ਪੰਜਾਬ ਲੋਕ ਕਾਂਗਰਸ ਦਾ ਦਫ਼ਤਰ ਖੁੱਲ੍ਹਦੇ ਹੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਉਨ੍ਹਾਂ ਦਾ ਇੱਕੋ-ਇੱਕ ਟੀਚਾ ਕਾਂਗਰਸ ਨੂੰ ਸੱਤਾ ਤੋਂ ਲਾਂਭੇ ਕਰਨਾ ਹੈ। ਇਸੇ ਮਕਸਦ ਨੂੰ ਲੈ ਕੇ ਭਾਜਪਾ ਦੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨਾਲ ਮਿਲ ਕੇ ਚੋਣ ਮੈਦਾਨ ਵਿੱਚ ਹੋਣਗੇ।
ਮੰਗਲਵਾਰ ਨੂੰ ਉਹ ਭਾਜਪਾ ਦੇ ਪੰਜਾਬ ਇੰਚਾਰਜ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨਾਲ ਮੁਲਾਕਾਤ ਕਰਨਗੇ, ਜਿਸ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਚਰਚਾ ਹੋਵੇਗੀ। ਸ਼ੇਖਾਵਤ ਚੋਣ ਤਿਆਰੀਆਂ ਲਈ ਲਗਾਤਾਰ ਚੰਡੀਗੜ੍ਹ ਦਾ ਦੌਰਾ ਕਰ ਰਹੇ ਹਨ। ਇਸ ਤੋਂ ਬਾਅਦ ਅਮਰਿੰਦਰ ਕੌਮੀ ਪ੍ਰਧਾਨ ਜੇਪੀ ਨੱਡਾ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਮੁਲਾਕਾਤ ਹੋਣੀ ਹੈ। ਹਾਲਾਂਕਿ ਸ਼ਾਹ ਫਿਲਹਾਲ ਰੁਝੇਵਿਆਂ ਵਿੱਚ ਚੱਲ ਰਹੇ ਹਨ, ਇਸ ਲਈ ਅਮਰਿੰਦਰ ਦਾ ਦਿੱਲੀ ਦੌਰਾ ਮੁਲਤਵੀ ਹੋਣ ਦੀ ਸੰਭਾਵਨਾ ਹੈ।
ਦੱਸ ਦੇਈਏ ਕਿ ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ਹਨ। ਕੈਪਟਨ ਦਾ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵਿਚਾਲੇ ਕੋਈ ਰਵਾਇਤੀ ਗਠਜੋੜ ਨਹੀਂ ਹੋਵੇਗਾ। ਸੀਟਾਂ ਦਾ ਕੋਟਾ ਪਹਿਲਾਂ ਹੀ ਤੈਅ ਕਰ ਦਿੱਤਾ ਜਾਂਦਾ ਹੈ। ਇਸ ‘ਚ ਸੀਟ ਸ਼ੇਅਰਿੰਗ ਹੋਵੇਗੀ। ਤਿੰਨਾਂ ਵਿੱਚੋਂ ਜਿਸ ਸੀਟ ‘ਤੇ ਮਜ਼ਬੂਤ ਉਮੀਦਵਾਰ ਹੋਵੇਗਾ, ਉਸ ਦੀ ਪਾਰਟੀ ਨੂੰ ਟਿਕਟ ਮਿਲੇਗੀ। ਬਾਕੀ ਦੋਵੇਂ ਉਨ੍ਹਾਂ ਦੀ ਜਿੱਤ ‘ਚ ਮਦਦ ਕਰਨਗੇ। ਇਹੀ ਫਾਰਮੂਲਾ ਹਰ ਸੀਟ ‘ਤੇ ਲਾਗੂ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:
Congress Person open CM Channi’s ” ਪੋਲ”, “CM Channi Spent crores of rupees for advertisement”
ਪੰਜਾਬ ਵਿੱਚ ਸਿਆਸੀ ਪਕੜ ਦਿਖਾਉਣ ਤੋਂ ਵੱਧ ਕੈਪਟਨ ਕਾਂਗਰਸ ਹਾਈਕਮਾਨ ਨੂੰ ਗਲਤ ਸਾਬਤ ਕਰਨਾ ਚਾਹੁੰਦੇ ਹਨ, ਜਿਸ ਨੇ ਅਚਾਨਕ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਕੇ ਕੈਪਟਨ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾ ਦਿੱਤਾ। ਸਿਆਸੀ ਮਾਹਿਰਾਂ ਦਾ ਵੀ ਮੰਨਣਾ ਹੈ ਕਿ ਕੈਪਟਨ ਤੇ ਉਸ ਦੇ ਉਮੀਦਵਾਰਾਂ ਦੀ ਜਿੱਤ-ਹਾਰ ਤੋਂ ਵੱਧ ਕਾਂਗਰਸ ਨੂੰ ਨੁਕਸਾਨ ਹੋਣਾ ਯਕੀਨੀ ਹੈ। ਕੈਪਟਨ ਜਿੰਨਾ ਮਜ਼ਬੂਤ ਹੋਣਗੇ, ਕਾਂਗਰਸ ਓਨੀ ਹੀ ਪਛੜਦੀ ਜਾਵੇਗੀ।
ਇਹ ਵੀ ਪੜ੍ਹੋ : PRTC ਤੇ ਪਨਬੱਸ ਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ ਅੱਜ ਤੋਂ, ਬੱਸਾਂ ਦੇ ਚੱਕੇ ਜਾਮ, ਸੋਚ ਕੇ ਨਿਕਲਣਾ ਘਰੋਂ