ਹਰਿਆਣਾ-ਪੰਜਾਬ ਦੇ ਮੌਸਮ ਵਿੱਚ ਲਗਾਤਾਰ ਬਦਲਾਅ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ 14 ਸਾਲ ਬਾਅਦ ਮਾਰਚ ਦਾ ਮਹੀਨਾ ਔਸਤ ਨਾਲੋਂ 5 ਡਿਗਰੀ ਠੰਡਾ ਰਿਹਾ। ਦੁਪਹਿਰ ਵੇਲੇ ਗਰਮੀ ਦੇ ਨਾਲ-ਨਾਲ ਸਵੇਰੇ-ਸ਼ਾਮ ਮੌਸਮ ਵਿੱਚ ਠੰਢਕ ਦਾ ਅਹਿਸਾਸ ਹੁੰਦਾ ਹੈ। ਦੋਵਾਂ ਰਾਜਾਂ ਵਿੱਚ ਜਿੱਥੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪਿਆ, ਉੱਥੇ ਹੀ ਕੁਝ ਥਾਵਾਂ ’ਤੇ ਗੜੇ ਵੀ ਪਏ। ਅਜੇ ਵੀ ਮੀਂਹ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਬੁੱਧਵਾਰ ਰਾਤ ਤੋਂ ਮੌਸਮ ਮੁੜ ਤੋਂ ਬਦਲ ਜਾਵੇਗਾ। ਹੁਣ ਅਪ੍ਰੈਲ ਤੱਕ ਗਰਜ ਅਤੇ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।
ਇਸ ਵਾਰ ਮਾਰਚ ਵਿੱਚ ਦਿਨ ਦਾ ਤਾਪਮਾਨ 31 ਡਿਗਰੀ ਨੂੰ ਵੀ ਪਾਰ ਨਹੀਂ ਕਰ ਸਕਿਆ। 14 ਸਾਲਾਂ ਬਾਅਦ ਅਜਿਹਾ ਹੋਇਆ ਹੈ ਕਿ ਮਾਰਚ ਦੇ ਮਹੀਨੇ ਠੰਢ ਮਹਿਸੂਸ ਹੋਈ ਹੈ। ਮਾਰਚ ਮਹੀਨੇ ‘ਚ ਕਰੀਬ 14 ਦਿਨ ਅਜਿਹੇ ਸਨ ਜਦੋਂ ਦਿਨ ਦਾ ਤਾਪਮਾਨ 26 ਡਿਗਰੀ ਤੋਂ ਉੱਪਰ ਨਹੀਂ ਸੀ ਜਾ ਸਕਿਆ। ਪੱਛਮੀ ਗੜਬੜੀ ਦੀ ਦਸਤਕ ਤੋਂ ਬਾਅਦ ਮੌਸਮ ਬਦਲਦਾ ਰਿਹਾ। ਲਗਾਤਾਰ ਮੀਂਹ ਅਤੇ ਠੰਢੀਆਂ ਹਵਾਵਾਂ ਕਾਰਨ ਮਾਰਚ ਵਿੱਚ ਵੀ ਠੰਢ ਮਹਿਸੂਸ ਹੋਈ।
ਮੌਸਮ ਵਿਭਾਗ ਮੁਤਾਬਕ ਅਫਗਾਨਿਸਤਾਨ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ‘ਚ ਪੱਛਮੀ ਗੜਬੜੀ ਦਿਖਾਈ ਦੇ ਰਹੀ ਹੈ, ਇਸ ਪੱਛਮੀ ਗੜਬੜ ਦੇ ਉੱਤਰੀ ਭਾਰਤ ਵੱਲ ਵਧਣ ਦੀ ਸੰਭਾਵਨਾ ਹੈ। ਜੇ ਇਹ ਵੈਸਟਰਨ ਡਿਸਟਰਬੈਂਸ ਆਉਂਦਾ ਹੈ ਤਾਂ ਇਕ ਵਾਰ ਫਿਰ ਮੌਸਮ ‘ਚ ਬਦਲਾਅ ਦੀ ਸੰਭਾਵਨਾ ਹੈ। ਇਸ ਕਾਰਨ ਪੰਜਾਬ ਦੇ ਨਾਲ-ਨਾਲ ਹਰਿਆਣਾ, ਚੰਡੀਗੜ੍ਹ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਹੋਰ ਕਈ ਸੂਬਿਆਂ ‘ਚ ਮੀਂਹ ਦੇ ਨਾਲ-ਨਾਲ ਗੜੇਮਾਰੀ ਵੀ ਹੋ ਸਕਦੀ ਹੈ। 30 ਅਤੇ 31 ਮਾਰਚ ਨੂੰ ਦਿੱਲੀ ਐਨਸੀਆਰ ਖੇਤਰਾਂ ਵਿੱਚ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਪੰਜਾਬ-ਹਿਮਾਚਲ ਦੇ CM ਵਿਚਾਲੇ ਮੀਟਿੰਗ, ਬਿਜਲੀ ਤੇ ਵਾਟਰ ਸੈੱਸ ਸਣੇ ਅਹਿਮ ਮੁੱਦਿਆਂ ‘ਤੇ ਹੋਈ ਗੱਲਬਾਤ
ਪੰਜਾਬ ਅਤੇ ਹਰਿਆਣਾ ਵਿੱਚ ਪਿਛਲੇ ਦਿਨੀਂ ਹੋਈ ਬੇਮੌਸਮੀ ਬਰਸਾਤ, ਗੜੇਮਾਰੀ ਅਤੇ ਤੇਜ਼ ਹਵਾਵਾਂ ਕਾਰਨ ਖੇਤਾਂ ਵਿੱਚ ਖੜ੍ਹੀਆਂ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ, ਜਿਸ ਕਾਰਨ ਕਿਸਾਨ ਚਿੰਤਾ ਵਿੱਚ ਹਨ। ਦੋਵਾਂ ਰਾਜਾਂ ਦੇ ਕਈ ਜ਼ਿਲ੍ਹਿਆਂ ਵਿੱਚ ਕਣਕ ਦੀ ਫ਼ਸਲ ਖੇਤਾਂ ਵਿੱਚ ਪਈ ਦੇਖੀ ਗਈ।
ਵੀਡੀਓ ਲਈ ਕਲਿੱਕ ਕਰੋ -: