Case registered: ਜਲੰਧਰ: ਬੀਤੇ ਦਿਨੀ ਲੁਧਿਆਣਾ ਵਿਖੇ ਰਾਸ਼ਨ ਨਾ ਮਿਲਣ ਕਾਰਨ ਇੱਕ ਪ੍ਰਵਾਸੀ ਮਜ਼ਦੂਰ ਵਲੋਂ ਕੀਤੀ ਗਈ ਆਤਮ ਹੱਤਿਆ ਸੰਬੰਧੀ ਬੋਲਦਿਆਂ ਬਸਪਾ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਪ੍ਰਧਾਨ ਅੰਮ੍ਰਿਤਪਾਲ ਭੌਸਲੇ ਨੇ ਕਿਹਾ ਕਿ ਕਾਂਗਰਸ ਪਾਰਟੀ ਲਾਕਡਾਊਨ ਦੌਰਾਨ ਸੂਬੇ ਅੰਦਰ ਲੋਕ ਨੂੰ ਰਾਸ਼ਨ ਸਮੇਤ ਹੋਰ ਜਰੂਰੀ ਵਸਤੂਆਂ ਦੇਣ ‘ਚ ਪੂਰੀ ਤਰਾਂ ਫੇਲ ਹੋਈ ਹੈ ਅਤੇ ਇਹ ਸਰਕਾਰ ਦੀ ਨਾਕਾਮੀ ਦਾ ਹੀ ਨਤੀਜਾ ਹੈ ਕਿ ਭੁੱਖ ਕਾਰਨ ਇੱਕ ਪ੍ਰਵਾਸੀ ਮਜ਼ਦੂਰ ਨੂੰ ਆਤਮ ਕਰਨੀ ਪਈ।
ਸਰਕਾਰ ਦੇ ਮਾੜੇ ਸਿਸਟਮ ਤੋਂ ਦੁਖੀ ਹੋ ਕੇ ਲੋਕ ਵਾਪਸ ਆਪਣੇ ਸੂਬਿਆਂ ਨੂੰ ਜਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਭੂਸ਼ਨ ਆਸ਼ੂ ਸੂਬੇ ਦੇ ਖੁਰਾਕ ਸਪਲਾਈ ਮੰਤਰੀ ਹਨ ਅਤੇ ਲੋਕ ਰਾਸ਼ਨ ਲਈ ਤਰਸ ਰਹੇ ਹਨ ਤੇ ਰਾਸ਼ਨ ਨਾ ਹੋਣ ਕਾਰਨ ਪ੍ਰਵਾਸੀ ਮਜ਼ਦੂਰ ਵਲੋਂ ਕੀਤੀ ਗਈ ਆਤਮ ਹੱਤਿਆ ਲਈ ਭਾਰਤ ਭੂਸ਼ਨ ਆਸ਼ੂ ਖਿਲਾਫ਼ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ। ਕਿਉਂਕਿ ਉਹਨਾਂ ਨੇ ਡਿਪੂ ਵਾਲਿਆਂ ਦੀ ਕੋਈ ਗੱਲ ਨਹੀਂ ਸੁਣੀ ਅਤੇ ਕੇਂਦਰ ਵੱਲੋਂ ਭੇਜੀ ਕਣਕ ਅਤੇ ਦਾਲ ਅਜੇ ਤੱਕ ਪੰਜਾਬ ਵਿੱਚ ਵੰਡੀ ਨਹੀਂ ਗਈ। ਬਸਪਾ ਆਗੂ ਅੰਮ੍ਰਿਤਪਾਲ ਭੌਂਸਲੇ ਨੇ ਕਿਹਾ ਸਰਕਾਰ ਹਰ ਫਰੰਟ ਤੇ ਫੇਲ੍ਹ ਹੈ।