ਇਸ ਵੇਲੇ ਚੀਨ ਦੀ ਸਰਕਾਰ ਦੇਸ਼ ਵਿੱਚ ਘਟਦੇ ਬਰਥ ਰੇਟ ਤੋਂ ਪ੍ਰੇਸ਼ਾਨ ਹੈ, ਉਥੇ ਦੀ ਸਰਕਾਰ ਆਏ ਦਿਨ ਬਰਥ ਰੇਟ ਨੂੰ ਵਧਾਉਣ ਲਈ ਤਰ੍ਹਾਂ-ਤਰ੍ਹਾਂ ਦੇ ਤਰੀਕੇ ਕਰ ਰਹੀ ਹੈ। ਇਸੇ ਵਿਚਾਲੇ ਚੀਨੀ ਸਰਾਕਰ ਨੇ ਕੁਆਰੀਆਂ ਮਾਵਾਂ ਨੂੰ ਬੱਚੇ ਪੈਦਾ ਕਰਨ ਲਈ ਫਰਵਰੀ ਵਿੱਚ ਪੰਜੀਕਰਨ ਕਰਾਉਣ ਦੇ ਨਿਯਮ ਨੂੰ ਕਾਨੂੰਨੀ ਕਰ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਹੁਣ ਚੀਨ ਦੀਆਂ ਕੁਆਰੀਆਂ ਔਰਤਾਂ ਗਰਭਧਾਰਨ ਕਰਨ ਤੋਂ ਬਾਅਦ ਪੇਡ ਲੀਵ ਅਤੇ ਚਾਈਲਡ ਸਬਸਿਡੀ ਹਾਸਲ ਕਰ ਸਕਦੀ ਹੈ।
ਚੀਨ ਦੇ ਦੱਖਣ-ਪੱਛਮੀ ਸਿਚੁਆਨ ਸੂਬੇ ਦੀ ਰਾਜਧਾਨੀ ਚੇਂਗਦੂ ਦੀ ਰਹਿਣ ਵਾਲੀ ਚੇਨ ਲੁਓਜਿਨ ਰਜਿਸਟ੍ਰੇਸ਼ਨ ਦਾ ਹਿੱਸਾ ਬਣਨ ਜਾ ਰਹੀ ਹੈ। ਚੇਨ ਲੁਓਜਿਨ 33 ਸਾਲ ਦੀ ਇਕ ਤਲਾਕਸ਼ੁਦਾ ਔਰਤ ਹੈ। ਹਾਲਾਂਕਿ, ਚੀਨ ਦੀ ਸਰਕਾਰ ਬੱਚੇ ਦੇ ਜਨਮ ਤੋਂ ਜੁੜੇ ਰਜਿਸਟ੍ਰੇਸ਼ਨ ਦੇ ਨਿਯਮ ਨੂੰ ਦੇਸ਼ ਭਰ ਵਿੱਚ ਵੀ ਲਾਗੂ ਕਰਨ ਦੇ ਬਾਰੇ ਵਿਚਾਰ ਕਰ ਰਹੀ ਹੈ।
ਚੀਨ ਵਿੱਚ ਪਹਿਲੇ ਸਿਰਫ ਵਿਆਹੁਤਾ ਜੋੜਿਆਂ ਲਈ ਪੇਡ ਲੀਵ ਅਤੇ ਚਾਈਲਡ ਸਬਸਿਡੀ ਹਾਸਲ ਕਰਨ ਦਾ ਅਧਿਕਾਰ ਸੀ। ਦੱਖਣ-ਫੱਛਮੀ ਸਿਚੁਆਨ ਸੂਬੇ ਦੀ ਰਹਿਣ ਵਾਲੀ ਚੇਂਗਦੂ ਸਥਾਨਕ ਨਿੱਜੀ ਕਲੀਨਿਕ ਤੋਂ ਕਾਨੂੰਨੀ ਰੂਪ ਤੋਂ ਇਨ-ਵਿਟ੍ਰੋ ਫਰਟੀਲਿਟੀ (IVF) ਦੇ ਟ੍ਰੀਟਮੈਂਟ ਦਾ ਲਾਭ ਉਠਾ ਸਕਦੀ ਹੈ। ਉਹ ਫਿਲਹਾਲ 10 ਹਫਤੇ ਦੀ ਗਰਭਵਤੀ ਹੈ। ਚੇਂਗਦੂ ਇੱਕ ਲਾਜਿਸਟਿਕ ਵਿਭਾਗ ਵਿੱਚ ਕੰਮ ਕਰਦੀ ਹੈ।
ਉਨ੍ਹਾਂ ਸਥਾਨਕ ਸਰਕਾਰ ਦੇ ਫੈਸਲੇ ‘ਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਸਿੰਗਲ ਪੈਰੇਂਟ ਬਣਨਾ ਹਰ ਕਿਸੇ ਬਸ ਦੀ ਗੱਲ ਨਹੀਂ ਹੈ। ਉਨ੍ਹਾਂ ਕਈ ਤਰ੍ਹਾਂ ਦੇ ਤਕਲੀਫਾਂ ਤੋਂ ਲੰਘਣਾ ਪੈਂਦਾ ਹੈ। ਮੈਂ ਇਸ ਫੈਸਲੇ ਤੋਂ ਖੁਸ਼ ਹਾਂ। ਮੈਨੂੰ ਪਤਾ ਹੈ ਕਿ ਸਰਕਾਰ ਦੇ ਇਸ ਫੈਸਲੇ ਤੋਂ ਬਹੁਤ ਸਾਰੀਆਂ ਇਕੱਲੀਆਂ ਔਰਤਾਂ ਆਈਵੀਐੱਫ ਕਰ ਰਹੀ ਹੈ।
ਇਹ ਵੀ ਪੜ੍ਹੋ : ਸਿਡਨੀ ‘ਚ ਭਾਰਤੀ ਮੂਲ ਦਾ ਬੰਦਾ ਨਿਕਲਿਆ ਸੀਰੀਅਲ ਬਲਾਤਕਾਰੀ, ਲੋਕਾਂ ਵੱਲੋਂ ਸਖਤ ਸਜ਼ਾ ਦੇਣ ਦੀ ਮੰਗ
ਚੀਨ ਨੂੰ ਪਿਛਲੇ 60 ਸਾਲਾਂ ਵਿੱਚ ਪਹਿਲੀ ਵਾਰ ਅਬਾਦੀ ਗਿਰਾਵਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੀਨ ਵਿੱਚ ਤੇਜ਼ੀ ਨਾਲ ਲੋਕਾਂ ਦੀ ਉਮਰ ਵਿੱਚ ਵਾਧਾ ਹੋ ਰਿਹਾ ਹੈ। ਇਸ ਤੋਂ ਚਿੰਤਤ ਹੋ ਕੇ ਦੇਸ਼ ਦੀ ਸਰਕਾਰ ਮਾਰਚ ਦੇ ਮਹੀਨੇ ਵਿੱਚ ਇਨ-ਵਿਟਰੋ ਫਰਟੀਲਿਟੀ ਨਾਲ ਜੁੜੀਆਂ ਸੇਵਾਵਾਂ ਨੂੰ ਸਰਲ ਬਣਾਉਣ ਦੇ ਕੋਸ਼ਿਸ਼ ਕਰ ਰਹੀ ਹੈ।
ਇਸ ਤੋਂ ਦੇਸ਼ ਭਰ ਵਿੱਚ ਇਨ-ਵਿਟਰੋ ਫਰਟੀਲਿਟੀ ਦੇ ਮਦਦ ਨਾਲ ਫਰਟੀਲਿਟੀ ਦਰ ਨੂੰ ਵਧਾਉਣ ਵਿੱਚ ਮਦਦ ਮਿਲੇਗੀ। ਇਹ ਇਕ ਬਿਜ਼ਨੈੱਸ ਵਜੋਂ ਵਿੱਚ ਵੀ ਦੇਖਿਆ ਜਾ ਰਿਹਾ ਹੈ, ਕਿਉਂਕਿ ਇਹ ਪਹਿਲਾਂ ਤੋਂ ਹੀ ਦੁਨੀਆ ਦਾ ਸਭ ਤੋਂ ਵੱਡਾ ਬਾਜ਼ਾਰ ਹੈ। ਇਨਵੋ ਬਾਇਓਸਾਇੰਸ ਵਿੱਚ ਏਸ਼ੀਆ ਪੈਸਿਫਿਕ ਦੇ ਬਿਜ਼ਨੈੱਸ ਡਿਵਲਮੈਂਟ ਦੇ ਡਾਇਰੈਕਟਰ ਯਵੇ ਲਿੱਪੇਂਸ ਨੇ ਕਿਹਾ ਕਿ ਜੇ ਚੀਨ ਸਿੰਗਲ ਔਰਤਾਂ ਨੂੰ ਬੱਚੇ ਪੈਦਾ ਕਰਨ ਦੀ ਇਜਾਜ਼ਤ ਦੇਣ ਲਈ ਆਪਣੀ ਨੀਤੀ ਵਿੱਚ ਬਦਲਾਅ ਕਰਦਾ ਹੈ ਤਾਂ ਇਸ ਦੇ ਸਿੱਟੇ ਵਜੋਂ IVF ਦੀ ਮੰਗ ਵਿੱਚ ਵਾਧਾ ਹੋ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: