ਚੰਡੀਗੜ੍ਹ ਯੂਨੀਵਰਸਿਟੀ (CU), ਮੋਹਾਲੀ, ਵਿੱਚ ਇੱਕ ਵਿਦਿਆਰਥਣ ਵੱਲੋਂ ਨਹਾਉਂਦਿਆਂ ਦੀ ਨਿਊਡ ਵੀਡੀਓ ਬਣਾਉਣ ਦੇ ਮਾਮਲੇ ਵਿੱਚ ਵੀਰਵਾਰ ਨੂੰ ਖਰੜ ਪੁਲਿਸ ਨੇ ਸਥਾਨਕ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ। ਚਾਰਜਸ਼ੀਟ ‘ਚ ਦੋਸ਼ੀ ਵਿਦਿਆਰਥੀ ਦੇ ਨਾਲ ਭਾਰਤੀ ਫੌਜ ਦੇ ਜਵਾਨ ਸੰਜੀਵ ਸਿੰਘ ਨੂੰ ਮੁੱਖ ਦੋਸ਼ੀ ਬਣਾਇਆ ਗਿਆ ਹੈ। ਦੂਜੇ ਪਾਸੇ ਪੁਲਿਸ ਸੂਤਰਾਂ ਮੁਤਾਬਕ ਸ਼ਿਮਲਾ ਦੇ ਦੋਵੇਂ ਨੌਜਵਾਨਾਂ ਰੰਕਜ ਵਰਮਾ ਅਤੇ ਸੰਨੀ ਮਹਿਤਾ ਨੂੰ ਮੁਲਜ਼ਮਾਂ ਦੀ ਸ਼੍ਰੇਣੀ ਤੋਂ ਬਾਹਰ ਰੱਖਿਆ ਗਿਆ ਹੈ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਅਦਾਲਤ ਹੁਣ ਇਸ ਮਾਮਲੇ ‘ਚ ਸੁਣਵਾਈ ਦੌਰਾਨ ਬਾਕੀ ਦੀ ਕਾਰਵਾਈ ਕਰੇਗੀ।
ਦੱਸ ਦੇਈਏ ਕਿ ਹੁਣ ਮਾਮਲਾ ਅਦਾਲਤ ‘ਚ ਦੋਸ਼ ਤੈਅ ਕਰਨ ਦੇ ਪੜਾਅ ‘ਤੇ ਆਵੇਗਾ। ਇਸ ‘ਚ ਸੰਭਾਵਤ ਤੌਰ ‘ਤੇ ਰੰਕਜ ਅਤੇ ਸੰਨੀ ਨੂੰ ਰਾਹਤ ਮਿਲ ਸਕਦੀ ਹੈ। ਇਸ ਤੋਂ ਪਹਿਲਾਂ ਪੁਲਿਸ ਕੋਲ ਉਸ ਦੀ ਜ਼ਮਾਨਤ ਪਟੀਸ਼ਨ ਖ਼ਿਲਾਫ਼ ਵੀ ਠੋਸ ਸਬੂਤ ਨਹੀਂ ਸਨ। ਦੋਵੇਂ ਜ਼ਮਾਨਤ ‘ਤੇ ਬਾਹਰ ਹਨ। ਜਦੋਂ ਕਿ ਵਿਦਿਆਰਥਣ ਅਤੇ ਫੌਜੀ ਜਵਾਨ ਜੇਲ੍ਹ ਵਿੱਚ ਹਨ।
18 ਸਤੰਬਰ ਨੂੰ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਨੇ ਦੋਸ਼ੀ ਵਿਦਿਆਰਥਣ ‘ਤੇ ਦੋਸ਼ ਲਗਾਇਆ ਸੀ ਕਿ ਉਸ ਨੇ ਵਾਸ਼ਰੂਮ ‘ਚ ਨਹਾਉਂਦੀਆਂ ਕੁਝ ਲੜਕੀਆਂ ਦੀ ਨਿਊਡ ਵੀਡੀਓ ਬਣਾਈ ਸੀ। ਯੂਨੀਵਰਸਿਟੀ ਵਿੱਚ 2 ਦਿਨ ਤੱਕ ਭਾਰੀ ਹੰਗਾਮਾ ਅਤੇ ਪ੍ਰਦਰਸ਼ਨ ਹੋਇਆ। ਪੁਲਿਸ ਨੇ ਮੁਲਜ਼ਮ ਐਮਬੀਏ ਪਹਿਲੇ ਸਾਲ ਦੀ ਵਿਦਿਆਰਥਣ ਅਤੇ ਸ਼ਿਮਲਾ ਤੋਂ ਰੰਕਜ ਵਰਮਾ ਅਤੇ ਸੰਨੀ ਮਹਿਤਾ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਤਿੰਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ।
ਬਾਅਦ ਵਿੱਚ ਅਰੁਣਾਚਲ ਪ੍ਰਦੇਸ਼ ਵਿੱਚ ਤਾਇਨਾਤ ਜੰਮੂ ਦੇ ਰਹਿਣ ਵਾਲੇ ਸੰਜੀਵ ਮਹਿਤਾ ਨੂੰ 24 ਸਤੰਬਰ ਨੂੰ ਗ੍ਰਿਫ਼ਤਾਰ ਕਰਕੇ ਲਿਆਂਦਾ ਗਿਆ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਦੋਸ਼ੀ ਨੌਜਵਾਨ ਲੜਕੀ ਨੂੰ ਉਸ ਦੀ ਨਿਊਡ ਵੀਡੀਓ ਦੇ ਆਧਾਰ ‘ਤੇ ਬਲੈਕਮੇਲ ਕਰ ਰਿਹਾ ਸੀ ਅਤੇ ਉਸ ਤੋਂ ਯੂਨੀਵਰਸਿਟੀ ਦੇ ਹੋਸਟਲ ਵਿਚ ਉਸ ਦੇ ਨਾਲ ਰਹਿੰਦੀਆਂ ਹੋਰ ਵਿਦਿਆਰਥਣਾਂ ਦੀਆਂ ਵੀਡਿਓ ਮੰਗ ਰਿਹਾ ਸੀ।
ਇਹ ਵੀ ਪੜ੍ਹੋ : ਹਵਾਈ ਸਫਰ ਕਰਨ ਵਾਲਿਆਂ ਲਈ ਵੱਡੀ ਰਾਹਤ, ਸਰਕਾਰ ਨੇ ਹਟਾਈ ਮਾਸਕ ਪਹਿਨਣ ਦੀ ਪਾਬੰਦੀ
ਅਰੁਣਾਚਲ ਪ੍ਰਦੇਸ਼ ਤੋਂ ਫੜੇ ਗਏ ਸਿਪਾਹੀ ਸੰਜੀਵ ਸਿੰਘ ਨੇ ਪੁਲਸ ਨੂੰ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਦੀ ਸੋਸ਼ਲ ਮੀਡੀਆ ‘ਤੇ ਦੋਸ਼ੀ ਵਿਦਿਆਰਥਣ ਨਾਲ ਦੋਸਤੀ ਹੋਈ ਸੀ। 7 ਮਹੀਨੇ ਪਹਿਲਾਂ ਇਕ-ਦੂਜੇ ਨੂੰ ਜਾਣਨ ਤੋਂ ਬਾਅਦ ਦੋਵਾਂ ਨੇ ਇੱਕ-ਦੂਜੇ ਦੇ ਨੰਬਰ ਲਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਵੀਡੀਓ ਕਾਲਿੰਗ ਰਾਹੀਂ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ। ਮੁਲਜ਼ਮ ਸੰਜੀਵ ਦੀ ਉਮਰ 31 ਸਾਲ ਹੈ। ਉਹ ਪਹਿਲਾਂ ਹੀ ਵਿਆਹਿਆ ਹੋਇਆ ਹੈ। ਉਹ ਜੰਮੂ ਦਾ ਰਹਿਣ ਵਾਲਾ ਹੈ। ਹਾਲਾਂਕਿ ਉਸ ਨੇ ਪੁੱਛਗਿੱਛ ਦੌਰਾਨ ਕਿਹਾ ਕਿ ਉਹ ਦੋਸ਼ੀ ਵਿਦਿਆਰਥੀ ਨੂੰ ਹੀ ਜਾਣਦਾ ਸੀ। ਉਸ ਦੇ ਸਾਥੀਆਂ ਸੰਨੀ ਮਹਿਤਾ ਅਤੇ ਰੰਕਜ ਵਰਮਾ ਬਾਰੇ ਉਸ ਨੂੰ ਨਹੀਂ ਪਤਾ ਹੈ। ਉਸ ਨੇ ਪੁੱਛਗਿੱਛ ਦੌਰਾਨ ਲੜਕੀ ਦਾ ਨੰਬਰ ਵੀ ਦੱਸਿਆ।
ਪੁਲਿਸ ਨੇ ਸਿਪਾਹੀ ਸੰਜੀਵ ਸਿੰਘ ਦੇ ਦੋ ਮੋਬਾਈਲ ਜ਼ਬਤ ਕੀਤੇ ਸਨ। ਉਨ੍ਹਾਂ ਦੀ ਫੋਰੈਂਸਿਕ ਜਾਂਚ ‘ਚ ਕਾਫੀ ਡਾਟਾ ਸਾਹਮਣੇ ਆਇਆ ਹੈ। ਦੋਸ਼ੀ ਵਿਦਿਆਰਥਣ ਨੇ ਉਸ ਨੂੰ ਆਪਣੀ ਨਿਊਡ ਵੀਡੀਓ ਭੇਜੀ ਸੀ। ਇਸ ਕਰਕੇ ਫੌਜੀ ਨੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਵਿਦਿਆਰਥਣ ਦੇ ਪਰਿਵਾਰ ਨੂੰ ਵੀ ਧਮਕੀਆਂ ਦਿੱਤੀਆਂ ਗਈਆਂ।
ਵੀਡੀਓ ਲਈ ਕਲਿੱਕ ਕਰੋ -: