ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਸ਼ਤਰੰਜ ਓਲੰਪੀਆਡ ਦੀ ਟਾਰਚ ਰੀਲੇਅ ਨੂੰ ਲਾਂਚ ਕੀਤਾ। ਇਹ ਪ੍ਰੋਗਰਾਮ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਹੋਇਆ। ਪੀਐਮ ਨੇ ਕਿਹਾ ਕਿ ਭਾਰਤ ਪੂਰੀ ਦੁਨੀਆ ਵਿੱਚ ਆਪਣੀ ਛਾਪ ਛੱਡ ਰਿਹਾ ਹੈ। ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਓਲੰਪੀਆਡ ਤੋਂ ਪਹਿਲਾਂ ਅਜਿਹੀ ਟਾਰਚ ਰਿਲੇਅ ਕੱਢੀ ਜਾ ਰਹੀ ਹੈ। ਹੁਣ ਤੱਕ ਅਜਿਹਾ ਨਜ਼ਾਰਾ ਸਿਰਫ ਓਲੰਪਿਕ ਖੇਡਾਂ ‘ਚ ਹੀ ਦੇਖਣ ਨੂੰ ਮਿਲਦਾ ਸੀ ਪਰ ਇਸ ਵਾਰ ਇੰਟਰਨੈਸ਼ਨਲ ਚੈੱਸ ਬਾਡੀ ਨੇ ਇਸ ਦੀ ਸ਼ੁਰੂਆਤ ਸ਼ਤਰੰਜ ਓਲੰਪੀਆਡ ‘ਚ ਕੀਤੀ ਹੈ।
ਪੀਐਮ ਨੇ ਕਿਹਾ ਕਿ ਭਾਰਤ ਪਹਿਲੀ ਵਾਰ ਇਸ ਸਮਾਗਮ ਦਾ ਆਯੋਜਨ ਕਰ ਰਿਹਾ ਹੈ। ਸਾਨੂੰ ਮਾਣ ਹੈ ਕਿ ਸ਼ਤਰੰਜ ਦੀ ਖੇਡ ਆਪਣੀ ਜਨਮ ਭੂਮੀ ਤੋਂ ਬਾਹਰ ਆ ਕੇ ਪੂਰੀ ਦੁਨੀਆ ਵਿੱਚ ਆਪਣੀ ਛਾਪ ਛੱਡ ਰਹੀ ਹੈ। ਪੀਐੱਮ ਨੇ ਕਿਹਾ ਕਿ ਅੱਜ ਸ਼ਤਰੰਜ ਫਿਰ ਤੋਂ ਆਪਣੇ ਜਨਮ ਸਥਾਨ ‘ਤੇ ਪਰਤ ਆਈ ਹੈ। ਇਸ ਸਾਲ ਭਾਰਤ 44ਵੇਂ ਸ਼ਤਰੰਜ ਓਲੰਪੀਆਡ ਦੀ ਮੇਜ਼ਬਾਨੀ ਕਰ ਰਿਹਾ ਹੈ।
ਪੀ.ਐੱਮ. ਮੋਦੀ ਨੇ ਕਿਹਾ ਕਿ ਸ਼ਰਤੰਜ ਦੀ ਖੇਡ ਦੀ ਇੱਕ ਹੋਰ ਵੱਡੀ ਖਾਸੀਅਤ ਹੈ- ਦੂਰਦ੍ਰਿਸ਼ਟੀ। ਸ਼ਤਰੰਜ ਸਾਨੂੰ ਦੱਸਦਾ ਹੈ ਕਿ ਸ਼ਾਰਟ ਟਰਮ ਸਕਸੈੱਸ ਦੀ ਬਜਾਏ ਦੂਰ ਦੀ ਸੋਚ ਰਖਣ ਵਾਲਿਆਂ ਨੂੰ ਹੀ ਅਸਲੀ ਸਫਲਤਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਮੈਂ ਅੱਜ ਭਾਰਤ ਦੀ ਸਪੋਰਟਸ ਪਾਲਿਸੀ ਦੀ ਗੱਲ ਕਰਾਂ ਤਾਂ ਖੇਡ ਦੇ ਖੇਤਰ ਵਿੱਚ TOPS ਯਾਨੀ ਟਾਰਗੇਟ ਓਲੰਪਿਕ ਪੋਡੀਅਮ ਸਕੀਮ ਤੇ ਖੇਲੋ ਇੰਡੀਆ ਵਰਗੀਆਂ ਯੋਜਨਾਵਾਂ ਇਸੇ ਸੋਚ ਨਾਲ ਕੰਮ ਕਰ ਰਹੀਆਂ ਹਨ ਅਤੇ ਇਸ ਦੇ ਨਤੀਜੇ ਵੀ ਅਸੀਂ ਲਗਾਤਾਰ ਵੇਖ ਰਹੇ ਹਾਂ।
ਦੱਸ ਦੇਈਏ ਕਿ ਭਾਰਤ ਵਿੱਚ ਪਹਿਲੀ ਵਾਰ ਸ਼ਤਰੰਜ ਓਲੰਪੀਆਡ ਦਾ ਆਯੋਜਨ ਹੋਣ ਜਾ ਰਿਹਾ ਹੈ। ਮਸ਼ਾਲ ਆਯੋਜਨ ਸਥਾਨ ਮਹਾਬਲੀਪੁਰਮ ਪਹੁੰਚਣ ਤੋਂ ਪਹਿਲਾਂ 40 ਦਿਨਾਂ ਦੀ ਮਿਆਦ ਵਿੱਚ ਦੇਸ਼ ਦੇ 75 ਸ਼ਹਿਰਾਂ ਵਿੱਚ ਲਿਜਾਇਆ ਜਾਵੇਗਾ। ਇਸ ਓਲੰਪੀਆਡ ਵਿੱਚ ਲਗਭਗ 190 ਦੇਸ਼ਾਂ ਦੇ 2000 ਖਿਡਾਰੀ ਇੱਕ ਛੱਤ ਹੇਠ ਖੇਡਦੇ ਹੋਏ ਨਜ਼ਰ ਆਉਣਗੇ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
44ਵਾਂ ਸ਼ਤਰੰਜ ਓਲੰਪੀਆਡ 28 ਜੁਲਾਈ ਤੋਂ 10 ਅਗਸਤ 2022 ਤੱਕ ਮਹਾਬਲੀਪੁਰਮ ਵਿਖੇ ਹੋਵੇਗਾ। 1927 ਤੋਂ ਕਰਵਾਇਆ ਜਾ ਰਿਹਾ ਇਹ ਵੱਕਾਰੀ ਮੁਕਾਬਲਾ ਭਾਰਤ ਵਿੱਚ ਅਤੇ 30 ਸਾਲਾਂ ਬਾਅਦ ਏਸ਼ੀਆ ਵਿੱਚ ਪਹਿਲੀ ਵਾਰ ਕਰਵਾਇਆ ਜਾ ਰਿਹਾ ਹੈ।