ਲਖਨਊ : ਥੁੱਕ ਕੇ ਰੋਟੀਆਂ ਬਣਾਉਣ ਦਾ ਇੱਕ ਹੋਰ ਵੀਡੀਓ ਵਾਇਰਲ ਹੋਇਆ ਹੈ। ਮੇਰਠ ਤੋਂ ਬਾਅਦ ਹੁਣ ਰਾਜਧਾਨੀ ਲਖਨਊ ‘ਚ ਥੁੱਕ ਕੇ ਰੋਟੀਆਂ ਬਣਾਉਣ ਦਾ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਇਕ ਵਿਅਕਤੀ ਢਾਬੇ ‘ਤੇ ਥੁੱਕ ਕੇ ਤੰਦੂਰ ‘ਚ ਰੋਟੀ ਪਕਾ ਰਿਹਾ ਹੈ। ਵਿਅਕਤੀ ਦੀ ਇਸ ਹਰਕਤ ਨੂੰ ਕਿਸੇ ਨੇ ਕੈਮਰੇ ‘ਚ ਕੈਦ ਕਰ ਲਿਆ ਅਤੇ ਵਾਇਰਲ ਕਰ ਦਿੱਤਾ।
ਮੋਬਾਈਲ ਫੋਨ ਤੋਂ ਰਿਕਾਰਡ ਕੀਤੀ ਇਸ ਵੀਡੀਓ ‘ਚ ਨਜ਼ਰ ਆ ਰਿਹਾ ਹੈ ਕਿ ਕਿਵੇਂ ਥੁੱਕ ਕੇ ਰੋਟੀਆਂ ਬਣਾਈਆਂ ਜਾ ਰਹੀਆਂ ਹਨ। ਹਾਲਾਂਕਿ ਹੁਣ ਮਾਮਲਾ ਪੁਲਿਸ ਕੋਲ ਪਹੁੰਚ ਗਿਆ ਹੈ।
ਦਰਅਸਲ, ਥੁੱਕ ਕੇ ਰੋਟੀਆਂ ਬਣਾਉਣ ਦਾ ਇਹ ਵੀਡੀਓ ਕਾਕੋਰੀ ਦੇ ਇਮਾਮ ਅਲੀ ਹੋਟਲ ਦਾ ਦੱਸਿਆ ਜਾ ਰਿਹਾ ਹੈ। ਇਸ ਵੀਡੀਓ ‘ਚ ਥੁੱਕ ਕੇ ਤੰਦੂਰ ਵਿੱਚ ਰੋਟੀ ਪਕਾਉਂਦਾ ਦਿਖਦਾ ਹੈ। ਇਸ ਵੀਡੀਓ ‘ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਕਾਕੋਰੀ ਪੁਲਿਸ ਨੇ ਹੋਟਲ ਮਾਲਕ ਯਾਕੂਬ ਅਤੇ ਉਸਦੇ ਚਾਰ ਕਰਮਚਾਰੀਆਂ ਨੂੰ ਹਿਰਾਸਤ ‘ਚ ਲੈ ਲਿਆ ਹੈ। ਫਿਲਹਾਲ ਪੁਲਸ ਵਾਇਰਲ ਵੀਡੀਓ ਦੇ ਮਾਮਲੇ ‘ਚ ਪੁੱਛਗਿੱਛ ਕਰ ਰਹੀ ਹੈ।
ਵਾਇਰਲ ਵੀਡੀਓ ‘ਚ ਵਿਅਕਤੀ ਰੋਟੀ ਪਕਾਉਂਦਾ ਨਜ਼ਰ ਆ ਰਿਹਾ ਹੈ ਅਤੇ ਉਸ ਦੇ ਨੇੜੇ ਦੋ ਹੋਰ ਨੌਜਵਾਨ ਵੀ ਦਿਖਾਈ ਦੇ ਰਹੇ ਹਨ। ਇਸ ਦੌਰਾਨ ਵਿਅਕਤੀ ਰੋਟੀ ‘ਤੇ ਥੁੱਕਦਾ ਹੈ ਅਤੇ ਫਿਰ ਇਸ ਨੂੰ ਪਕਾਉਣ ਲਈ ਤੰਦੂਰ ਵਿੱਚ ਰੱਖਦਾ ਹੈ। ਇਸ ਵੀਡੀਓ ਨੂੰ ਦੂਰੋਂ ਕਿਸੇ ਨੇ ਚੁੱਪ-ਚਪੀਤੇ ਤਰੀਕੇ ਨਾਲ ਕੈਮਰੇ ‘ਚ ਕੈਦ ਕਰ ਲਿਆ ਹੈ, ਜਿਸ ਕਾਰਨ ਇਹ ਬਹੁਤਾ ਸਪੱਸ਼ਟ ਨਹੀਂ ਹੈ ਪਰ ਇਹ ਜ਼ਰੂਰ ਦਿਖਾਈ ਦੇ ਰਿਹਾ ਹੈ ਕਿ ਰੋਟੀ ‘ਚ ਥੁੱਕਿਆ ਜਾ ਰਿਹਾ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਵਿੱਚ ਹੀ ਮੇਰਠ ਵਿੱਚ ਮੰਗਣੀ ਦੇ ਪ੍ਰੋਗਰਾਮ ਦੌਰਾਨ ਥੁੱਕ ਕੇ ਰੋਟੀਆਂ ਬਣਾਉਣ ਦਾ ਵੀਡੀਓ ਵਾਇਰਲ ਹੋਇਆ ਸੀ। ਪਿਛਲੇ ਸਾਲ ਦਸੰਬਰ ‘ਚ ਮੇਰਠ ਦੇ ਥਾਣਾ ਕੰਕਰਖੇੜਾ ਇਲਾਕੇ ‘ਚ ਤੰਦੂਰ ਕਾਰੀਗਰ ਨੌਸ਼ਾਦ ਨੂੰ ਥੁੱਕ ਕੇ ਰੋਟੀਆਂ ਬਣਾਉਂਦੇ ਦੇਖਿਆ ਗਿਆ ਸੀ। ਇਸ ਘਟਨਾ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕਈ ਵੀਡੀਓ ਸਾਹਮਣੇ ਆ ਚੁੱਕੇ ਹਨ।