ਅਮਰੀਕਾ ਅਤੇ ਬ੍ਰਿਟੇਨ ਤੋਂ ਬਾਅਦ ਹੁਣ ਫਰਾਂਸ ਨੇ ਵੀ ਚੀਨੀ ਮੋਬਾਈਲ ਐਪ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਭਾਰਤ ਵਿੱਚ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿੱਚ 15 ਜੂਨ 2020 ਨੂੰ ਭਾਰਤੀ ਸੈਨਿਕਾਂ ਨਾਲ ਚੀਨੀ ਸੈਨਿਕਾਂ ਦੀ ਝੜਪ ਤੋਂ ਬਾਅਦ ਚੀਨ ਦੀ ਇਸ ਮੋਬਾਈਲ ਐਪ ਨੂੰ ਪਹਿਲਾਂ ਹੀ ਬੈਨ ਕਰ ਦਿੱਤਾ ਗਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਫਰਾਂਸ ਦੀ ਸਰਕਾਰ ਨੇ ਗੋਪਨੀਯਤਾ ਅਤੇ ਸਾਈਬਰ ਸੁਰੱਖਿਆ ਨਾਲ ਜੁੜੇ ਜੋਖਮਾਂ ਦੇ ਵਾਧੇ ਨਾਲ ਨਜਿੱਠਣ ਲਈ ਚੀਨੀ ਵੀਡੀਓ-ਸ਼ੇਅਰਿੰਗ ਮੋਬਾਈਲ ਐਪਲੀਕੇਸ਼ਨ ਟਿਕਟੌਕ ਨੂੰ ਰਾਜ ਸਰਕਾਰੀ ਉਪਕਰਨਾਂ ਵਜੋਂ ਪਾਬੰਦੀ ਲਗਾ ਦਿੱਤੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਫਰਾਂਸ ਸ਼ੁੱਕਰਵਾਰ ਨੂੰ ਟਿਕਟੌਕ ਦੀ ਵਰਤੋਂ ‘ਤੇ ਪਾਬੰਦੀ ਲਗਾਉਣ ਵਾਲਾ ਨਵਾਂ ਦੇਸ਼ ਬਣ ਗਿਆ ਹੈ। ਚੀਨੀ ਮੋਬਾਈਲ ਐਪ ‘ਤੇ ਪਾਬੰਦੀ ਤੋਂ ਬਾਅਦ ਜਨਤਕ ਖੇਤਰ ਦੇ ਕਰਮਚਾਰੀਆਂ ਨੂੰ ਆਪਣੇ ਕੰਮ ਵਾਲੇ ਫੋਨਾਂ ‘ਤੇ ਇਸ ਮਨੋਰੰਜਕ ਐਪਲੀਕੇਸ਼ਨ ਨੂੰ ਡਾਊਨਲੋਡ ਕਰਨ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਮਾਮਲੇ ਦੀ ਰਫ਼ਤਾਰ ਉਸ ਵੇਲੇ ਸਾਹਮਣੇ ਆਈ ਜਦੋਂ ਟਿੱਕਟੋਕ ਦੇ ਸੀਈਓ ਸ਼ਾਅ ਚਿਊ ਅਮਰੀਕੀ ਸੰਸਦ ਵਿੱਚ ਪੇਸ਼ ਹੋਏ ਅਤੇ ਪਾਬੰਦੀ ਦੀ ਮੰਗ ਤੇਜ਼ ਹੋ ਗਈ। ਕੈਂਡੀ ਕ੍ਰਸ਼ ਵਰਗੀਆਂ ਗੇਮ ਐਪਸ, ਨੈੱਟਫਲਿਕਸ ਵਰਗੀਆਂ ਸਟ੍ਰੀਮਿੰਗ ਐਪਸ ਅਤੇ ਟਿਕਟੋਕ ਵਰਗੀਆਂ ਇੰਟਰਟੇਨਮੈਂਟ ਐਪਸ ਨੂੰ ਵੀ ਪਾਬੰਦੀਸ਼ੁਦਾ ਐਪਲੀਕੇਸ਼ਨਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਭਾਰਤੀ ਮੁੱਕੇਬਾਜ਼ ਨੀਤੂ ਘੰਘਾਸ ਬਣੀ ਵਰਲਡ ਚੈਂਪੀਅਨ, ਮੰਗੋਲੀਆ ਦੀ ਬਾਕਸਰ ਨੂੰ ਹਰਾ ਕੇ ਜਿੱਤਿਆ ਗੋਲਡ
ਬਹੁਤ ਮਸ਼ਹੂਰ ਸੋਸ਼ਲ ਮੀਡੀਆ ਵੈਬਸਾਈਟ ਨੂੰ ਹਾਲ ਹੀ ਵਿੱਚ ਬਾਈਕਾਟ ਲਈ ਵੱਧ ਰਹੀਆਂ ਕਾਲਾਂ ਦਾ ਸਾਹਮਣਾ ਕਰਨਾ ਪਿਆ ਹੈ। ਯੂਰਪੀਅਨ ਕਮਿਸ਼ਨ ਦੇ ਨਾਲ, ਨੀਦਰਲੈਂਡ, ਬ੍ਰਿਟੇਨ, ਸੰਯੁਕਤ ਰਾਜ, ਕੈਨੇਡਾ, ਨਿਊਜ਼ੀਲੈਂਡ ਅਤੇ ਹੁਣ ਫਰਾਂਸ ਦੀਆਂ ਸਰਕਾਰਾਂ ਨੇ TikTok ਦੀ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਨ੍ਹਾਂ ਦੇਸ਼ਾਂ ਨੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਪੇਈਚਿੰਗ ਵਿੱਚ ਕਮਿਊਨਿਸਟ ਸਰਕਾਰ ਨਾਲ ਲਿੰਕ ਹੋਣ ਦੇ ਡਰੋਂ ਕੰਮ ਦੇ ਡਿਵਾਈਸਾਂ ‘ਤੇ ਮੋਬਾਈਲ ਫੋਨ ਐਪਸ ਦੀ ਵਰਤੋਂ ਨਹੀਂ ਕਰ ਸਕਦੇ ਹਨ।
ਇਸ ਦੌਰਾਨ ਟਿਕਟੋਕ ਨੇ ਜ਼ੋਰ ਦੇ ਕੇ ਕਿਹਾ ਕਿ ਚੀਨੀ ਸਰਕਾਰ ਦਾ ਉਸ ਦੇ ਡਾਟਾ ਤੱਕ ਕੋਈ ਨਿਯੰਤਰਣ ਜਾਂ ਪਹੁੰਚ ਨਹੀਂ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਓ ਨਿੰਗ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਚੀਨ ਨੂੰ ਕਦੇ ਵੀ ਕੰਪਨੀਆਂ ਜਾਂ ਵਿਅਕਤੀਆਂ ਨੂੰ ਕਿਸੇ ਦੂਜੇ ਦੇਸ਼ ਵਿੱਚ ਸਥਿਤ ਡਾਟਾ ਇਕੱਠਾ ਕਰਨ ਜਾਂ ਪ੍ਰਦਾਨ ਕਰਨ ਦੀ ਲੋੜ ਨਹੀਂ ਹਵੇਗੀ, ਜੋ ਸਥਾਨਕ ਕਾਨੂੰਨ ਦੀ ਉਲੰਘਣਾ ਕਰਦਾ ਹੈ। ਹਾਲਾਂਕਿ ਨਵੰਬਰ ਵਿੱਚ ਫਰਮ ਨੇ ਮੰਨਿਆ ਸੀ ਕਿ ਚੀਨ ਵਿੱਚ ਕੁਝ ਕਰਮਚਾਰੀ ਯੂਰਪੀ ਯੂਜ਼ਰਸ ਦੇ ਡਾਟਾ ਤੱਕ ਪਹੁੰਚ ਸਕਦੇ ਹਨ। ਇਸ ਮਗਰੋਂ ਤੁਰੰਤ ਬਾਅਦ ਇਹ ਵੀ ਕਿਹਾ ਗਿਆ ਸੀ ਕਿ ਕਰਮਚਾਰੀਆਂ ਨੇ ਡਾਟਾ ਦਾ ਇਸੇਤਮਾਲ ਪੱਤਰਕਾਰਾਂ ਦੀ ਜਾਸੂਸੀ ਕਰਨ ਲਈ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: