ਚੰਡੀਗੜ੍ਹ ਦੀਆਂ ਸੜਕਾਂ ‘ਤੇ ਆਪਣੇ ਅਨੋਖੇ ਅੰਦਾਜ਼ ‘ਚ ਗੀਤ ਗਾ ਕੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਸਿੱਖਿਆ ਦੇਣ ਵਾਲਾ ਚੰਡੀਗੜ੍ਹ ਪੁਲਸ ਦਾ ਸਬ-ਇੰਸਪੈਕਟਰ ਭੁਪਿੰਦਰ ਸਿੰਘ ਇਕ ਹੀ ਝਟਕੇ ‘ਚ ਦੇਸ਼-ਵਿਦੇਸ਼ ‘ਚ ਮਸ਼ਹੂਰ ਹੋ ਗਿਆ ਹੈ। ਉਸ ਨੂੰ ਇੰਡੀਅਨ ਆਈਡਲ ‘ਤੇ ਮਹਿਮਾਨ ਵਜੋਂ ਬੁਲਾਇਆ ਗਿਆ ਸੀ, ਜਿਥੇ ਉਸ ਨੇ ਆਪਣੇ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕਤਾ ਗੀਤ “ਨੋ ਪਾਰਕਿੰਗ, ਨੋ ਪਾਰਕਿੰਗ, ਨੋ ਪਾਰਕਿੰਗ”…ਗੱਡੀ ਨੂ ਕ੍ਰੇਨ ਲੇ ਗਈ” ਨਾਲ ਸਾਰਿਆਂ ਨੂੰ ਦੀਵਾਨਾ ਬਣਾ ਦਿੱਤਾ।
ਦੱਸ ਦੇਈਏ ਕਿ ਮਸ਼ਹੂਰ ਗਾਇਕ ਵਿਸ਼ਾਲ ਡਡਲਾਨੀ, ਹਿਮੇਸ਼ ਰੇਸ਼ਮੀਆ ਅਤੇ ਨੇਹਾ ਕੱਕੜ ਸ਼ੋਅ ਵਿੱਚ ਗਾਇਕਾਂ ਨੂੰ ਜੱਜ ਕਰਦੇ ਹਨ। ਪੰਜਾਬੀ ਢੋਲ ‘ਤੇ ਐਸਆਈ ਭੁਪਿੰਦਰ ਦੇ ਗੀਤ ‘ਤੇ ਸਾਰਿਆਂ ਨੇ ਡਾਂਸ ਕੀਤਾ। ਸ਼ੋਅ ‘ਚ ਅਦਾਕਾਰ ਆਯੁਸ਼ਮਾਨ ਖੁਰਾਨਾ ਵੀ ਮੌਜੂਦ ਸੀ। ਉਸ ਨੇ ਇਸ ਗੀਤ ਦਾ ਖੂਬ ਆਨੰਦ ਮਾਣਿਆ। ਇਸ ਦੇ ਨਾਲ ਹੀ ਦਰਸ਼ਕਾਂ ਨੇ ਵੀ ਇਸ ਗੀਤ ‘ਤੇ ਖੂਬ ਤਾੜੀਆਂ ਵਜਾਈਆਂ।
ਇਸ ਦੌਰਾਨ ਭੁਪਿੰਦਰ ਨੇ ਸਰੋਤਿਆਂ ਅਤੇ ਜੱਜਾਂ ਨੂੰ ਦੱਸਿਆ ਕਿ ਕਿਵੇਂ ਉਸ ਨੇ ਗੀਤ ਲਿਖਣੇ ਸ਼ੁਰੂ ਕੀਤੇ। ਲੋਕਾਂ ਨੂੰ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਭੁਪਿੰਦਰ ਦੇ ਇਸ ਨਿਵੇਕਲੇ ਉਪਰਾਲੇ ਦੀ ਚੰਡੀਗੜ੍ਹ ਪੁਲਿਸ ਨੇ ਵੀ ਸ਼ਲਾਘਾ ਕੀਤੀ ਹੈ।
ਹਾਲ ਹੀ ‘ਚ ਤਿਉਹਾਰਾਂ ਦੇ ਸੀਜ਼ਨ ਦੌਰਾਨ ਚੰਡੀਗੜ੍ਹ ਦੀਆਂ ਸੜਕਾਂ ‘ਤੇ ਲੱਗੇ ਭਾਰੀ ਟ੍ਰੈਫਿਕ ਜਾਮ ਦਰਮਿਆਨ ਭੁਪਿੰਦਰ ਦਾ ਗੀਤ ”ਨੋ ਪਾਰਕਿੰਗ, ਨੋ ਪਾਰਕਿੰਗ, ਨੋ ਪਾਰਕਿੰਗ…ਗੱਡੀ ਨੂ ਕਰੇਨ ਲੈ ਗਈ” ਸੋਸ਼ਲ ਮੀਡੀਆ ‘ਤੇ ਕਾਫੀ ਮਸ਼ਹੂਰ ਹੋਇਆ ਹੈ, ਭੁਪਿੰਦਰ ਸਿੰਘ ਆਪਣੇ ਗੀਤ ਰਾਹੀਂ ਲੋਕਾਂ ਨੂੰ ਇਹ ਵੀ ਜਾਣਕਾਰੀ ਦੇ ਰਿਹਾ ਹੈ ਕਿ ਨੋ ਪਾਰਕਿੰਗ ਵਿੱਚ ਖੜ੍ਹੀ ਗੱਡੀ ਦੇ ਟੋ ਕੀਤੇ ਜਾਣ ‘ਤੇ ਘਬਰਾਉਣ ਦੀ ਬਜਾਏ ਟ੍ਰੈਫਿਕ ਪੁਲਿਸ ਹੈਲਪਲਾਈਨ ਨੰਬਰ 1073 ਜਾਂ 1122 ‘ਤੇ ਕਾਲ ਕਰੋ।
ਐਸਆਈ ਭੁਪਿੰਦਰ ਸਿੰਘ ਹੱਥ ਵਿੱਚ ਮਾਈਕ ਫੜ ਕੇ ਗਾਉਂਦੇ ਹੋਏ ਸ਼ਹਿਰ ਦੀਆਂ ਸੜਕਾਂ ’ਤੇ ਲੋਕਾਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਗਰੂਕ ਕਰ ਰਿਹਾ ਹੈ। ਇਸ ਤੋਂ ਪਹਿਲਾਂ ਵੀ ਉਹ ਚਾਲਾਨ ਕੱਟਣ, ਹੈਲਮੇਟ ਅਤੇ ਸੀਟ ਬੈਲਟ ਨਾ ਪਾਉਣ, ਡਰਿੰਕ ਐਂਡ ਨੋ ਡਰਾਈਵ ਆਦਿ ਲਈ ਸਮਾਰਟ ਕੈਮਰਿਆਂ ਬਾਰੇ ਜਾਗਰੂਕਤਾ ਗੀਤ ਕੱਢ ਚੁੱਕਾ ਹੈ। ਕੁਝ ਸਮਾਂ ਪਹਿਲਾਂ, ਭੁਪਿੰਦਰ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਸ਼ਹੂਰ ਗੀਤ 295 ਦੀ ਤਰਜ਼ ‘ਤੇ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕਤਾ ਗੀਤ ਵੀ ਤਿਆਰ ਕੀਤਾ ਸੀ।
ਭੁਪਿੰਦਰ ਸਿੰਘ ਨੇ ਆਪਣਾ ਗੀਤ ‘ਡਾਇਲ ਕਰੋ 1930’ ਗਾ ਕੇ ਲੋਕਾਂ ਨੂੰ ਸਾਈਬਰ ਸੁਰੱਖਿਆ ਬਾਰੇ ਜਾਗਰੂਕ ਕੀਤਾ। ਉਹ ਇਸ ਤੋਂ ਪਹਿਲਾਂ ਕੋਰੋਨਾ ਦੇ ਦੌਰ ਦੌਰਾਨ ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਬਾਰੇ ਗੀਤ ਵੀ ਰਿਲੀਜ਼ ਕੀਤਾ।
ਇਹ ਵੀ ਪੜ੍ਹੋ : ਸ਼ਰਧਾ ਕਤਲਕਾਂਡ ਮਗਰੋਂ ਹਿੰਦੂ-ਮੁਸਲਿਮ ਜੋੜੇ ਦੀ ਰਿਸੈਪਸ਼ਨ ਰੱਦ, ਇੱਕ ਟਵੀਟ ਨਾਲ ਮਚਿਆ ਹੰਗਾਮਾ
ਭੁਪਿੰਦਰ ਸਿੰਘ ਮੂਲ ਰੂਪ ਵਿੱਚ ਪੰਜਾਬ ਦੇ ਗੁਰਦਾਸਪੁਰ ਦਾ ਰਹਿਣ ਵਾਲਾ ਹੈ। ਉਹ ਸਾਲ 1987 ਵਿੱਚ ਚੰਡੀਗੜ੍ਹ ਪੁਲਿਸ ਵਿੱਚ ਭਰਤੀ ਹੋਇਆ ਸੀ। ਉਹ ਸਕੂਲ ਵੇਲੇ ਤੋਂ ਹੀ ਗੀਤ ਲਿਖਦਾ ਤੇ ਗਾਉਂਦਾ ਆ ਰਿਹਾ ਹੈ। ਇਸ ਸ਼ੌਕ ਕਾਰਨ ਉਸ ਨੇ ਲੰਬਾ ਸਮਾਂ ਆਰਕੈਸਟਰਾ ਵਿੱਚ ਵੀ ਕੰਮ ਕੀਤਾ ਹੈ। ਪੁਲਿਸ ਵਿੱਚ ਭਰਤੀ ਹੋਣ ਤੋਂ ਬਾਅਦ ਵੀ ਉਸ ਨੇ ਆਪਣਾ ਸ਼ੌਕ ਬਰਕਰਾਰ ਰੱਖ ਰਿਹਾ ਹੈ। ਉਹ ਚੰਡੀਗੜ੍ਹ ਟਰੈਫਿਕ ਪੁਲਿਸ ਜਾਗਰੂਕਤਾ ਹਫ਼ਤੇ ਅਤੇ ਹੋਰ ਸਮਾਗਮਾਂ ਵਿੱਚ ਆਪਣੇ ਗੀਤ ਪੇਸ਼ ਕਰਦਾ ਹੈ। ਭੁਪਿੰਦਰ ਖੁਦ ਆਪਣੇ ਗੀਤ ਰਿਕਾਰਡ ਕਰਦਾ ਹੈ। ਹਾਲ ਹੀ ‘ਚ ਉਸ ਨੇ ਯੂਟਿਊਬ ‘ਤੇ ਸ਼ਰਾਬੀ ਡਰਾਈਵਿੰਗ ‘ਤੇ ਇਕ ਗੀਤ ਪਾਇਆ ਸੀ।
ਵੀਡੀਓ ਲਈ ਕਲਿੱਕ ਕਰੋ -: