ਅਸਤੀਫਾ ਦੇਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਮਨਾਉਣ ਲਈ ਬਹੁਤ ਸਾਰੀਆਂ ਹਸਤੀਆਂ ਉਹਨਾਂ ਦੇ ਘਰ ਪਹੁੰਚੀਆਂ ਪਰ ਉਹ ਟੱਸ ਤੋਂ ਮੱਸ ਨਹੀਂ ਹੋਏ। ਕਾਂਗਰਸ ਚ ਚਲਦੇ ਕਾਟੋ ਕਲੇਸ਼ ਨੂੰ ਹਾਈਕਮਾਨ ਦੇ ਗੁੱਸਾ ਦਾ ਵੀ ਸਾਹਮਣਾ ਕਰਨਾ ਪਿਆ। ਪਾਰਟੀ ਨੇ ਇੱਥੋਂ ਤਕ ਕਹਿ ਦਿੱਤਾ ਕਿ ਉਹ ਸਿੱਧੂ ਦੇ ਨੱਖਰੇ ਨਹੀਂ ਝੇਲਣਗੇ।
ਹਾਲ ਹੀ ਦੇ ਵਿੱਚ ਖ਼ਬਰ ਸਾਹਮਣੇ ਆਈ ਹੈ ਕਿ ਪੰਜਾਬ ਕਾਂਗਰਸ ‘ਚ ਚੱਲ ਰਹੇ ਸੰਕਟ ਦੇ ਵਿਚਕਾਰ ਨਵਜੋਤ ਸਿੰਘ ਸਿੱਧੂ ਵੀਰਵਾਰ ਨੂੰ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਮਿਲਣ ਚੰਡੀਗੜ੍ਹ ਜਾ ਰਹੇ ਹਨ। ਸਿੱਧੂ ਨੇ ਟਵੀਟ ਕੀਤਾ ਕਿ ਮੁੱਖ ਮੰਤਰੀ ਨੇ ਮੈਨੂੰ ਗੱਲਬਾਤ ਲਈ ਸੱਦਾ ਦਿੱਤਾ ਹੈ। ਇਸਦੇ ਲਈ ਮੈਂ ਦੁਪਹਿਰ 3 ਵਜੇ ਚੰਡੀਗੜ੍ਹ ਸਥਿਤ ਪੰਜਾਬ ਭਵਨ ਪਹੁੰਚ ਰਿਹਾ ਹਾਂ।
ਉਹ ਕਿਸੇ ਵੀ ਕਿਸਮ ਦੀ ਚਰਚਾ ਲਈ ਸਵਾਗਤ ਕਰਦੇ ਹਨ। ਸਿੱਧੂ ਚੰਡੀਗੜ੍ਹ ਲਈ ਰਵਾਨਾ ਹੋ ਗਏ ਹਨ। ਜਿੱਥੇ ਸਿੱਧੂ ਪੰਜਾਬ ਦੇ ਮੁੱਦਿਆਂ ਦਾ ਹਵਾਲਾ ਦਿੰਦੇ ਹੋਏ ਆਪਣੇ ਫੈਸਲਿਆਂ ‘ਤੇ ਦ੍ਰਿੜ ਜਾਪਦੇ ਹਨ, ਉਥੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੁਲ੍ਹਾ -ਸਫ਼ਾਈ ਦਾ ਸਮਰਥਨ ਕਰਦਿਆਂ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਪੰਜਾਬ ਦੇ ਮਸਲਿਆਂ ਪ੍ਰਤੀ ਲੋਕਾਂ ਪ੍ਰਤੀ ਵਚਨਬੱਧ ਵੀ ਹਨ।