ਉਤਰਾਖੰਡ ਵਿੱਚ ਅਸਮਾਨ ਤੋਂ ਆਫਤ ਵਰ੍ਹ ਰਹੀ ਹੈ। ਭਾਰੀ ਮੀਂਹ ਵਿਚਾਲੇ ਨਦੀਆਂ ਵਿੱਚ ਪਾਣੀ ਚੜ੍ਹ ਗਿਾ ਹੈ ਤਾਂ ਦੂਜੇ ਪਾਸੇ ਲੋਕਾਂ ਦੀ ਜ਼ਿੰਦਗੀ ਵਿਚ ਵੀ ਉਥਲ-ਪੁਥਲ ਆ ਗਈ ਹੈ। ਅਜਿਹਾ ਹੀ ਇੱਕ ਮਾਮਲਾ ਉਤਰਾਖੰਡ ਦੇ ਹਰਿਦੁਆਰ ਵਿੱਚ ਵੇਖਣ ਨੂੰ ਮਿਲਿਆ। ਹਰਿਦੁਆਰ ਦੇ ਸ਼ਿਆਮਪੁਰ ਇਲਾਕੇ ਦੇ ਕੋਟਾ ਵਾਲੀ ਨਦੀ ਵਿੱਚ 50 ਤੋਂ ਵੱਧ ਯਾਤਰੀਆਂ ਨਾਲ ਭਰੀ ਬੱਸ ਨਦੀ ਵਿੱਚ ਵਗਣ ਤੋਂ ਬਚ ਗਈ। ਭਾਰੀ ਮੀਂਹ ਮਗਰੋਂ ਨਦੀ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਸੀ।
ਨਦੀ ਵਿੱਚ ਅਚਾਨਕ ਪਾਣੀ ਦਾ ਪੱਧਰ ਵਧਣ ਨਾਲ ਬੱਸ ਡਰਾਈਵਰ ਨੇ ਬੱਸ ‘ਤੇ ਕੰਟਰੋਲ ਗੁਆ ਦਿੱਤਾ, ਜਿਸ ਕਰਕੇ ਬੱਸ ਨਦੀ ਵਿੱਚ ਰੁੜਨ ਲਗੀ। ਇਥੇ ਬੱਸ ਨਦੀ ਦੇ ਦੇ ਇੱਕ ਟੋਏ ਵਿੱਚ ਫਸ ਗਈ। ਬੱਸ ਦੇ ਨਦੀ ਵਿੱਚ ਫਸਦੇ ਹੀ ਯਾਤਰੀਆਂ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਕੰਟਰੋਲ ਰੂਮ ਨੂੰ ਸੂਚਨਾ ਦੇਣ ‘ਤੇ ਹਫੜਾ-ਦਫੜੀ ਵਿੱਚ ਕ੍ਰੇਨ ਦੀ ਮਦਦ ਨਾਲ ਬੱਸ ਨੂੰ ਬਾਹਰ ਕੱਢਿਆ ਗਿਆ। ਬੱਸ ਰੁਪੜੀਆ ਡਿਪੂ ਦੀ ਸੀ ਅਤੇ ਹਰਿਦੁਆਰ ਵੱਲ ਜਾ ਰਹੀ ਸੀ।
ਇਹ ਵੀ ਪੜ੍ਹੋ : ਲੁਧਿਆਣਾ ਗੈਸ ਲੀਕ ਕਾਂਡ ‘ਚ 11 ਮੌਤਾਂ ਦਾ ਜ਼ਿੰਮੇਵਾਰ ਕੋਈ ਨਹੀਂ! ਸਾਰੇ ਵਿਭਾਗਾਂ ਨੂੰ ਕਲੀਨ ਚਿੱਟ
ਦੂਜੇ ਪਾਸੇ ਉਤਰਾਖੰਡ ਵਿੱਚ ਮੀਂਹ ਨਾਲ 250 ਸੜਕਾਂ ‘ਤੇ ਆਵਾਜਾਈ ਠੱਪ ਹੋ ਗਈ ਹੈ। ਕਾਲੀਮਾਟੀ ਇਲਾਕੇ ਵਿੱਚ ਪਏ ਭਾਰੀ ਮੀਂਹ ਕਾਰਨ ਆਏ ਪਾਣੀ ਅਤੇ ਮਲਬੇ ਨਾਲ ਗੈਰਸੈਂਣ ਨਗਰ ਤੋਂ ਪੰਜ ਕਿਮੀ. ਦੂਰ ਕਾਲੀਮਾਟੀ ਟੀਸਟੇਟ ਦੇ ਕਰੀਬ ਇੱਕ ਸਕੱਪਰ ਰੁੜਨ ਨਾਲ ਨੈਣੀਤਾਲ-ਕਰਣਪ੍ਰਯਾਗ ਹਾਈਵੇ ਵਿੱਚ ਰੁਕਾਵਟ ਪੈ ਗਈ, ਜਿਸ ਨਾਲ ਗਰਮੀ ਵੇਲੇ ਰਾਜਧਾਨੀ ਗੈਰਸੈਣ ਦਾ ਸਿੱਧਾ ਸਰਕ ਸੰਪਰਕ ਕਰਣਪ੍ਰਯਾਗ, ਜ਼ਿਲ੍ਹਾ ਮੁੱਖ ਦਫਤਰ ਗੋਪੇਸ਼ਵਰ ਅਤੇ ਦੇਹਰਾਦੂਨ ਤੋਂ ਕੱਟ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: