਿਹੰਗ ਸਿੰਘਾਂ ਨੇ ਵੀ ਬੇਅਦਬੀ ਦੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਜੰਮੂ ਕਸ਼ਮੀਰ ਦੇ ਕੁਲਗਾਮ ‘ਚ ਅੱਤਵਾਦੀਆਂ ਨੇ ਬਿਹਾਰ ਦੇ ਰਹਿਣ ਵਾਲੇ ਤਿੰਨ ਮਜ਼ੂਦਰਾਂ ਨੂੰ ਮਾਰੀ ਗੋਲੀ
ਉਥੇ ਹੀ ਲਖਬੀਰ ਸਿੰਘ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਪੰਜਾਬ ਪੁਲਿਸ ‘ਤੇ ਵੀ ਸਵਾਲ ਉਠ ਰਹੇ ਹਨ। ਉਸ ਦਾ ਸਸਕਾਰ ਬਹੁਤ ਹੀ ਕਾਹਲੀ-ਕਾਹਲੀ ਵਿੱਚ ਕੀਤ ਗਿਆ, ਲਖਬਰ ਦੇ ਪਰਿਵਾਰ ਨੂੰ ਉਸ ਦੀ ਸ਼ਕਲ ਤੱਕ ਨਹੀਂ ਵਿਖਾਈ ਗਈ। ਪੁਲਿਸ ਨੇ ਜਲਦਬਾਜ਼ੀ ਵਿੱਚ ਸਸਕਾਰ ਕਰਨ ਲਈ ਚਿਖਾ ‘ਤੇ ਡੀਜ਼ਲ ਪਾ ਦਿੱਤਾ।