ਮੰਡੀ ਗੋਬਿੰਦਗੜ ਪੁਲਿਸ ਨੇ ਦੇਹ ਵਪਾਰ ਦਾ ਅੱਡਾ ਚਲਾ ਕੇ ਇਥੇ ਆਉਣ ਵਾਲੇ ਲੋਕਾਂ ਦੀ ਅਸ਼ਲੀਲ ਵੀਡੀਓ ਬਣਾ ਕੇ ਫਿਰ ਉਨ੍ਹਾਂ ਨੂੰ ਬਲੈਕਮੇਲ ਕਰਨ ਵਾਲੇ ਰੈਕੇਟ ਦਾ ਪਰਦਾਫਾਸ਼ ਕੀਤਾ।
ਇਸ ਰੈਕੇਟ ਵਿਚ ਸ਼ਾਮਲ ਇਕ ਔਰਤ ਅਤੇ ਉਸ ਦੇ ਸਾਥੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਦੋਂਕਿ ਦੋ ਔਰਤਾਂ ਅਤੇ ਦੋ ਆਦਮੀ ਅਜੇ ਵੀ ਫਰਾਰ ਹਨ। ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਹੈ।
ਮੰਡੀ ਗੋਬਿੰਦਗੜ੍ਹ ਦੀ ਇਕ ਸਵੀਟਸ ਸ਼ਾਪ ਮਾਲਕ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਇਕ ਔਰਤ ਜੋ ਅਕਸਰ ਉਸ ਦੀ ਦੁਕਾਨ ਤੋਂ ਸਾਮਾਨ ਲੈ ਕੇ ਆਉਂਦੀ ਸੀ। ਔਰਤ ‘ਤੇ 3500 ਰੁਪਏ ਬਕਾਇਆ ਸਨ।
ਪੈਸੇ ਮੰਗਣ ‘ਤੇ ਔਰਤ ਨੇ ਉਸ ਨੂੰ 3 ਜੁਲਾਈ ਨੂੰ ਘਰੋਂ ਆ ਕੇ ਪੈਸੇ ਲੈ ਕੇ ਜਾਣ ਲਈ ਕਿਹਾ। ਜਦੋਂ ਉਹ ਔਰਤ ਦੇ ਘਰ ਗਿਆ ਤਾਂ ਉਸਨੂੰ ਉਥੇ ਇੱਕ ਕਮਰੇ ਵਿੱਚ ਬਿਠਾ ਦਿੱਤਾ ਗਿਆ। ਕਮਰੇ ਵਿਚ ਤਿੰਨ ਹੋਰ ਆਦਮੀ ਅਤੇ ਇਕ ਔਰਤ ਵੀ ਸਨ। ਜਿਸ ਕਮਰੇ ਵਿਚ ਉਹ ਬੈਠਾ ਸੀ, ਉਥੇ ਦਰਵਾਜਾ ਬੰਦ ਕਰਕੇ ਦੋ ਲੋਕ ਬਾਹਰ ਖੜ੍ਹੇ ਹੋ ਗਏ ਸਨ। ਉਸ ਤੋਂ 35 ਹਜ਼ਾਰ ਰੁਪਏ ਤੇ ਮੋਬਾਈਲ ਖੋਹ ਲਿਆ ਗਿਆ।
ਇਸ ਤੋਂ ਬਾਅਦ ਕਮਰੇ ਵਿਚ ਉਸ ਦਾ ਅਸ਼ਲੀਲ ਵੀਡੀਓ ਬਣਾਇਆ ਗਿਆ ਅਤੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਉਸ ਤੋਂ 20 ਹਜ਼ਾਰ ਰੁਪਏ ਲੈ ਕੇ ਵੀ ਬਲੈਕਮੇਲਿੰਗ ਬੰਦ ਨਹੀਂ ਹੋਈ। 15 ਜੁਲਾਈ ਨੂੰ ਜਦੋਂ ਉਹ ਆਪਣੇ ਜੀਜੇ ਨਾਲ ਬੈਠਾ ਸੀ, ਤਾਂ ਇਕ ਦੋਸ਼ੀ ਨੇ ਉਥੇ ਆ ਕੇ 50,000 ਰੁਪਏ ਦੀ ਮੰਗ ਕੀਤੀ। ਜਿਸਦੇ ਬਾਅਦ ਉਸਨੇ ਸਾਰੀ ਗੱਲ ਆਪਣੇ ਜੀਜੇ ਨੂੰ ਦੱਸੀ ਅਤੇ ਉਸਨੇ ਪੁਲਿਸ ਨੂੰ ਸ਼ਿਕਾਇਤ ਕੀਤੀ।
ਇਹ ਵੀ ਪੜ੍ਹੋ : ਜ਼ੀਰਕਪੁਰ ‘ਚ ਦਿਨ-ਦਿਹਾੜੇ ਲੁੱਟ- ਬੰਦੂਕ ਦੀ ਨੋਕ ‘ਤੇ ਲੁੱਟਿਆ Muthoot Finance ਦੇ ਰੀਜਨਲ ਮੈਨੇਜਰ ਦਾ ਪਰਿਵਾਰ
ਡੀਐਸਪੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਪੀਟਸ ਸ਼ਾਪ ਮਾਲਕ ਦੀ ਸ਼ਿਕਾਇਤ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ, ਮੰਡੀ ਗੋਬਿੰਦਗੜ੍ਹ ਨਿਵਾਸੀ ਚਰਨਜੀਤ ਸਿੰਘ ਅਤੇ ਇਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਹਾਲਾਂਕਿ ਉਸ ਦੇ ਚਾਰ ਸਾਥੀ ਫਰਾਰ ਹਨ, ਜਿਨ੍ਹਾਂ ਲਈ ਛਾਪੇ ਮਾਰੇ ਜਾ ਰਹੇ ਹਨ।