Cases of Corona found from : ਪੰਜਾਬ ਨੂੰ ਕੋਰੋਨਾ ਮਹਾਮਾਰੀ ਨੇ ਪੂਰੀ ਤਰ੍ਹਾਂ ਆਪਣੀ ਲਪੇਟ ਵਿਚ ਲੈ ਲਿਆ ਹੈ। ਰੋਜ਼ਾਨਾ ਵੱਖ-ਵੱਖ ਜ਼ਿਲਿਆਂ ਤੋਂ ਇਸ ਦੇ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਹਨ। ਫਾਜ਼ਿਲਕਾ ਤੋਂ ਇਸ ਦਾ ਇਕ ਤੇ ਪਠਾਨਕੋਟ ਜ਼ਿਲੇ ਤੋਂ ਵੀ ਇਸ ਦੇ ਚਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਫਾਜ਼ਿਲਕਾ ਅੰਦਰ ਇੱਕ ਹੋਰ ਵਿਅਕਤੀ ਦੀ ਮੈਡੀਕਲ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ । ਫਾਜ਼ਿਲਕਾ ਨਿਵਾਸੀ 38 ਸਾਲਾ ਇਹ ਵਿਅਕਤੀ 13 ਜੂਨ ਨੂੰ ਦਿੱਲੀ ਤੋਂ ਪਰਤਿਆ ਸੀ । 15 ਜੂਨ ਨੂੰ ਜਾਂਚ ਲਈ ਖੂਨ ਦੇ ਸੈਂਪਲ ਲਏ ਗਏ ਸੀ ਜਿਸ ਦੀ ਰਿਪੋਰਟ ਅੱਜ 17 ਜੂਨ ਨੂੰ ਪੋਜ਼ੀਟਿਵ ਪਾਈ ਗਈ ਹੈ । ਸਿਵਲ ਸਰਜਨ ਫਾਜ਼ਿਲਕਾ ਡਾਕਟਰ ਚੰਦਰ ਮੋਹਨ ਕਟਾਰੀਆ ਅਨੁਸਾਰ ਮਰੀਜ਼ ਨੂੰ ਜਲਾਲਾਬਾਦ ਵਿਖੇ ਆਈਸੋਲੇਸ਼ਨ ਵਾਰਡ ਵਿੱਚ ਭੇਜ ਕੇ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ ।
ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨ ਪਠਾਨਕੋਟ ਜ਼ਿਲੇ ਵਿਚ ਚਾਰ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਮੰਗਲਵਾਰ ਨੂੰ 197 ਸੈਂਪਲਾਂ ਦੀ ਰਿਪੋਰਟ ਆਈ, ਜਿਨ੍ਹਾਂ ਵਿਚੋਂ 193 ਨੈਗੇਟਿਵ ਤੇ ਚਾਰ ਪਾਜ਼ੀਟਿਵ ਪਾਏ ਗਏ। ਇਸ ਨਾਲ ਹੁਣ ਜ਼ਿਲੇ ਵਿਚ ਕੋਰੋਨਾ ਦੇ ਕੁਲ ਮਾਮਲਿਆਂ ਦੀ ਗਿਣਤੀ 155 ਹੋ ਗਈ ਹੈ। ਦੱਸ ਦੇਈਏ ਕਿ ਪੰਜਾਬ ਸਰਕਾਰ ਦੀ ਡਿਸਚਾਰਜ ਪਾਲਿਸੀ ਅਧੀਨ ਹੁਣ ਤੱਕ ਜ਼ਿਲੇ ਵਿਚੋਂ 84 ਲੋਕਾਂ ਨੂੰ ਹਸਪਤਾਲੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ। ਹੁਣ ਜ਼ਿਲੇ ਵਿਚ ਕੁਲ 66 ਐਕਟਿਵ ਮਾਮਲੇ ਹਨ।
ਹੁਣ ਤੱਕ ਜ਼ਿਲੇ ਵਿਚ 5 ਲੋਕ ਇਸ ਮਹਾਮਾਰੀ ਨਾਲ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ। ਦੱਸ ਦੇਈਏ ਕਿ ਪੰਜਾਬ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਸੂਬੇ ਵਿਚ ਕੋਰੋਨਾ ਪੀੜਤਾਂ ਦੀ ਗੀਣਤੀ 3400 ਤੋਂ ਵੀ ਵਧ ਹੋ ਗਈ ਹੈ, ਜਦਕਿ ਇਸ ਨਾਲ ਸੂਬੇ ਵਿਚ ਮਰਨ ਵਾਲਿਆਂ ਦੀ ਗਿਣਤੀ 82 ਹੋ ਚੁੱਕੀ ਹੈ।