ਸੀਬੀਆਈ ਨੇ ਬਠਿੰਡਾ ਦੇ ਇੱਕ ਜੱਜ ਨੂੰ ਰਿਸ਼ਵਤਖੋਰੀ ਦੇ ਇੱਕ ਮਾਮਲੇ ਵਿੱਚ ਕਲੀਨ ਚਿੱਟ ਦੇ ਦਿੱਤੀ ਹੈ। ਇਸ ਮਾਮਲੇ ਵਿੱਚ ਜੱਜ ਦੇ ਨਾਮ ‘ਤੇ 30 ਲੱਖ ਰੁਪਏ ਦੀ ਰਿਸ਼ਵਤ ਮੰਗਣ ਦਾ ਮਾਮਲਾ ਸ਼ਾਮਲ ਸੀ, ਜਿਸ ਵਿਚ ਵਕੀਲ ਨੇ ਪਤਨੀ ਦੇ ਪੱਖ ਨੂੰ ਕਿਹਾ ਸੀ ਕਿ ਉਹ ਜੱਜ ਨੂੰ ਜਾਣਦਾ ਹੈ ਅਤੇ ਰਿਸ਼ਵਤ ਦੇ ਰਕਮ ਨਾਲ ਉਨ੍ਹਾਂ ਦੇ ਹੱਕ ਵਿਚ ਫੈਸਲਾ ਕਰਵਾ ਦੇਵੇਗਾ।
ਸੀਬੀਆਈ ਨੇ ਵਕੀਲ ਅਤੇ ਉਸ ਦੇ ਸਾਥੀ ਨੂੰ ਚੰਡੀਗੜ੍ਹ ਵਿੱਚ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ, ਇਸ ਤੋਂ ਬਾਅਦ ਅਦਾਲਤ ਦੇ ਨੋਟਿਸ ਦਾ ਜਵਾਬ ਦਿੰਦੇ ਹੋਏ, ਸੀਬੀਆਈ ਜੱਜ ਤੋਂ ਪੁੱਛਗਿੱਛ ਕਰਨ ਲਈ ਬਠਿੰਡਾ ਗਈ। ਸੀਬੀਆਈ ਨੇ ਹੁਣ ਅਦਾਲਤ ਨੂੰ ਸੂਚਿਤ ਕੀਤਾ ਹੈ ਕਿ ਜੱਜ ਦੀ ਇਸ ਮਾਮਲੇ ਵਿੱਚ ਕੋਈ ਭੂਮਿਕਾ ਨਹੀਂ ਹੈ।
ਦੱਸ ਦੇਈਏ ਕਿ ਮਾਮਲਾ 13 ਅਗਸਤ 2025 ਦਾ ਹੈ। ਫਿਰੋਜਪੁਰ ਦੀ ਬੇਦੀ ਕਾਲੋਨੀ ਦੇ ਰਹਿਣ ਵਾਲੇ ਹਰਸਿਮਰਨਜੀਤ ਸਿੰਘ ਨੇ ਸੀਬੀਆਈ ਨੂੰ ਸਿਕਾਇਤ ਦਿੱਤੀ ਸੀ ਕਿ ਉਸ ਦੀ ਚਚੇਰੀ ਭੈਣ ਦੇ ਬਠਿੰਡਾ ਕੋਰਟ ਵਿਚ ਚੱਲ ਰਹੇ ਤਲਾਕ ਦੇ ਕੇਸ ਵਿਚ ਐਡਵੋਕੇਟ ਜਤਿਨ ਸਲਮਾਨ ਫੈਸਲਾ ਉਨ੍ਹਾਂ ਦੇ ਹੱਕ ਵਿਚ ਕਰਵਾਉਣ ਲਈ ਜੱਜ ਦੇ ਨਾਂ ‘ਤੇ ਵਾਰ-ਵਾਰ 30 ਲੱਖ ਰੁਪਏ ਰਿਸ਼ਵਤ ਮੰਗ ਰਿਹਾ ਸੀ। ਇਸ ਸਬੰਧੀ ਸੀਬੀਆਈ ਨੇ ਜਾਲ ਵਿਛਾਇਆ ਤੇ 5 ਲੱਖ ਰੁਪਏ ਦੀ ਪਹਿਲੀ ਕਿਸ਼ਤ ਲੈਂਦੇ ਸਲਵਾਨ ਤੇ ਉਸ ਦੇ ਸਾਥੀ ਨੂੰ ਫੜ ਲਿਆ। ਦੋਵਾਂ ਨੂੰ ਕੋਰਟ ਵਿਚ ਪੇਸ਼ ਕਰਕੇ ਬੁੜੈਲ ਜੇਲ੍ਹ ਭੇਜ ਦਿੱਤਾ ਗਿਆ।
ਕਿਉਂਕਿ ਇਸ ਮਾਮਲੇ ਵਿੱਚ ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਇੱਕ ਜੱਜ ਦੇ ਨਾਮ ‘ਤੇ ਰਿਸ਼ਵਤ ਮੰਗੀ ਗਈ ਸੀ, ਇਸ ਲਈ ਸੀਬੀਆਈ ਅਦਾਲਤ ਨੇ ਬਾਅਦ ਵਿੱਚ ਬਠਿੰਡਾ ਦੇ ਜੱਜ ਨੂੰ ਇੱਕ ਨੋਟਿਸ ਜਾਰੀ ਕੀਤਾ, ਜਿਸ ਵਿੱਚ ਕਿਹਾ ਗਿਆ ਸੀ ਕਿ ਉਨ੍ਹਾਂ ਦਾ ਨਾਮ ਇਸ ਮਾਮਲੇ ਵਿੱਚ ਫਸਾਇਆ ਗਿਆ ਹੈ ਅਤੇ ਇਸ ਲਈ, ਉਨ੍ਹਾਂ ਨੂੰ ਪੁੱਛਗਿੱਛ ਕਰਨ ਦੀ ਲੋੜ ਹੈ। ਇਸ ਤੋਂ ਬਾਅਦ, ਸੀਬੀਆਈ ਟੀਮ ਬਠਿੰਡਾ ਪਹੁੰਚੀ, ਜਿੱਥੇ ਜੱਜ ਤੋਂ ਬੰਦ ਕਮਰੇ ਵਿੱਚ ਪੁੱਛਗਿੱਛ ਕੀਤੀ ਗਈ।
ਇਹ ਵੀ ਪੜ੍ਹੋ : ਰਿਸ਼ਵਤ ਮਾਮਲੇ ‘ਚ ਫੜੇ ਗਏ DIG ਦੇ ਘਰੋਂ ਮਿਲਿਆ ਕਰੋੜਾਂ ਦਾ ਕੈਸ਼ ਤੇ ਗਹਿਣੇ! ਨੋਟਾਂ ਨਾਲ ਭਰੇ ਬੈਗ ਤੇ ਅਟੈਚੀ
ਸੀਬੀਆਈ ਜਾਂਚ ਵਿਚ ਸਾਹਮਣੇ ਆਇਆ ਕਿ ਜੱਜ ਦਾ ਨਾਂ ਸਿਰਫ ਇਸਤੇਮਾਲ ਕੀਤਾ ਗਿਆ ਹੈ। ਐਡਵੋਕੇਟ ਸਲਮਾਨ ਦ ਜੱਜ ਨਾਲ ਪੁਰਾਣੀ ਜਾਣ-ਪਛਾਣ ਸੀ ਇਸ ਤੋਂ ਵੱਧ ਕੁਝ ਨਹੀਂ। ਸੀਬੀਆਈ ਜਾਂਚ ਵਿਚ ਇਹ ਵੀ ਸਾਹਮਣੇ ਆਇਆ ਕਿ ਸ਼ਿਕਾਇਤਕਰਤਾ ਦ ਭੈਣ ਦਾ ਤਲਾਕ ਦਾ ਕੇਸ ਉਸ ਜੱਜ ਦੀ ਕੋਰਟ ਵਿਚ ਸੀ ਹੀ ਨਹੀਂ, ਸਗੋਂ ਉਹ ਕੇਸ ਸਪੈਸ਼ਲ ਫੈਮਿਲੀ ਕੋਰਟ ਵਿਚ ਚੱਲ ਰਿਹਾ ਸੀ।
ਵੀਡੀਓ ਲਈ ਕਲਿੱਕ ਕਰੋ -:
























