ਸਖ਼ਤ ਕਾਨੂੰਨਾਂ ਵਾਲੇ ਇਸਲਾਮਿਕ ਦੇਸ਼ ਈਰਾਨ ਵਿੱਚ ਕੁੜੀਆਂ ਨੂੰ ਜ਼ਹਿਰ ਦੇਣ ਦਾ ਮਾਮਲਾ ਦੁਨੀਆ ਭਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇੱਥੇ ਸਕੂਲ, ਕਾਲਜ ਅਤੇ ਯੂਨੀਵਰਸਿਟੀ ‘ਚ ਪੜ੍ਹਦੀਆਂ ਲੜਕੀਆਂ ‘ਤੇ ਜ਼ਹਿਰੀਲੀ ਗੈਸ ਅਤੇ ਕੈਮੀਕਲ ਨਾਲ ਹਮਲਾ ਕੀਤਾ ਗਿਆ, ਜਿਸ ਕਾਰਨ ਹਜ਼ਾਰਾਂ ਲੜਕੀਆਂ ਦੀ ਸਿਹਤ ਵਿਗੜ ਗਈ। ਹੁਣ ਈਰਾਨ ਸਰਕਾਰ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦਾ ਦਾਅਵਾ ਕਰ ਰਹੀ ਹੈ।
ਈਰਾਨੀ ਮੀਡੀਆ ਦੇ ਹਵਾਲੇ ਨਾਲ ਪਤਾ ਲੱਗਾ ਹੈ ਕਿ ਈਰਾਨ ‘ਚ ਕੁੜੀਆਂ ਨੂੰ ਜ਼ਹਿਰ ਦੇਣ ਦੇ ਮਾਮਲਿਆਂ ‘ਚ 100 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਮੁਲਜ਼ਮਾਂ ਵਿੱਚੋਂ ਜ਼ਿਆਦਾਤਰ ਸਰਕਾਰੀ ਮੁਲਾਜ਼ਮ ਹਨ। ਇਹ ਉਹ ਲੋਕ ਹਨ ਜੋ ਔਰਤਾਂ ਨੂੰ ‘ਇਸਲਾਮ’ ਦੇ ਸਖ਼ਤ ਨਿਯਮਾਂ ਦੀ ਪਾਲਣਾ ਕਰਨ ਲਈ ਮਜਬੂਰ ਕਰਦੇ ਹਨ ਅਤੇ ਉਨ੍ਹਾਂ ਨੂੰ ਮਰਦਾਂ ਦੇ ਬਰਾਬਰ ਦਰਜਾ ਨਹੀਂ ਦਿੰਦੇ ਹਨ।
ਕੁੜੀਆਂ ‘ਤੇ ਜ਼ਹਿਰ ਨਾਲ ਹਮਲੇ ਕਾਰਨ ਪਿਛਲੇ ਸਾਲ ਸ਼ੁਰੂ ਹੋਏ ਪ੍ਰਦਰਸ਼ਨਾਂ ਦੇ ਨਾਲ ਉਠ ਰਹੀ ਆਜ਼ਾਦੀ ਦੀ ਆਵਾਜ਼ ਨੂੰ ਮੰਨਿਆ ਜਾ ਰਿਹਾ ਹੈ। ਪਿਛਲੇ ਸਾਲ ਸਤੰਬਰ ਨੂੰ ਇਸ ਮੁਲਕ ਦੇ ਕਈ ਸ਼ਹਿਰਾਂ ਵਿੱਚ ਹਿਜਾਬ ਵਿਰੋਧੀ ਪ੍ਰਦਰਸ਼ਨ ਸ਼ੁਰੂ ਹੋਏ ਸਨ। ਉਦੋਂ ਵੱਡੀ ਗਿਣਤੀ ਵਿੱਚ ਔਰਤਾਂ ਨੇ ਆਪਣੇ ਅਧਿਕਾਰਾਂ ਦੀ ਮੰਗ ਕੀਤੀ ਸੀ, ਜਿਸ ਨਾਲ ਇਸਲਾਮਿਕ ਕੱਟੜਪੰਥੀ ਨਾਰਾਜ਼ ਹੋ ਗਏ ਸਨ। ਉਦੋਂ ਤੋਂ ਉਥੇ ਕੁੜੀਆਂ ਤੇ ਔਰਤਾਂ ਖਿਲਾਫ਼ ਅਪਰਾਧਕ ਘਟਨਾਵਾਂ ਵਿੱਚ ਤੇਜ਼ੀ ਆਈ।
ਪਿਛਲੇ ਦਿਨੀਂ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹਦੀਆਂ ਲੜਕੀਆਂ ‘ਤੇ ਜ਼ਹਿਰੀਲੀ ਗੈਸ ਅਤੇ ਕੈਮੀਕਲ ਨਾਲ ਹਮਲਾ ਹੋਇਆ ਸੀ। ਇਸ ਕਾਰਨ ਪੰਜ ਹਜ਼ਾਰ ਦੇ ਕਰੀਬ ਲੜਕੀਆਂ ਰਹੱਸਮਈ ਢੰਗ ਨਾਲ ਬੀਮਾਰ ਹੋ ਗਈਆਂ, ਕਈਆਂ ਦੀ ਮੌਤ ਹੋ ਗਈ। ਇਹ ਮਾਮਲਾ ਪੂਰੀ ਦੁਨੀਆ ‘ਚ ਗੂੰਜਿਆ, ਜਿਸ ਤੋਂ ਬਾਅਦ ਦਬਾਅ ‘ਚ ਆ ਕੇ ਈਰਾਨੀ ਸ਼ਾਸਨ ਦੇ ਸੁਪਰੀਮ ਨੇਤਾ ਅਯਾਤੁੱਲਾ ਅਲੀ ਖਮੇਨੀ ਨੇ ਕਿਹਾ ਕਿ ਉਹ ਧੀਆਂ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਨੂੰ ਸਜ਼ਾ ਦੇਣਗੇ।
ਇਹ ਵੀ ਪੜ੍ਹੋ : ਜੈਮਾਲਾ ਹੋ ਗਈ, ਫੇਰੇ ਵੀ ਹੋ ਗਏ, ਮੁੰਡੇ ਦੀ ਕਰਤੂਤ ‘ਤੇ ਲਾੜੀ ਨੇ ਨਾਲ ਜਾਣ ਤੋਂ ਕਰ ਦਿੱਤੀ ਨਾਂਹ
ਸਰਕਾਰ ਵੱਲੋਂ ਕਰਵਾਈ ਗਈ ਜਾਂਚ ਵਿੱਚ ਸਾਹਮਣੇ ਆਇਆ ਕਿ ਲੜਕੀਆਂ ਦੇ ਪਾਣੀ ਵਿੱਚ ਮੱਠਾ ਜ਼ਹਿਰ (Slow poison) ਮਿਲਾਇਆ ਗਿਆ ਸੀ। ਇਸ ਤੋਂ ਬਾਅਦ ਸਬੂਤਾਂ ਦੇ ਆਧਾਰ ‘ਤੇ ਈਰਾਨ ਦੇ ਕਈ ਸ਼ਹਿਰਾਂ ‘ਚ ਦੋਸ਼ੀਆਂ ਦੀ ਗ੍ਰਿਫਤਾਰੀ ਸ਼ੁਰੂ ਹੋ ਗਈ। ਸਰਕਾਰੀ ਨਿਊਜ਼ ਏਜੰਸੀ ਮੁਤਾਬਕ ਪੁਲਿਸ ਨੇ ਜਿਨ੍ਹਾਂ ਲੋਕਾਂ ਨੂੰ ਫੜਿਆ ਹੈ, ਉਨ੍ਹਾਂ ‘ਚੋਂ ਜ਼ਿਆਦਾਤਰ ਸਰਕਾਰੀ ਕਰਮਚਾਰੀ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਉਹ ਲੋਕ ਹਨ, ਜੋ ਸਰਕਾਰ ਪੱਖੀ ਅਤੇ ਕੱਟੜਪੰਥੀ ਹਨ।
ਵੀਡੀਓ ਲਈ ਕਲਿੱਕ ਕਰੋ -: