ਸੀਬੀਆਈ ਨੇ ਮੇਘਾਲਿਆ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਨੂੰ ਰਿਸ਼ਵਤ ਪੇਸ਼ਕਸ਼ ਮਾਮਲੇ ਵਿੱਚ ਪੁੱਛਗਿੱਛ ਲਈ ਦਿੱਲੀ ਹੈੱਡਕੁਆਰਟਰ ਵਿੱਚ ਤਲਬ ਕੀਤਾ ਹੈ। ਸੂਤਰਾਂ ਮੁਤਾਬਕ ਉਨ੍ਹਾਂ ‘ਤੇ ਜੰਮੂ-ਕਸ਼ਮੀਰ ਦੇ ਰਾਜਪਾਲ ਹੁੰਦਿਆਂ ਦੋ ਫਾਈਲਾਂ ਕਲੀਅਰ ਕਰਨ ਲਈ 300 ਕਰੋੜ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਕਰਨ ਦਾ ਦੋਸ਼ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੀਬੀਆਈ ਨੇ ਰਿਸ਼ਵਤਖੋਰੀ ਦੇ ਦੋਸ਼ਾਂ ਨੂੰ ਲੈ ਕੇ ਸਾਬਕਾ ਰਾਜਪਾਲ ਸੱਤਿਆ ਪਾਲ ਮਲਿਕ ਦੇ ਖਿਲਾਫ ਸੀਬੀਆਈ ਜਾਂਚ ਦੇ ਨਿਰਦੇਸ਼ ਦਿੱਤੇ ਸਨ। ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਵੀ ਇਸ ਨੂੰ ਮਨਜ਼ੂਰੀ ਦੇ ਦਿੱਤੀ ਸੀ।
ਦਰਅਸਲ, ਸੱਤਿਆ ਪਾਲ ਮਲਿਕ ਨੇ ਦਾਅਵਾ ਕੀਤਾ ਸੀ ਕਿ ਜਦੋਂ ਉਹ ਜੰਮੂ-ਕਸ਼ਮੀਰ ਦੇ ਰਾਜਪਾਲ ਸਨ ਤਾਂ ਉਨ੍ਹਾਂ ਨੂੰ 300 ਕਰੋੜ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਕੀਤੀ ਗਈ ਸੀ। ਇਹ ਰਿਸ਼ਵਤ ‘ਅੰਬਾਨੀ’ ਅਤੇ ‘ਆਰਐਸਐਸ ਨਾਲ ਸਬੰਧਤ ਵਿਅਕਤੀ’ ਦੀਆਂ ਦੋ ਫਾਈਲਾਂ ਨੂੰ ਕਲੀਅਰ ਕਰਨ ਲਈ ਦਿੱਤੀ ਜਾਣੀ ਸੀ ਪਰ ਉਨ੍ਹਾਂ ਨੇ ਇਹ ਡੀਲ ਠੁਕਰਾ ਦਿੱਤਾ। ਸੀਬੀਆਈ ਨੇ ਜੰਮੂ-ਕਸ਼ਮੀਰ ਕਰਮਚਾਰੀ ਸਿਹਤ ਬੀਮਾ ਯੋਜਨਾ ਅਤੇ ਹਾਈਡਰੋ ਪਾਵਰ ਪ੍ਰੋਜੈਕਟ ਦੇ ਠੇਕਿਆਂ ਬਾਰੇ ਵੀ 2 ਐਫਆਈਆਰ ਦਰਜ ਕੀਤੀਆਂ ਹਨ।
ਇਹ ਵੀ ਪੜ੍ਹੋ : ਕੈਲੀਫੋਰਨੀਆ ‘ਚ ਪੰਜਾਬੀ ਪਰਿਵਾਰ ਦਾ ਕਤਲ ਮਾਮਲਾ, ਪੁਲਿਸ ਵਲੋਂ ਦੋਸ਼ ਆਇਦ, ਇੱਕ ਹੋਰ ਗ੍ਰਿਫਤਾਰ
ਰਿਪੋਰਟਾਂ ਮੁਤਾਬਕ ਸੀਬੀਆਈ ਨੇ ਮਲਿਕ ਨੂੰ ਦਿੱਲੀ ਸਥਿਤ ਸੀਬੀਆਈ ਦਫ਼ਤਰ ਬੁਲਾਇਆ ਅਤੇ ਉਸ ਤੋਂ ਪੂਰੇ ਮਾਮਲੇ ਬਾਰੇ ਪੁੱਛਗਿੱਛ ਕੀਤੀ। ਪਿਛਲੇ ਸਾਲ 17 ਅਕਤੂਬਰ ਨੂੰ ਰਾਜਸਥਾਨ ਵਿੱਚ ਇੱਕ ਸਮਾਗਮ ਵਿੱਚ ਮਲਿਕ ਨੇ ਕਿਹਾ ਸੀ, ”ਦੋ ਫਾਈਲਾਂ ਮੇਰੇ ਕੋਲ ਆਈਆਂ ਸਨ। ਸਕੱਤਰਾਂ ਵਿੱਚੋਂ ਇੱਕ ਨੇ ਮੈਨੂੰ ਕਿਹਾ ਸੀ ਕਿ ਜੇ ਮੈਂ ਇਨ੍ਹਾਂ ਨੂੰ ਮਨਜ਼ੂਰੀ ਦਿੰਦਾ ਹਾਂ ਤਾਂ ਮੈਨੂੰ ਹਰੇਕ ਲਈ 150 ਕਰੋੜ ਮਿਲ ਸਕਦੇ ਨੇ। ਮੈਂ ਇਹ ਕਹਿੰਦੇ ਹੋਏ ਆਫਰ ਠੁਕਰਾ ਦਿੱਤਾ ਕਿ ਕਸ਼ਮੀਰ ਵਿੱਚ ਪੰਜ ਕੁੜਤੇ-ਪਜਾਮੇ ਲਿਆਇਆ ਸੀ ਤੇ ਅਜੇ ਉਨ੍ਹਾਂ ਨਾਲ ਵਾਪਿਸ ਜਾਵਾਂਗਾ।” ਇਸ ਮਗਰੋਂ ਉਨ੍ਹਾਂ ਕਿਹਾ ਸੀ ਕਿ ਮੈਂ ਦੋਵੇਂ ਡੀਲ ਰੱਦ ਕਰ ਦਿੱਤੇ। ਮੈਂ ਜਾਂਚ ਲਈ ਤਿਆਰ ਹਾਂ… ਮੈਂ ਸਾਫ-ਸੁਥਰਾ ਹਾਂ।
ਵੀਡੀਓ ਲਈ ਕਲਿੱਕ ਕਰੋ -: