ਹਰਿਆਣਾ ਦੇ ਅੰਬਾਲਾ ‘ਚ ਪੰਜਾਬ ਦਾ ਕੈਮਿਸਟ ਸ਼ਾਪ ਸੰਚਾਲਕ ਸ਼ੱਕੀ ਹਾਲਾਤਾਂ ‘ਚ ਲਾਪਤਾ ਹੋ ਗਿਆ ਹੈ। ਸੂਚਨਾ ਅਨੁਸਾਰ ਨੌਜਵਾਨ ਸ਼ਨੀਵਾਰ ਸਵੇਰੇ 11.30 ਵਜੇ ਪਟਿਆਲਾ ਲਈ ਰਵਾਨਾ ਹੋਇਆ ਸੀ। ਸ਼ਾਮ ਤੱਕ ਜਦੋਂ ਉਹ ਵਾਪਸ ਨਾ ਆਇਆ ਤਾਂ ਰਿਸ਼ਤੇਦਾਰਾਂ ਨੇ ਨੌਜਵਾਨ ਨਾਲ ਸੰਪਰਕ ਕੀਤਾ ‘ਤਾਂ ਉਸ ਨੇ ਨਹਿਰ ਦੇ ਕੋਲ ਖੜ੍ਹੇ ਹੋਏ ਦੀ ਵੀਡੀਓ ਬਣਾ ਕੇ ਉਨ੍ਹਾਂ ਨੂੰ ਭੇਜੀ ਅਤੇ 10 ਮਿੰਟ ‘ਚ ਘਰ ਵਾਪਸ ਆਉਣ ਦੀ ਗੱਲ ਕਹੀ, ਪਰ ਇਸ ਤੋਂ ਬਾਅਦ ਉਸ ਦਾ ਮੋਬਾਈਲ ਬੰਦ ਹੋ ਗਿਆ ਅਤੇ ਉਹ ਵੀ ਵਾਪਸ ਨਹੀਂ ਆਇਆ।
ਇਸ ਮਗਰੋਂ ਜਦੋਂ ਪਰਿਵਾਰ ਭਾਲ ਕਰਦੇ ਹੋਏ ਨਹਿਰ ‘ਤੇ ਪਹੁੰਚੇ ਤਾਂ ਉਥੋਂ ਗੁਰਮੀਤ ਸਿੰਘ ਦਾ ਮੋਟਰਸਾਈਕਲ, ਮੋਬਾਈਲ ਕਾਲਾ ਲੋਅਰ, ਜਰਸੀ ਅਤੇ ਰੁਮਾਲ ਮਿਲਿਆ। ਇਸ ‘ਤੋਂ ਬਾਅਦ ਰਿਸ਼ਤੇਦਾਰਾਂ ਨੇ ਨਾਗਲ ਥਾਣੇ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਗੁਰਮੀਤ ਸਿੰਘ ਕੁੜਤਾ-ਪਜਾਮਾ ਪਾ ਕੇ ਘਰੋਂ ਗਿਆ ਸੀ। ਗੁਰਮੀਤ ਸਿੰਘ ਦਾ ਪਰਸ ਵੀ ਨਹਿਰ ਨੇੜਿਓਂ ਨਹੀਂ ਮਿਲਿਆ ਅਤੇ ਬੈਟਰੀ ਘੱਟ ਹੋਣ ਕਾਰਨ ਮੋਬਾਈਲ ਵੀ ਬੰਦ ਸੀ।
ਇਹ ਵੀ ਪੜ੍ਹੋ : ਲਾਰੈਂਸ ਤੇ ਜੱਗੂ Clash ‘ਚ ਬੰਬੀਹਾ ਗੈਂਗ ਦੀ ਐਂਟਰੀ, ਪੋਸਟ ਸਾਂਝੀ ਕਰ ਲਿਖਿਆ -‘ਗੋਲਡੀ ਬਰਾੜ ਸਭ ਤੋਂ ਵੱਡਾ ਦੋਗਲਾ’
ਪਿਤਾ ਸਵਰਨ ਸਿੰਘ ਨੇ ਦੱਸਿਆ ਕਿ ਉਸ ਦੇ ਵੱਡੇ ਲੜਕੇ ਗੁਰਮੀਤ ਸਿੰਘ ਦੀ ਪਿੰਡ ਵਿੱਚ ਕੈਮਿਸਟ ਦੀ ਦੁਕਾਨ ਹੈ ਪਰ ਦੁਕਾਨ ਠੀਕ ਨਹੀਂ ਚੱਲ ਰਹੀ ਸੀ। ਗੁਰਮੀਤ ਸਿੰਘ ਸ਼ਨੀਵਾਰ ਸਵੇਰੇ ਹੀ ਪਟਿਆਲੇ ਤੋਂ ਕਿਤੇ ਹੋਰ ਦੁਕਾਨ ਲੱਭਣ ਗਿਆ ਸੀ। ਜਦੋਂ ਸ਼ਾਮ 5:40 ਵਜੇ ਤੱਕ ਉਹ ਵਾਪਸ ਨਾ ਆਇਆ ਤਾਂ ਉਸ ਨੇ ਆਪਣੇ ਪੋਤਰੇ ਗੁਰ ਸਾਹਿਬ ਨੂਰ ਸਿੰਘ ਦੇ ਫੋਨ ਤੋਂ ਗੁਰਮੀਤ ਸਿੰਘ ਨੂੰ ਵੀਡੀਓ ਕਾਲ ਕੀਤੀ। ਉਸ ਸਮੇਂ ਗੁਰਮੀਤ ਸਿੰਘ ਨੇ ਕਿਹਾ ਕਿ ਉਹ 10 ਮਿੰਟ ‘ਚ ਘਰ ਆ ਰਿਹਾ ਹੈ। ਵੀਡੀਓ ਕਾਲ ਵਿੱਚ ਗੁਰਮੀਤ ਸਿੰਘ ਇੱਕ ਨਹਿਰ ਕੋਲ ਖੜ੍ਹਾ ਸੀ। ਉਸ ਨੇ ਉਨ੍ਹਾਂ ਨੂੰ ਇੱਕ ਵੀਡੀਓ ਵੀ ਭੇਜੀ ਸੀ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਬਗੌੜਾ ਦਾ ਰਹਿਣ ਵਾਲਾ ਗੁਰਮੀਤ ਸਿੰਘ ਸ਼ਨੀਵਾਰ ਨੂੰ ਲਾਪਤਾ ਹੋ ਗਿਆ ਸੀ। ਗੁਰਮੀਤ ਸਿੰਘ ਨੇ ਜੋ ਵੀਡੀਓ ਆਪਣੇ ਲੜਕੇ ਨੂੰ ਭੇਜੀ ਸੀ, ਉਹ ਅੰਬਾਲਾ ਦੇ ਨੇੜੇ ਪਿੰਡ ਖਹਿਰਾ ਦੇ ਨਹਿਰ ਦੀ ਹੈ। ਪਰਿਵਾਰ ਮੈਂਬਰ ਦੇ ਬਿਆਨ ਦੇ ਆਧਾਰ ’ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਗੁਰਮੀਤ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ ਹੈ।