ਚੀਨ ਵਿੱਚ ਅਬਾਦੀ ਦਾ ਸੰਕਟ ਜਾਰੀ ਹੈ। ਇਸ ਨੂੰ ਦੂਰ ਕਰਨ ਲਈ ਚੀਨ ਕਈ ਕੰਮ ਕਰ ਰਿਹਾ ਹੈ। ਇੱਕ ਕੰਪਨੀ ਆਪਣੇ ਕਰਮਚਾਰੀਆਂ ਨੂੰ ਬੱਚੇ ਪੈਦਾ ਕਰਨ ਲਈ ਸਬਸਿਡੀ ਦੇਵੇਗੀ। ਇਸ ਕੰਪਨੀ ਨੇ 1 ਬਿਲੀਅਨ ਯੂਆਨ ($138 ਮਿਲੀਅਨ ਜਾਂ 11,48,87,08,000 ਭਾਰਤੀ ਰੁਪਏ) ਟ੍ਰਿਪ ਦੀ ਇੱਕ ਨਵੀਂ ਚਾਈਲਡਕੇਅਰ ਸਬਸਿਡੀ ਪੇਸ਼ ਕੀਤੀ ਹੈ। trip.com ਨਾਂ ਦੀ ਕੰਪਨੀ ਇਹ ਸਬਸਿਡੀ ਉਨ੍ਹਾਂ ਕਰਮਚਾਰੀਆਂ ਨੂੰ ਮਿਲੇਗੀ ਜੋ ਘੱਟੋ-ਘੱਟ ਤਿੰਨ ਸਾਲ ਤੋਂ ਕੰਪਨੀ ਵਿੱਚ ਹਨ।
ਅਜਿਹੇ ਕਰਮਚਾਰੀਆਂ ਨੂੰ ਬੱਚੇ ਦੇ ਪਹਿਲੇ ਜਨਮ ਦਿਨ ਤੋਂ ਲੈ ਕੇ 5 ਸਾਲ ਦੀ ਉਮਰ ਤੱਕ ਹਰ ਸਾਲ 10,000 ਯੂਆਨ ਜਾਂ 1,13,178.44 ਰੁਪਏ ਦਾ ਸਾਲਾਨਾ ਬੋਨਸ ਮਿਲੇਗਾ। ਤੁਹਾਨੂੰ ਦੱਸ ਦੇਈਏ ਕਿ trip.com ਦੁਨੀਆ ਦੀ ਸਭ ਤੋਂ ਵੱਡੀ ਆਨਲਾਈਨ ਟਰੈਵਲ ਏਜੰਸੀਆਂ ਵਿੱਚੋਂ ਇੱਕ ਹੈ। trip.com ਨੇ ਇੱਕ ਬਿਆਨ ਵਿੱਚ ਕਿਹਾ ਕਿ ਸਾਰੇ ਫੁੱਲ-ਟਾਈਮ ਕਰਮਚਾਰੀ ਜਿਨ੍ਹਾਂ ਨੇ ਤਿੰਨ ਸਾਲਾਂ ਲਈ ਕੰਮ ਕੀਤਾ ਹੈ, ਬੋਨਸ ਲੈ ਸਕਣਗੇ, ਚਾਹੇ ਉਨ੍ਹਾਂ ਦਾ ਲਿੰਗ, ਅਹੁਦਾ ਜਾਂ ਨੌਕਰੀ ਦਾ ਸਥਾਨ ਕੁਝ ਵੀ ਹੋਵੇ।
ਕਈ ਚੀਨੀ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਲਈ ਅਜਿਹੀ ਸਕੀਮ ਦਾ ਐਲਾਨ ਕੀਤਾ ਹੈ। ਅਸਲ ਵਿੱਚ ਚੀਨ ਅਬਾਦੀ ਸੰਕਟ ਦਾ ਕੰਮ ਕਰ ਰਿਹਾ ਹੈ। ਚੀਨ ਦੀ ਆਬਾਦੀ 60 ਸਾਲਾਂ ਵਿੱਚ ਪਹਿਲੀ ਵਾਰ ਘਟੀ ਹੈ ਅਤੇ ਸਦੀ ਦੇ ਅੰਤ ਤੱਕ ਅੱਧੀ ਹੋ ਜਾਵੇਗੀ। ਰਾਸ਼ਟਰੀ ਜਨਮ ਦਰ ਪ੍ਰਤੀ 1,000 ਲੋਕਾਂ ‘ਤੇ 6.77 ਜਨਮ ਦੇ ਰਿਕਾਰਡ ਹੇਠਲੇ ਪੱਧਰ ‘ਤੇ ਪਹੁੰਚ ਗਈ ਹੈ।
ਇਹ ਵੀ ਪੜ੍ਹੋ : ਹੈਵਾਨੀਅਤ ਦੀਆਂ ਹੱਦਾਂ ਪਾਰ, ਨੂੰਹ ਨੂੰ ਡੈਣ ਕਹਿ ਕੇ ਸਹੁਰੇ ਵਾਲਿਆਂ ਨੇ ਕੀਤਾ ਰੂਹ ਕੰਬਾਊ ਹਾਲ
ਚੀਨ ਵਿੱਚ ਦਹਾਕਿਆਂ ਤੋਂ ਇੱਕ ਬੱਚੇ ਦੀ ਨੀਤੀ ਸੀ ਜਿਸ ਨੂੰ 2015 ਵਿੱਚ ਖ਼ਤਮ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਸ਼ੁਰੂ ਵਿਚ ਵਿਆਹੇ ਜੋੜਿਆਂ ਨੂੰ ਦੋ ਬੱਚੇ ਪੈਦਾ ਕਰਨ ਦੀ ਇਜਾਜ਼ਤ ਦਿੱਤੀ ਗਈ। ਲਗਾਤਾਰ ਘਟਦੀ ਜਨਮ ਦਰ ਚੀਨ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -: