ਲੁਧਿਆਣਾ : ਮਾਮੂਲੀ ਜਿਹੀ ਲਾਪਰਵਾਹੀ ਕਰਕੇ ਤਿਉਹਾਰ ਦੀਆਂ ਖੁਸ਼ੀਆਂ ਮਨਾਉਣ ਗਏ ਪਰਿਵਾਰ ਦੇ ਘਰ ਮਾਤਮ ਛਾ ਗਿਆ। ਦਰਅਸਲ ਗਿਆਸਪੁਰਾ ਮੈਦਾਨ ਵਿੱਚ ਚੱਲ ਰਹੇ ਦੁਸਹਿਰੇ ਦੇ ਮੇਲੇ ਵਿੱਚ 8 ਸਾਲਾ ਕੁਸ਼ਮਪ੍ਰੀਤ ਦੀ ਝੂਲੇ ਤੋਂ ਡਿੱਗਣ ਨਾਲ ਮੌਤ ਹੋ ਗਈ।
ਥਾਣਾ ਸਾਹਨੇਵਾਲ ਦੀ ਕੰਗਣਵਾਲ ਥਾਣੇ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਈਐਸਆਈ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ। ਉਸ ਦਾ ਪੋਸਟਮਾਰਟਮ ਸ਼ਨੀਵਾਰ ਨੂੰ ਕੀਤਾ ਜਾਵੇਗਾ। ਚੌਕੀ ਇੰਚਾਰਜ ਐਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਕੁਸ਼ਮਪ੍ਰੀਤ ਗੁਰੂ ਗੋਬਿੰਦ ਸਿੰਘ ਨਗਰ, ਸ਼ਿਮਲਾਪੁਰੀ ਦੀ ਗਲੀ ਨੰਬਰ 2 ਦੇ ਰਹਿਣ ਵਾਲੇ ਮਨਦੀਪ ਸਿੰਘ ਦਾ ਪੁੱਤਰ ਸੀ। ਉਹ ਸ਼ੁੱਕਰਵਾਰ ਸ਼ਾਮ ਨੂੰ ਆਪਣੀ ਮਾਂ, ਭਰਾ ਅਤੇ ਭੈਣ ਨਾਲ ਮੇਲਾ ਦੇਖਣ ਲਈ ਗਿਆਸਪੁਰਾ ਗਰਾਊਂਡ ਵਿੱਚ ਗਿਆ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
Sooji Parshad | Sooji Halwa | ਸੂਜ਼ੀ ਦਾ ਦਾਣੇਦਾਰ ਪ੍ਰਸ਼ਾਦ | Semolina Halwa | Ashtami Recipe
ਸ਼ਾਮ ਲਗਭਗ 6.30 ਵਜੇ ਸਾਰੇ ਜਣੇ ਬ੍ਰੇਕ ਡਾਂਸ ਝੂਲਾ (ਜਿਸ ਵਿੱਚ ਵੱਡੇ ਪਹੀਏ ‘ਤੇ ਕੁਰਸੀਆਂ ਗੋਲ-ਗੋਲ ਘੁੰਮਦੀਆਂ ਹਨ) ਝੂਲਣ ਲਈ ਗਏ। ਝੂਲੇ ਵਾਲੇ ਦਾ ਕਹਿਣਾ ਹੈ ਕਿ ਉਸਨੇ ਕੁਸ਼ਮਪ੍ਰੀਤ ਦੀ ਛੋਟੀ ਉਮਰ ਦਾ ਹਵਾਲਾ ਦਿੰਦੇ ਹੋਏ ਉਸ ਦੀ ਮਾਂ ਨੂੰ ਕਿਹਾ ਸੀ ਕਿ ਬੱਚਾ ਛੋਟਾ ਹੈ, ਉਸਨੂੰ ਝੂਲੇ ਵਿੱਚ ਨਹੀਂ ਬਿਠਾਇਆ ਜਾ ਸਕਦਾ। ਪਰ ਉਸਦੀ ਮਾਂ ਨੇ ਕਿਹਾ ਕਿ ਉਹ ਉਸਨੂੰ ਆਪਣੀ ਮਰਜ਼ੀ ਅਤੇ ਜ਼ਿੰਮੇਵਾਰੀ ਨਾਲ ਬਿਠਾ ਰਹੀ ਹੈ। ਮਜਬੂਰਨ ਉਸਨੂੰ ਝੂਲੇ ਵਿੱਚ ਬਿਠਾਉਣਾ ਪਿਆ।
ਇਹ ਵੀ ਪੜ੍ਹੋ : ਹਥਿਆਰ ਲੈ ਕੇ ਜ਼ਬਰਦਸਤੀ ਕਾਬੁਲ ਦੇ ਗੁਰਦੁਆਰੇ ‘ਚ ਵੜੇ ਤਾਲਿਬਾਨੀ, ਸਿੱਖਾਂ ਨੂੰ ਦਿੱਤੀਆਂ ਧਮਕੀਆਂ
ਝੂਲੇ ਵਾਲੇ ਦਾ ਕਹਿਣਾ ਹੈ ਕਿ ਉਹ ਪਹਿਲੇ ਹੀ ਚੱਕਰ ਵਿੱਚ ਸੰਤੁਲਨ ਵਿਗੜਨ ਕਾਰਨ ਬੱਚਾ ਹੇਠਾਂ ਡਿੱਗ ਪਿਆ ਸੀ। ਉਸ ਦਾ ਸਿਰ ਗਰਿੱਲ ਵਿੱਚ ਜਾ ਵੱਜਿਆ, ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਵੇਖਦਿਆਂ ਹੀ ਮ੍ਰਿਤਕ ਐਲਾਨ ਦਿੱਤਾ। ਫਿਲਹਾਲ ਪਰਿਵਾਰ ਦੇ ਬਿਆਨ ਦਰਜ ਕੀਤੇ ਜਾਣੇ ਬਾਕੀ ਹਨ। ਉਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।