ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਪਿਛਲੇ ਦਿਨੀਂ ਸਿਆਸਤ ਵਿੱਚ ਚੱਲ ਰਹੀ ਹਲਚਲ ਤੋਂ ਬਾਅਦ ਹੁਣ ਆਪਣਾ ਮਾਨਸਿਕ ਤਣਾਅ ਘੱਟ ਕਰਨ ਲਈ ਆਪਣੇ ਐਨਡੀਏ ਦੇ ਸਾਥੀਆਂ ਨਾਲ ਸਮਾਂ ਬਿਤਾ ਰਹੇ ਹਨ। ਸ਼ਨੀਵਾਰ ਨੂੰ ਉਨ੍ਹਾਂ ਨੇ ਆਪਣੇ ਐਨਡੀਏ ਦੇ ਸਾਥੀਆਂ ਲਈ ਮੋਹਾਲੀ ਦੇ ਮਹਿੰਦਰ ਬਾਗ ਫਾਰਮ ਹਾਊਸ ਵਿੱਚ ਡਿਨਰ ਦਾ ਆਯੋਜਨ ਕੀਤਾ।
ਕੈਪਟਨ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵਿੱਟਰ ‘ਤੇ ਇਸ ਦੇ ਵੇਰਵੇ ਸਾਂਝੇ ਕੀਤੇ। ਇਸ ਦੌਰਾਨ ਉਨ੍ਹਾਂ ਨੇ ਐਨਡੀਏ ਬੈਚਮੈਂਟ (23ਵਾਂ ਤੇ 24ਵਾਂ) ਨੇ ਆਪਣੇ ਜੀਵਨ ਸਾਥੀਆਂ ਨਾਲ ਕੈਪਟਨ ਦੀ ਮੇਜ਼ਬਾਨੀ ਦਾ ਆਨੰਦ ਮਾਣਿਆ।
ਕੈਪਟਨ ਡਿਨਰ ਦੌਰਾਨ ਖੁਸ਼ਨੁਮਾ ਮੂਡ ਵਿੱਚ ਦਿਖਾਈ ਦਿੱਤੇ। ਕੈਪਟਨ ਨੇ ਇਸ ਦੌਰਾਨ ਇੱਕ ਪੁਰਾਣੇ ਹਿੰਦੀ ਫਿਲਮ ਦਾ ਗਾਣਾ ਵੀ ਗਿਆ, ਜਿਸ ਨੂੰ ਉਨ੍ਹਾਂ ‘ਤੇ ਉਨ੍ਹਾਂ ਸਾਥੀਆਂ ਨੇ ਖੂਬ ਆਨੰਦ ਮਾਣਿਆ। ਫਿਰ ਉਨ੍ਹਾਂ ਨੇ ਇੱਕ ਪੰਜਾਬੀ ਗਾਣਾ ਗਾ ਕੇ ਮਾਹੌਲ ਵਿੱਚ ਜਾਨ ਪਾ ਦਿੱਤੀ।
ਭਾਰਤ ਦੀ ਸੁਰੱਖਿਆ ਏਜੰਸੀ ਦੇ ਪਹਿਲੇ ਮੁਖੀ ਰਹੇ ਲੈਫਟੀਨੈਂਟ ਜਨਰਲ ਕਮਲਦਵਾਰ ਨੇ ਇਸ ਦੌਰਾਨ ਕੈਪਟਨ ਨੂੰ ਇੱਕ ਪੁਸਤਕ ਭੇਟ ਕੀਤੀ। ਪੰਜਾਬ ਦੇ ਮੁੱਖ ਮੰਤਰੀ ਵਜੋਂ ਅਸਤੀਫਾ ਦੇਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਪੁਰਾਣੇ ਫੌਜੀ ਸਾਥੀਆਂ ਨਾਲ ਸਮਾਂ ਬਿਤਾ ਰਹੇ ਹਨ।
ਕੈਪਟਨ ਦੇ ਸਹਿਯੋਗੀ ਰਵੀਨ ਠੁਕਰਾਲ ਨੇ ਟਵੀਟ ਕੀਤਾ ਕਿ ਲਗਭਗ ਇੱਕ ਹਫਤੇ ਤੱਕ ਰਾਜਨੀਤੀ ਦੇ ਉਥਲ-ਪੁਥਲ ਵਿੱਚ ਰੁੱਝੇ ਰਹਿਣ ਤੋਂ ਬਾਅਦ, ਕੈਪਟਨ ਆਪਣੇ ਐਨਡੀਏ ਕੋਰਸ ਦੇ 47 ਸਾਥੀਆਂ ਨਾਲ ਯਾਦਗਾਰੀ ਸਮਾਂ ਬਿਤਾ ਰਹੇ ਹਨ।
ਉਹ 24 ਤੋਂ 27 ਸਤੰਬਰ ਤੱਕ ਚੰਡੀਗੜ੍ਹ ਵਿੱਚ ਇੱਕ ਸਮਾਗਮ ਦੀ ਮੇਜ਼ਬਾਨੀ ਕਰ ਰਹੇ ਹਨ। ਇਸਦੇ ਨਾਲ ਉਨ੍ਹਾਂ ਲਿਖਿਆ ਕਿ ਦਿਲ ਤੋਂ ਫੌਜੀ ਕੈਪਟਨ ਅਮਰਿੰਦਰ ਸਿੰਘ ਨੇ ਅਕਤੂਬਰ 2017 ਵਿੱਚ ਇੱਕ ਇਸੇ ਤਰ੍ਹਾਂ ਦੇ ਪ੍ਰੋਗਰਾਮ ਦੀ ਮੇਜ਼ਬਾਨੀ ਕੀਤੀ ਸੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਤਬਾਦਲਿਆਂ ਦਾ ਸਿਲਸਿਲਾ ਜਾਰੀ- 3 IAS ਤੇ 3 PCS ਅਫਸਰਾਂ ਦੇ ਹੋਏ Transfer
ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਸ਼ਨੀਵਾਰ ਨੂੰ ਉਨ੍ਹਾਂ ਦੇ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀਪੀਸੀਸੀ) ਦੇ ਮੁਖੀ ਨਵਜੋਤ ਸਿੰਘ ਸਿੱਧੂ ਦੇ ਵਿੱਚ ਕਈ ਮਹੀਨਿਆਂ ਦੀ ਲੜਾਈ ਦੇ ਬਾਅਦ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਸੀ। ਇਹ ਘਟਨਾਵਾਂ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਆਈਆਂ ਸਨ।